
ਜੰਡਿਆਲਾ ਗੁਰੂ, 2 ਜਨਵਰੀ (ਹਰਿੰਦਰ ਪਾਲ ਸਿੰਘ)- ਜਨਤਾ ਨੂਂ ਅਪਣੇ ਅਧਿਕਾਰ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਜਾਣੂ ਕਰਵਾਂਦੇ ਹੋਏ ਐਡਵੋਕਟ ਅਮਨਦੀਪ ਸਿਂਘ ਮਲਹੋਤਰਾ ਨੇ ਬੀਤੀ ਰਾਤ ਅੰਮ੍ਰਿਤਸਰ ਜੰਡਿਆਲਾ ਰੋਡ ਨਿਝਰ ਟੋਲ ਟੈਕਸ ਬੈਰੀਅਰ ਤੇ ਲਗੇ ਕਰੀਬ ਇਕ ਕਿਲੋਮੀਟਰ ਜਾਮ ਨੂਂ ਇਕਲੇ ਹੀ ਖੁਲਵਾਇਆ।ਮੌਕੇ `ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਟੋਲ ਬੈਰੀਅਰ ਤੇ ਅੰਮ੍ਰਿਤਸਰ ਤੋਂ ਜਲੰਧਰ ਵਾਲੇ ਪਾਸੇ ਕਰੀਬ ਇਕ ਕਿਲੋਮੀਟਰ ਲੰਬੀ ਗੱਡੀਆਂ ਦੀ ਲਾਈਨ ਲਗੀ ਹੋਈ ਸੀ।ਆਪ ਆਗੂ ਐਡਵੋਕਟ ਅਮਨਦੀਪ ਸਿਂਘ ਮਲਹੋਤਰਾ ਨੇ ਇਸ ਸਬੰਧੀ ਬੈਰੀਅਰ ਦੇ ਸਟਾਫ ਨੂਂ ਟੋਲ ਟੈਕਸ ਦੇ ਨਿਯਮਾਂ ਤੋਂ ਜਾਣੂ ਕਰਵਾਈਆ ਤਾਂ ਉਹਨਾ ਨੇ ਨਿਯਮਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜਿਸ ਨੂੰ ਜਲਦੀ ਹੈ, ਉਹ ਹੈਲੀਕਪਟਰ ਲੈ ਕੇ ਉਪਰੋਂ ਦੀ ਲੰਘ ਜਾਵੇ।ਐਡਵੋਕਟ ਅਮਨਦੀਪ ਸਿਂਘ ਨੇ ਦੱਸਿਆ ਕਿ ਇਸ ਤੋਂ ਬਾਅਦ ਸਟਾਫ ਦੇ ਮੈਂਬਰਾਂ ਨੇ ਉਹਨਾ ਨਾਲ ਗੰਡਾਗਰਦੀ ਕਰਨੀ ਸ਼ੁਰੂ ਕਰ ਦਿਤੀ। ਜਿਸ ਤੋਂ ਬਾਅਦ ਜਨਤਾ ਨੇ ਗੱਡੀਆਂ ਵਿਚੋਂ ਨਿਕਲ ਕੇ ਐਡਵੋਕੇਟ ਅਮਨਦੀਪ ਸਿੰਘ ਦਾ ਸਾਥ ਦਿੰਂਦੇ ਹੋਏ ਟੋਲ ਬੈਰੀਅਰ ਦਾ ਡੰਡਾ ਹਟਾ ਦਿਤਾ ਅਤੇ ਸਭ ਨੇ ਮਿਲ ਕੇ ਟੋਲ ਬੈਰੀਅਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਬਿਨਾਂ ਪਰਚੀ ਤੋਂ ਸਾਰੀਆਂ ਗੱਡੀਆਂ ਕਡਵਾਈਆਂ।ਅਮਨਦੀਪ ਸਿਂਘ ਨੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸੁਪਰੀਮ ਕੋਰਟ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਹੁਕਮਾਂ ਮੁਤਾਬਿਕ ਟੋਲ ਬੈਰੀਅਰ ਤੇ 100 ਮੀਟਰ ਤੋਂ ਅਗਰ ਜ਼ਿਆਦਾ ਲੰਬੀ ਗੱਡੀਆਂ ਦੀ ਲਾਈਨ ਲਗਦੀ ਹੈ ਜਾਂ 5 ਮਿਟ ਤੋਂ ਵੱਧ ਸਮਾਂ ਲਗਦਾ ਹੈ ਤਾਂ ਟੋਲ ਬੈਰੀਅਰ ਵਾਲਿਆਂ ਨੂੰ ਰੋਕਾਂ ਖਤਮ ਕਰਨੀਆਂ ਪੈਣਗੀਆਂ।ਇਸ ਸਬੰਧੀ ਮੌਕੇ ਤੇ ਹਾਜ਼ਿਰ ਟੋਲ ਬੈਰੀਅਰ ਅਧਿਕਾਰੀ ਕਾਰਤਿਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਨੇ ਬਹੁਤ ਹੀ ਗਲਤ ਤਰੀਕੇ ਨਾਲ ਬੋਲਦੇ ਹੋਏ ਉਪਰੋਕਤ ਸ਼ਰਤਾਂ ਨੂੰ ਸਹੀ ਦੱਸਿਆ ਅਤੇ ਨਾਲ ਹੀ ਕਿਹਾ ਕਿ ਆਪ ਆਗੂ ਅਮਨਦੀਪ ਨੇ ਠੀਕ ਨਹੀ ਕੀਤਾ ਅਸੀਂ ਖੁਦ ਕੰਟਰੋਲ ਕਰ ਲੈਣਾ ਸੀ ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media