
ਬਠਿੰਡਾ, 4 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ‘ਇੰਨਟੈਂਸੀਫਾਇਡ ਪਲੱਸ ਪੋਲੀਉ ਇੰਮੁਨਾਈਜੇਸ਼ਨ’ ਤਹਿਤ ਮਿਤੀ 29 ਜਨਵਰੀ 2017 ਨੂੰ ਕਰਵਾਏ ਜਾ ਰਹੇ ਪਲੱਸ ਪੋਲੀਉ ਦੇ ਨੈਸ਼ਨਲ ਰਾਊਂਡ ਸਬੰਧੀ ਜਿਲਾ ਪੱਧਰੀ ਸਿਹਤ ਅਧਿਕਾਰੀਆਂ ਦੀ ਵਰਕਸ਼ਾਪ ਕਰਵਾਈ ਗਈ । ਜਿਸ ਵਿੱਚ ਡਾ. ਗਿਆਨ ਚੰਦ, ਸਰਵੇਲੈਂਸ ਮੈਡੀਕਲ ਅਫਸਰ ਵਿਸ਼ਵ ਸਿਹਤ ਸੰਸਥਾ ਵੱਲੋਂ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਗਈ । ਇਸ ਮੌਕੇ ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਪੱਲਸ ਪੋਲੀਉ ਮੁਹਿੰਮ ਦੌਰਾਨ ਸਾਰੇ ਹੀ ਵੈਕਸੀਨੇਟਰਾਂ ਨੂੰ ਟਰੇਨਿੰਗ ਦਿੱਤੀ ਜਾਵੇ । ਉਹਨਾਂ ਕਿਹਾ ਕਿ ਸਾਰੇ ਸੁਪਵਾਈਜ਼ਰ ਸੰਜੀਦਗੀ ਨਾਲ ਕੰਮ ਕਰਨ ਤਾਂ ਜੋ ਪੋਲੀਉ ਬੂਥਾਂ ਨੂੰ ਸਮੇਂ ਸਿਰ ਸ਼ੁਰੂ ਕੀਤਾ ਜਾਵੇ ਅਤੇੇ ਵੈਕਸੀਨੇਟਰਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਾ ਆਵੇ । ਡਾ. ਗਿਆਨ ਚੰਦ ਨੇ ਪੋਲੀਉ ਕੇਸਾਂ ਦੀ ਮੌਜੂਦਾ ਸਥਿਤੀ ਬਾਰੇ ਦੱਸਿਆ ਕਿ 2012 ਵਿੱਚ ਭਾਰਤ ਨੂੰ ਪੋਲੀਉਗ੍ਰਸਤ ਦੇਸ਼ਾਂ ਦੀ ਲਿਸਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਪਰੰਤੂ ਅਜੇ ਵੀ ਇਸਦੇ ਗੁਆਢੀ ਦੇਸ਼ਾਂ ਪਾਕਿਸ਼ਤਾਨ ਅਤੇ ਅਫਗਾਨਿਸਤਾਨ ਤੋਂ ਖਤਰਾ ਬਣਿਆ ਹੋਇਆ ਹੈ।ਜਿਲਾ ਟੀਕਾਕਰਣ ਅਫਸਰ ਡਾ. ਕੁੰਦਨ ਪਾਲ ਕੁਮਾਰ ਨੇ ਕਿਹਾ ਕਿ ਪਲੱਸ ਪੋਲੀਉ ਰਾਊਂਡ ਦੌਰਾਨ ਪ੍ਰਵਾਸੀ ਆਬਾਦੀ ਅਤੇ ਸਲੱਮ ਆਬਾਦੀ ਤੇ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ ਡਾ. ਸ਼ਤੀਸ ਜਿੰਦਲ ਅਤੇ ਅਰਬਨ ਨੋਡਲ ਅਫਸਰ ਡਾ. ਪਾਮਿਲ ਬਾਂਸਲ ਨੇ ਹਾਈ ਰਿਸਕ ਏਰੀਏ ਦੀ ਪਛਾਣ ਅਤੇ ਇਸਨੂੰ ਮਾਈਕਰੋਪਲਾਨ ਦਾ ਹਿੱਸਾ ਬਣਾਉਣ ਬਾਰੇ ਦੱਸਿਆ।ਇਸ ਮੌਕੇ ਸਮੂਹ ਸੀਨੀਅਰ ਮੈਡੀਕਲ ਅਫਸਰ, ਬਲਾਕ ਟੀਕਾਕਰਣ ਨੋਡਲ ਅਫਸਰ, ਬਲਾਕ ਐਕਸਟੈਂਸਨ ਐਜੂਕੇਟਰ, ਬਲਾਕ ਕੋਲਡ ਚੇਨ ਹੈਂਡਲਰ ਅਤੇ ਐਲ.ਐਚ.ਵੀ ਵੀ ਮੌਜੂਦ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media