Monday, October 12, 2026

ਦੁਕਾਨਦਾਰਾਂ ਨੇ ਸਪੇਅਰ ਪਾਰਟਸ ਯੂਨੀਅਨ ਦਾ ਕੀਤਾ ਗਠਨ- ਗੁਰਕੀਰਤ ਸਿੰਘ ਪ੍ਰਧਾਨ ਬਣੇ

ppn0301201717
ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ) – ਬਾਬਾ ਵਿਸ਼ਵਕਰਮਾ ਮਕੈਨੀਕਲ ਯੂਨੀਅਨ ਵੱਲੋਂ ਸਪੇਅਰ ਪਾਰਟ ਦੁਕਾਨਦਾਰਾਂ ਦੇ ਸਹਿਯੋਗ ਨਾਲ ਸਪੇਅਰ ਪਾਰਟ ਯੂਨੀਅਨ ਦਾ ਗਠਨ ਕੀਤਾ ਗਿਆ।ਜਿਸ ਵਿਚ ਸਾਰੇ ਟਰੈਕਟਰ ਪਾਰਟਸ, ਕਾਰ ਪਾਰਟਸ, ਇੰਜ਼ਨ ਪਾਰਟਸ, ਸਪ੍ਰੇ ਪੰਪ ਪਾਰਟਸ ਦੁਕਾਨਦਾਰ ਸ਼ਾਮਲ ਹੋਏ।ਸਮੂਹ ਸਪੇਅਰ ਪਾਰਟਸ ਦੁਕਾਨਦਾਰਾਂ ਵੱਲੋਂ ਸਰਵਸੰਮਤੀ ਨਾਲ ਗੁਰਕਿਰਤ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਸ਼ੈਰੀ ਦੁਰੇਜਾ ਨੂੰ ਮੀਤ ਪ੍ਰਧਾਨ, ਰਕੇਸ਼ ਕਾਂਸਲ ਸਕੱਤਰ, ਦੀਪਕ ਜੁਨੇਜਾ ਕੈਸ਼ੀਅਰ ਅਤੇ ਰਾਜੀਵ ਦਾਵੜਾ ਨੂੰ ਪੀ.ਆਰ.ਓ ਨਿਯੁਕਤ ਕੀਤਾ ਗਿਆ। ਇਸ ਮੋਕੋ ਸੁਖਵਿੰਦਰ ਸਿੰਘ ਛਿੰਦੀ, ਅਮਨ ਦੁਰੇਜਾ, ਪਵਨ ਜੈਰਥ, ਰਾਜੇਸ ਪ੍ਰਣਾਮੀ, ਸੰਜੀਵ ਦਾਵੜਾ, ਅਸ਼ੋਕ ਕੰਬੋਜ, ਰਕੇਸ਼ ਠਕਰਾਲ, ਅਸ਼ੋਕ ਅਹੂਜਾ, ਰਣਜੀਤ ਕੁਮਾਰ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ। ਪ੍ਰਧਾਨ ਗੁਰਕੀਰਤ ਸਿੰਘ ਨੇ ਦੱਸਿਆ ਕਿ ਯੂਨੀਅਨ ਵੱਲੋਂ ਜਲਦੀ ਹੀ ਅਗਲੀ ਮੀਟਿੰਗ ਕਰਕੇ ਕਈ ਅਹਿਮ ਫੈਸਲੇ ਲਏ ਜਾਣਗੇ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply