
ਜੰਡਿਆਲਾ ਗੁਰੂ, 2 ਜਨਵਰੀ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਅੱਜ ਜੰਡਿਆਲਾ ਗੁਰੂ ਦੀਆਂ ਵੱਖ ਸਿੱਖ ਜਥੇਬੰਦੀਆਂ ਦੀ ਇਕੱਤਰਤਾ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ ਵੈਰੋਵਾਲ ਰੋਡ ਵਿਖੇ ਹੋਈ।ਜਿਥੋਂ ਇਕ ਜਲੂਸ ਦੀ ਸ਼ਕਲ ਵਿਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੁਤਲੇ ਨੂੰ ਪਿਟ ਸਿਆਪਾ ਕਰਦੇ ਹੋਏ ਬਾਲਮੀਕੀ ਚੋਂਕ ਵਿਚ ਲਿਆਂਦਾ ਗਿਆ।ਚੋਂਕ ਵਿਚ ਪਹੁੰਚ ਕੇ ਨੋਜਾਵਾਨਾ ਨੇ ਮਲੂਕੇ ਦੇ ਪੁਤਲੇ ਦੀ ਰੱਜ ਕੇ ਛਿੱਤਰ ਪਰੇਡ ਕੀਤੀ ਅਤੇ ਬਾਅਦ ਵਿਚ ਪੁਤਲੇ ਨੂੰ ਚੋਂਕ ਵਿਚ ਫੂਕਿਆ ਗਿਆ।ਜਥੇਬੰਦੀਆਂ ਨੇ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਰਦਾਸ ਤੇ ਬੇਅਦਬੀ ਮਾਮਲੇ ਵਿਚ ਸਿਕੰਦਰ ਸਿੰਘ ਮਲੂਕੇ ਨੂੰ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਅਤੇ ਉਸ ਦੀ ਵਿਧਾਨ ਸਭਾ ਟਿਕਟ ਵੀ ਰੱਦ ਕੀਤੀ ਜਾਵੇ ਨਹੀਂ ਤਾਂ ਮਜਬੂਰਨ ਜੰਡਿਆਲਾ ਗੁਰੂ ਵਿਚ ਵੀ ਅਕਾਲੀ ਦਲ ਦੇ ਉਮੀਦਵਾਰ ਦੀ ਵਿਰੋਧਤਾ ਕੀਤੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਜਗਜੀਤ ਸਿੰਘ ਗੁਰੂ ਮਾਨਿਓ ਗ੍ਰੰਥ ਸੇਵਕ ਜੱਥਾ, ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਸੁਖਮਨੀ ਸਾਹਿਬ, ਬਾਬਾ ਸੁੱਖਾ ਸਿੰਘ ਗੁਰਦਵਾਰਾ ਜੋਤੀਸਰ, ਬਾਬਾ ਬਲਵਿੰਦਰ ਸਿੰਘ ਗੁਰਦਵਾਰਾ ਲੰਗਰ ਸਾਹਿਬ ਵੈਰੋਵਾਲ ਰੋਡ, ਪ੍ਰਭਜੋਤ ਸਿੰਘ ਮਲਹੋਤਰਾ ਗੁਰਦਵਾਰਾ ਸਿੰਘ ਸਭਾ, ਸਰਬਜੀਤ ਸਿੰਘ ਡਿੰਪੀ, ਸੁਖਦੀਪ ਸਿੰਘ, ਵਰਿੰਦਰ ਸਿੰਘ ਮਲਹੋਤਰਾ, ਪਰਮਜੀਤ ਸਿੰਘ, ਹੈਰੀ ਮਲਹੋਤਰਾ, ਗੁਰਪ੍ਰੀਤ ਸਿੰਘ, ਮਨੀ ਸਿੰਘ, ਗੁਰਵਿੰਦਰ ਸਿੰਘ, ਅਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਜਸਕੀਰਤ ਸਿੰਘ, ਜਸਵੰਤ ਸਿੰਘ, ਅਮਨਦੀਪ ਸਿੰਘ, ਮਨਦੀਪ ਸਿੰਘ, ਸਰਤਾਜ ਸਿੰਘ, ਗੁਰਦੀਪ ਸਿੰਘ ਸਮੇਤ ਸੈਂਕੜੇ ਪ੍ਰਦਰਸ਼ਨਕਾਰੀ ਮੌਜੂਦ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media