Sunday, March 15, 2026

2016 ਬੀਤੇ ਸਾਲ ਦੀਆਂ ਲਾਵਾਰਿਸ਼ ਲਾਸ਼ਾਂ ਦੀ ਆਤਮਿਕ ਸ਼ਾਂਤੀ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਬਠਿੰਡਾ, 2 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਨਿਰੋਲ ਧਾਰਮਿਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ 31 ਦਸੰਬਰ ਦੀ ਸਵੇਰੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਸੰਗਤੀ ਰੂੁਪ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਅੰਤਿਮ ਅਰਦਾਸ ਭਾਈ ਬੂਟਾ ਸਿੰਘ ਗੁਰਦੁਆਰਾ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਵਿਖੇ ਕੀਤੀ ਗਈ।ਮੁੱਖਵਾਕ ਭਾਈ ਸੁਰਿੰਦਰ ਸਿੰਘ ਮੁੱਖ ਗ੍ਰੰਥੀ ਵਲੋਂ ਲਿਆ ਗਿਆ।ਇਥੇ ਜ਼ਿਕਰਯੋਗ ਹੈ ਕਿ ਬੀਤੇ ਸਾਲ ਦੌਰਾਨ ਨਾਲਿਆਂ, ਨਹਿਰਾਂ, ਰੇਲਵੇ ਪਟੜੀਆਂ ਅਤੇ ਕੁਦਰਤੀ ਆਫ਼ਤਾਵਾਂ ਕਾਰਨ ਚਲਾਣਾ  ਕਰ ਗਏ ਮ੍ਰਿਤਕਾਂ ਦੀਆਂ ਜੋ ਲਾਵਾਰਿਸ਼ ਲਾਸ਼ਾਂ ਮਿਲੀਆਂ ਸਨ, ਉਨ੍ਹਾਂ ਦਾ ਸਸਕਾਰ ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤਾ ਜਾਂਦਾ ਹੈ, ਪ੍ਰੰਤੂ ਉਨ੍ਹਾ ਦੀ ਆਤਮਿਕ ਸ਼ਾਂਤੀ ਲਈ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਅੰਤਿਮ ਅਰਦਾਸ ਨਹੀ ਹੋ ਸਕਦੀ, ਉਨ੍ਹਾਂ ਸਮੂਹ ਵਿਛੜੀਆਂ ਰੂਹਾਂ ਪ੍ਰਤੀ ਨਮਿਤ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਅੰਤਿਮ ਅਰਦਾਸ ਵਿਚ ਪੁੱਜਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੀ ਗਈ।ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਜੋ ਕਿ ਹਸਪਤਾਲਾਂ ਵਿਚ ਚਾਹ, ਦੁੱਧ ਅਤੇ ਲੰਗਰ ਦੀ ਸੇਵਾ ਕਰਦੀਆਂ ਆ ਰਹੀਆਂ ਹਨ।ਉਨ੍ਹਾਂ ਦਾ ਸੁਸਾਇਟੀ ਵਲੋਂ ਗੁਰੂ ਅਮਰਦਾਸ ਸੇਵਾ ਸੰਸਥਾ ਸ਼ਹੀਦ ਭਾਈ ਮਤੀ ਦਾਸ ਨਗਰ ਭਾਈ ਬਿਕਰਮ ਸਿੰਘ, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸੇਵਕ ਦਲ ਹਰਬੰਸ ਨਗਰ ਗੁਰਪ੍ਰਤਾਪ ਸਿੰਘ,ਭਾਈ ਘਨ੍ਹੱਈਆ ਜੀ ਸੇਵਕ ਜੱਥਾ ਕਿਲ੍ਹਾ ਮੁਬਾਰਕ ਸੁਖਬੀਰ ਸਿੰਘ ਬਿੱਟੂ ਅਤੇ ਸਹਾਰਾ ਜਨ ਸੇਵਾ ਦੇ ਆਗੂਆਂ ਨੂੰ ਸੁਸਾਇਟੀ ਦੇ ਸਮੂੁਹ ਮੈਂਬਰਾਂ ਵਲੋਂ ਸਨਮਾਨਤ ਕੀਤਾ ਗਿਆ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਅਮਰਜੀਤ ਸਿੰਘ,ਦਿਲਬਾਗ ਸਿੰਘ, ਗੁਰਇਦਰ ਸਿੰਘ ਸਾਹਨੀ, ਗੁਰਿੰਦਰਜੀਤ ਸਿੰਘ, ਅਬਨਾਸ਼ ਸਿੰਘ ਸੋਢੀ, ਰਾਕੇਸ਼ ਸਿੰਘ, ਅਵਤਾਰ ਸਿੰਘ ਕੈਂਥ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਵਾਲੀਆਂ, ਸੁਖਵਿੰਦਰ ਸਿੰਘ, ਕਰਮਜੀਤ ਸਿੰਘ ਆਦਿ ਮੈਂਬਰ ਤੋਂ ਇਲਾਵਾ ਪ੍ਰਧਾਨ ਜਰਨੈਲ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਸਰਕਲ ਮੈਂਬਰ ਅਤੇ ਗੁਰਦਰਸ਼ਨ ਸਿੰਘ ਸੇਠੀ ਰਣਜੀਤ ਅਖਾੜਾ ਦੇ ਮੈਂਬਰ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply