Sunday, March 22, 2026

ਜ਼ਰੂਰਤਮੰਦ ਲੋਕਾਂ ਨੂੰ ਵੰਡੇ ਗਰਮ ਕਪੜੇ

ACD Systems Digital Imaging
ACD Systems Digital Imaging

ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ)- ਸਥਾਨਕ ਨਾਗਪਾਲ ਗਲੀ ਵਿਚ ਸਥਿਤ ਡੀਸੀ ਸਲੀਕ ਸ਼ੋ ਰੂਮ ਤੇ ਸਥਾਪਤ ਬਲਵੰਤ ਸਿੰਘ ਮੈਮੋਰੀਅਲ ਕਲਾਥ ਬੈਂਕ ਤੋਂ ਅੱਜ ਜ਼ਰੂਰਤਮੰਦ ਲੋਕਾਂ ਨੂੰ ਗਰਮ ਕਪੜੇ ਵੰਡਣ ਲਈ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਸਮਾਜ ਸੇਵੀ ਸੁਰਿੰਦਰ ਠਕਰਾਲ ਹੈਪੀ ਅਤੇ ਸਰਹੱਦ ਸੋਸ਼ਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਦੇ ਪ੍ਰਧਾਨ ਰਕੇਸ਼ ਨਾਗਪਾਲ ਅਤੇ ਡਿਲਾਇਟ ਲੈਬ ਦੇ ਸੰਚਾਲਕ ਹਰਿੰਦਰ ਸਿੰਘ ਹੈਪੀ ਡਿਲਾਇਟ ਨੇ ਕੀਤੀ। ਜਾਣਕਾਰੀ ਦਿੰਦੇ ਹੋਏ ਕਲਾਥ ਬੈਂਕ ਦੇ ਪ੍ਰਧਾਨ ਅਤੇ ਸਲੀਕ ਸ਼ੋ ਰੂਮ ਦੇ ਸੰਚਾਲਕ ਜਤਿੰਦਰ ਸਿੰਘ ਡੀਸੀ ਨੇ ਦੱਸਿਆ ਕਿ ਕੈਂਪ ਵੱਲੋਂ 400 ਬੱਚਿਆਂ ਨੂੰ ਨਵੀਂਆਂ ਕੋਟੀਆਂ ਤੋਂ ਇਲਾਵਾ 50 ਔਰਤਾਂ ਅਤੇ 50 ਆਦਮੀਆਂ ਨੂੰ ਸੂਟ ਵੰਡੇ ਗਏ। ਉਨ੍ਹਾਂ ਕਿਹਾ ਕਿ ਕਲਾਥ ਬੈਂਕ ਦਾ ਮੁੱਖ ਮੰਤਵ ਜ਼ਰੂਰਤਮੰਦ ਪਰਿਵਾਰਾਂ ਨੂੰ ਸਰਦੀ ਤੋਂ ਰਾਹਤ ਦੁਆਉਣ ਦੀ ਕੋਸ਼ਿਸ਼ ਕਰਨਾ ਹੈ। ਇਸ ਮੌਕੇ ਅਜੈ ਠਕਰਾਲ, ਪ੍ਰਿੰਸ ਸ਼ਰਮਾ, ਰੰਗੀਲਾ ਵਧਵਾ, ਸ਼ਸ਼ੀ ਕਾਂਤ ਸਮੇਤ ਹੋਰ ਸ਼ਹਿਰ ਵਾਸੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਤਾਗੱਦੀ …

Leave a Reply