Sunday, March 22, 2026

ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧੀ ਵੱਖ ਵੱਖ ਕਲੋਨੀਆਂ ਵਿਚ ਨਗਰ ਕੀਰਤਨ ਸਜਾਏ ਗਏ

ppn0401201706
ਬਠਿੰਡਾ, 4 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਹਾਜੀ ਰਤਨ ਸਾਹਿਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਉਤਸਵ  ਸਬੰਧੀ ਵਿਸ਼ਾਲ ਨਗਰ ਕੀਰਤਨ  ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਕੀਤਾ ਗਿਆ।  ਨਗਰ ਕੀਰਤਨ ਸੁੰਦਰ ਪਾਲਕੀ ਵਿਚ ਸਸੋਭਿਤ ਕੀਤੇ ਹੋਏ ਸਨ । ਨਗਰ ਕੀਰਤਨ ਵਿਖੇ ਹਜ਼ੂਰੀ ਰਾਗੀ ਜਥੇ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਢਾਡੀ ਜਥੇ ਅਤੇ ਬੀਬੀਆਂ ਦੇ ਕਵੀਸ਼ਰੀ ਜਥੇ ਵਲੋਂ ਸਬਦ ਕੀਰਤਨ ਅਤੇ ਇਤਿਹਾਸਕ ਵਾਰਾਂ ਗਾਇਣ ਦੀ ਸੇਵਾ ਕੀਤੀ ਗਈ। ਨਗਰ ਕੀਰਤਨ ਦੀਆਂ ਸੰਗਤਾਂ ਲਈ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਥਾਂ-ਥਾਂ ’ਤੇ ਲੰਗਰ ਆਦਿ ਦੇ ਪੜਾਅ, ਮਾਲ ਰੋਡ ’ਤੇ ਕੱਪੜਾ ਮਾਰਕਿਟ ਦੁਕਾਨਦਾਰਾਂ, ਕੋਰਟ ਰੋਡ ’ਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੁੱਖ ਦਫ਼ਤਰ ’ਤੇ ਸਮੂਹ ਮੈਂਬਰਾਂ ਗੁਰਇੰਦਰ ਸਿੰਘ ਬੱਬੂ, ਅਮਰਜੀਤ ਸਿੰਘ, ਗੁਰਦਰਸ਼ਨ ਸਿੰਘ, ਦਿਲਬਾਗ ਸਿੰਘ,ਸਰਬਜੀਤ ਸਿੰਘ,ਜਰਨੈਲ ਸਿੰਘ, ਚਰਨਜੀਤ ਸਿੰਘ,ਗੁਰਿੰਦਰ ਸਿੰਘ ਡਿੰਪੀ,ਜਰਨੈਲ ਸਿੰਘ ਜਸਕਰਨ ਸਿੰਘ ਸਿਵੀਆਂ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ ਪੰਜ ਪਿਆਰਿਆਂ ਅਤੇ ਸ੍ਰੁੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਆਗਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਰਾਗੀ ਜੱਥੇ ਨਗਰ ਕੀਰਤਨ ਵਿਚ ਸ਼ਬਦ ਕੀਰਤਨ ਨਾਲ ਹਰਜੱਸ ਕੀਰਤਨ ਵੀ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ।
