Wednesday, March 25, 2026

106 ਸਾਲ ਦੇ ਬਾਬਾ ਸਰਦੂਲ ਸਿੰਘ ਹੱਥੀਂ ਲੇਖਕ ਭੱਟ, ਸੰਦੌੜਵੀ, ਮਹਿਤੋ ਅਤੇ ਬੱਬੂ ਸੰਦੌੜ ਸਨਮਾਨਿਤ

ਸਵ. ਪੰਡਿਤ ਰਜਿੰਦਰ ਪਾਲ ਸ਼ਰਮਾ ਦੀ ਯਾਦ ਵਿਚ ਕੰਬਲ ਤੇ ਲੋਈਆਂ ਵੰਡੀਆਂ

ppn0301201703
ਸੰਦੌੜ, 3 ਜਨਵਰੀ (ਹਰਮਿੰਦਰ ਸਿੰਘ)- ਸੰਦੌੜ ਵੈਲਫੇਅਰ ਕਲੱਬ ਵੱਲੋਂ ਸਵ. ਪੰਡਿਤ ਰਜਿੰਦਰ ਪਾਲ ਸ਼ਰਮਾ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਆਰਥਿਕ ਪੱਖੋਂ ਕਮਜ਼ੋਰ ਪਰਵਾਰਾਂ, ਬਜ਼ੁੱਰਗਾਂ ਅਤੇ ਝੁੱਗੀਆਂ ਵਿਚ ਰਹਿਣ ਵਾਲੇ ਗ਼ਰੀਬ ਲੋਕਾਂ ਨੂੰ ਸ਼ਾਲ, ਲੋਈਆਂ, ਕੰਬਲ ਵੰਡੇ ਗਏ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਅਵਨੀਤ ਸਿੰਘ ਕਹਿਲ ਅਤੇ ਰਾਜਵੀਰ ਸਿੰਘ ਸ਼ਰਮਾ ਨੇ ਦੱਸਿਆ ਕਿ ਇਸ ਕਾਰਜ ਨੂੰ ਆਪਣੀ ਬੇਸ਼ਕੀਮਤੀ ਕਲਮ ਦੇ ਜਰੀਏ ਜਨਤਾ ਨੂੰ ਜਾਗਰੂਕ ਕਰਨ ਹਿਤ ਆਪਣੀ ਸੇਵਾ ਨਿਭਾਅ ਰਹੇ ਲੇਖਕ ਹਰਮਿੰਦਰ ਸਿੰਘ ਭੱਟ, ਲੇਖਕ ਤਰਸੇਮ ਮਹਿਤੋ ਅਤੇ ਪੱਤਰਕਾਰੀ ਦੇ ਖੇਤਰ ਵਿਚ ਵੱਖਰਾ ਅਸਥਾਨ ਬਣਾ ਚੁੱਕੇ ਗੋਬਿੰਦ ਸੰਦੌੜਵੀ ਤੋਂ ਇਲਾਵਾ ਨਵੀਂ ਉਮਰੇ ਉਭਰਦਾ ਲੇਖਕ ਬੱਬੂ ਸੰਦੌੜ ਵਲੋਂ ਘਰ ਘਰ ਜਾ ਕੇ ਲੋਕਾਂ ਤੱਕ ਕੰਬਲ, ਲੋਈਆਂ ਅਤੇ ਸ਼ਾਲ ਵੰਡੇ ਗਏ।ਉਨ੍ਹਾਂ ਦੱਸਿਆ ਕਿ ਆਜ਼ਾਦੀ ਘੁਲਾਟੀਏ ਅਤੇ ਆਪਣੀ ਉਮਰ ਦੇ 106 ਸਾਲ ਪੂਰੇ ਕਰ ਚੁੱਕੇ ਬਜ਼ੁਰਗ ਸਰਦਾਰ ਬਾਬਾ ਸਰਦੂਲ ਸਿੰਘ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਉਪਰੰਤ ਬਾਬਾ ਸਰਦੂਲ ਸਿੰਘ ਨੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿਚ ਵਧੀਆ ਕਾਰਗੁਜ਼ਾਰੀ ਅਤੇ ਸੇਵਾਵਾਂ ਨਿਭਾਉਣ ਵਾਲੇ ਲੇਖਕ ਹਰਮਿੰਦਰ ਸਿੰਘ ਭੱਟ, ਲੇਖਕ ਗੋਬਿੰਦ ਸੰਦੌੜਵੀ, ਲੇਖਕ ਤਰਸੇਮ ਮਹਿਤੋ ਅਤੇ ਨਵੀਂ ਉਮਰੇ ਸਖ਼ਤ ਮਿਹਨਤ ਮਿਹਨਤ ਕਰ ਕੇ ਉਭਰਦਾ ਲੇਖਕ ਬੱਬੂ ਸੰਦੌੜ ਵਰਗੇ ਨੌਜੁਆਨਾਂ ਦੀ ਅਜੋਕੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਹੋਰਾਂ ਨੌਜੁਆਨਾਂ ਲਈ ਵੀ ਇਹ ਮਾਰਗ ਦਰਸ਼ਕ ਬਣ ਰਹੇ ਹਨ, ਜੋ ਕਿ ਸਾਡੇ ਇਲਾਕੇ ਲਈ ਬੜੀ ਵੱਡੀ ਮਾਣ ਵਾਲੀ ਗੱਲ ਹੈ। ਉਪਰੰਤ ਲੇਖਕਾਂ ਦੁਆਰਾ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਬਾਬਾ ਸਰਦੂਲ ਸਿੰਘ ਤੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਵਾਇਆ ਗਿਆ।ਇਸ ਮੌਕੇ ਰਮੇਸ਼ ਕੁਮਾਰ, ਮਾ. ਭੁਪਿੰਦਰ ਰਾਏ, ਹਨੀ, ਸ਼ਨੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply