
ਸੰਦੌੜ, 3 ਜਨਵਰੀ (ਹਰਮਿੰਦਰ ਸਿੰਘ ਭੱਟ)- ਸੰਦੌੜ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਦੌੜ ਦੇ ਕਾਂਗਰਸ ਨਾਲ ਸਬੰਧਿਤ ਆਗੂ ਮੌਜੂਦਾ ਪੰਚ ਮਲਕੀਤ ਸਿੰਘ ਆਪਣੇ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਚ ਸ਼ਾਮਿਲ ਹੋ ਗਏ।ਇੱਥੇ ਹੋਏ ਇੱਕ ਸਮਾਗਮ ਜਿਸ ਚ ਹਲਕਾ ਮਾਲੇਰਕੋਟਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਓਵੈਸ ਦੇ ਭਰਾ ਸ੍ਰੀ ਮੁਹੰਮਦ ਖਬਾਬ, ਸਰਕਲ ਜੱਥੇਦਾਰ ਤ੍ਰਿਲੋਚਣ ਸਿੰਘ ਧਲੇਰ ਕਲਾਂ, ਸਾਬਕਾ ਚੇਅਰਮੈਨ ਗੁਰਮੇਲ ਸਿੰਘ ਕੁਠਾਲਾ, ਸਾਬਿਰ ਅਲੀ ਢਿੱਲੋਂ, ਮੁਹੰਮਦ ਬਸ਼ੀਰ, ਸਰਪੰਚ ਹਰਜੀਤ ਸਿੰਘ ਸੰਘਾ, ਮੇਵਾ ਸਿੰਘ ਅਤੇ ਕੁਲਬੀਰ ਸਿੰਘ ਰਿੰਕਾ ਪ੍ਰਧਾਨ ਸਰਕਲ ਯੂਥ ਅਕਾਲੀ ਦਲ ਅਤੇ ਯੂਥ ਆਗੂ ਮਨਦੀਪ ਸਿੰਘ ਖੁਰਦ ਆਦਿ ਹਾਜਿਰ ਸਨ।ਪੰਚ ਮਲਕੀਤ ਸਿੰਘ ਆਪਣੇ 200 ਸਾਥੀਆਂ ਸਮੇਤ ਅਤੇ ਟਕਸਾਲੀ ਕਾਂਗਰਸੀ ਆਗੂ ਬਲਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ `ਚ ਸ਼ਮੂਲੀਅਤ ਕੀਤੀ।ਇਸ ਮੌਕੇ ਜਨਾਬ ਖਬਾਬ ਅਤੇ ਸਮੁੱਚੀ ਲੀਡਰਸ਼ਿੱਪ ਨੇ ਉਕਤ ਆਗੂਆਂ ਨੂੰ ਅਕਾਲੀ ਦਲ `ਚ ਸ਼ਾਮਿਲ ਹੋਣ `ਤੇ ਜੀ ਅਇਆਂ ਨੂੰ ਆਖਿਆ ਅਤੇ ਬਣਦਾ ਸਨਮਾਨ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਏਕਮ ਸਿੰਘ ਯੂ.ਐਸ.ਏ, ਗੁਰਜੀਤ ਸਿੰਘ ਕਾਲਾ ਪ੍ਰਧਾਨ, ਚਰਨਜੀਤ ਸਿੰਘ ਕਹਿਲ ਮੀਤ ਪ੍ਰਧਾਨ ਟਰੱਕ ਯੂਨੀਅਨ ਸੰਦੌੜ, ਅਜੈਬ ਸਿੰਘ ਕਲਿਆਣ, ਜਗਪਾਲ ਸਿੰਘ ਆਹਲੂਵਾਲੀਆ, ਸੂਬੇਦਾਰ ਪਿਆਰਾ ਸਿੰਘ, ਜਸਬੀਰ ਸਿੰਘ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਹਾਜਿਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media