ਇਸ ਮੌਕੇ ਰਣਜੀਤ ਗੱਤਕਾ ਅਖਾੜਾ ਦੇ ਨੌਜਵਾਨ ਵੀਰਾਂ ਵੱਲੋਂ  ਗੱਤਕਾ ਰਾਹੀਂ ਪੁਰਾਤਨ ਸ਼ਸਤਰਾਂ ਨਾਲ ਯੁੱਧ ਕਲਾ ਦੇ ਜੋਹਰ ਵੀ ਵਿਖਾਏ।ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਨਗਰ ਦੀਆਂ ਗਲੀਆਂ ਸਬਜ਼ੀ ਮੰਡੀ, ਸਰਕਾਰੀ ਰਾਜਿੰਦਰਾ ਕਾਲਜ, ਬੱਸ ਸਟੈਂਡ, ਕੋਰਟ ਰੋਡ,ਮਹਿਣਾ ਚੌਂਕ, ਮਹਾਂਬੀਰ ਦਲ, ਫੌਜੀ ਚੌਂਕ, ਕੱਪੜਾ ਮਾਰਕੀਟ, ਮਾਲ ਰੋਡ, ਫਾਇਰ ਬ੍ਰਿਗੇਡ, ਧੋਬੀ ਬਾਜ਼ਾਰ, ਸਦਭਾਵਨਾ ਚੌਂਕ, ਸਿਰਕੀ ਬਾਜ਼ਾਰ, ਪੁਰਾਣਾ ਥਾਣਾ ਤੋਂ ਹੁੰਦਾ ਹੋਇਆ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਸਮਾਪਤ ਹੋਇਆ। ਅੰਤ ਵਿਚ ਸਮੂਹ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ।ਇਸ ਤੋਂ ਇਲਾਵਾ ਗੁਰਦੁਆਰਾ ਐਨ.ਐਫ.ਐਲ.ਕਲੋਨੀ, ਬਾਬਾ ਫਰੀਦ ਨਗਰ ਅਤੇ ਹਜ਼ੂਰ ਸਿੰਘ, ਕਪੂਰ ਸਿੰਘ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਗਰ ਕੀਰਤਨ ਸਜਾਏ।ਇਸ ਮੌਕੇ ਮੈਨੇਜਰ ਸੁਮੇਰ ਸਿੰਘ, ਬੀਬੀ ਦਵਿੰਦਰ ਕੌਰ ਆਦਿ ਤੋਂ ਇਲਾਵਾ ਐਸ ਜੀ ਪੀ ਸੀ ਮੈਂਬਰ ਹਾਜ਼ਰ ਸਨ।
ਐਨ.ਐਫ.ਐਲ.ਕਲੋਨੀ –
ਗੁਰਦੁਆਰਾ ਐਨ.ਐਫ.ਐਲ.ਕਲੋਨੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ ਸਜਾਏ ਗਏ। ਇਸ ਨਗਰ ਕੀਰਤਨ ਵਿਚ ਰਣਜੀਤ ਅਖਾੜਾਂ ਗੱਤਕੇ ਦੇ ਜੌਹਰ ਵਿਖਾ ਕੇ ਸੰਗਤਾਂ ਪੁਰਤਾਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਨਗਰ ਕੀਰਤਨ ਦੀਆ ਸੰਗਤਾਂ ਲਈ ਕਲੋਨੀ ਵਾਸੀਆਂ ਨੇ ਥਾਂ ਥਾਂ ’ਤੇ ਦੁੱਧ, ਫਲ ਫਰੂਟ ਅਤੇ ਲੰਗਰ ਵਰਤਾਏ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰਾਂ ਵਲੋਂ ਦੁੱਧ ਦੀ ਸੇਵਾ ਅਤੇ ਗੁਰੂ ਸਾਹਿਬ ਲਈ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਂਟ ਕੀਤੇ। ਇਹ ਨਗਰ ਕੀਰਤਨ ਐਨ.ਐਫ.ਐਲ ਕਲੋਨੀ ਦੀਆਂ ਮੇਨ ਗਲੀਆਂ, ਮੰਦਰ ਕਲੋਨੀ ਅਤੇ ਆਦਰਸ਼ ਨਗਰ ਦੀਆਂ ਮੇਨ ਗਲੀਆਂ ਵਿਚੋਂ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਸੰਪੰਨ ਹੋਇਅ।
ਹਜ਼ੂਰ ਸਿੰਘ ਕਪੂਰ ਸਿੰਘ ਕਲੋਨੀ-
ਸ਼ਹਿਰ ਦੀ ਹਜ਼ੂਰ ਸਿੰਘ ਕਪੂਰ ਸਿੰਘ ਕਲੋਨੀ ਵਿਖੇ ਨਗਰ ਕੀਰਤਨ ਦੀ ਅਰੰਭਤਾ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰਕੇ ਕੀਤੀ। ਸ੍ਰੀ ਗੁਰੂ ਗੰਥ ਸਾਹਿਬ ਦੀ ਪਾਲਕੀ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ। ਨਗਰ ਕੀਰਤਨ ਦੌਰਾਨ ਰਾਗੀ ਜਥੇ, ਕੀਰਤਨੀਏ, ਮੁਹੱਲੇ ਦੀਆਂ ਬੀਬੀਆਂ ਨੇ ਹਰੀ ਜਸ ਗਾਇਨ ਕੀਤਾ। ਸਕੂਲ ਦੀ ਡਰੈਸ ਵਿੱਚ ਬੱਚਿਆਂ ਨੇ ਨਗਰ ਕੀਰਤਨ ਦੀ ਸ਼ਾਨ ਵਿੱਚ ਬਹੁਤ ਹੀ ਵਾਧਾ ਕਰਿਆ। ਵੱਖ-ਵੱਖ ਪੜਾਵਾਂ ਤੇ ਗੁਰੂ ਸਾਹਿਬਾਨਾਂ ਦੁਆਰਾ ਬਖ਼ਸੀ ਅਮੁੱਲ ਕਲਾ ਵਿਰਾਸਤੀ ਖੇਡ ਗੱਤਕਾ ਦੇ ਗੱਤਕਾ ਪਾਰਟੀ ਨੇ ਜੌਹਰ ਦਿਖਾਏ। ਸਾਰੇ ਰਸਤਿਆਂ ਨੂੰ ਬੀਬੀਆਂ ਨੇ ਸਫਾਈ ਸੇਵਾ ਕਰਕੇ ਚਮਕਾਇਆ ਹੋਇਆ ਸੀ। ਪੂਰੇ ਰਸਤੇ ਵਿੱਚ ਮੁਹੱਲਾ ਨਿਵਾਸਿਆਂ ਵੱਲੋਂ ਥਾਂ-ਥਾਂ ਤੇ ਨਗਰ ਕੀਰਤਨ ਦੇ ਸਵਾਗਤ ਲਈ ਚਾਹ, ਬਰੈਡ, ਪਕੌੜੇ, ਕੇਲਿਆਂ ਆਦਿ ਦੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਾਕੇ ਸੰਗਤਾਂ ਦੀ ਸੇਵਾ ਕੀਤੀ ਗਈ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਜੀਵੀ ਨਗਰ, ਹਜੂਰਾ ਕਪੂਰਾ ਕਲੌਨੀ, ਗੁਰੂ ਗੋਬਿੰਦ ਸਿੰਘ ਨਗਰ ਵਿਖੇ ਹੁੰਦਾ ਹੋਇਆ ਸਮਾਪਤੀ ਗੁਰਦੁਆਰਾ ਸਾਹਿਬ ਵਿਖੇ ਹੋਈ।
ਭਾਈ ਮਤੀ ਦਾਸ ਨਗਰ:-
ਗੁਰਦੁਆਰਾ ਸਾਹਿਬ ਸ਼ਹੀਦ ਭਾਈ ਮਤੀ ਦਾਸ ਨਗਰ ਵਲੋਂ  ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਏ ਗਏ ।ਜੋ ਭਾਈ ਮਤੀ ਦਾਸ ਨਗਰ ਦੀਆਂ ਗਲੀਆਂ, ਨਛੱਤਰ ਨਗਰ ਅਤੇ ਜੋਗੀ ਨਗਰ ਦੀਆਂ ਮੇਨ ਗਲੀਆਂ ਵਿਚੋਂ ਦੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਸੰਗਤਾਂ ਵਲੋਂ ਨਗਰ ਕੀਰਤਨ ਦੀਆਂ ਸੰਗਤਾਂ ਲਈ ਸਟੇਜਾਂ ਲਗਾ ਕੇ ਲੰਗਰ ਆਯੋਜਿਤ ਕਰਕੇ ਚਾਹ,ਬਰੈਡ,ਪਕੌੜੇ ਫਰੂਟ ਅਤੇ ਗੁਰੂ ਕਾ ਲੰਗਰ ਸ਼ਾਮ ਸਮੇਂ ਅਤੁੱਟ ਵਰਤਾਇਆ ਗਿਆ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply