Tuesday, March 10, 2026

ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਤੀਸਰੀ ਵਾਰ ਬਣੇਗੀ ਸਰਕਾਰ – ਡਾ: ਵੇਰਕਾ

ppn0401201727
ਚੋਂਕ ਮਹਿਤਾ, 4 ਜਨਵਰੀ (ਜੋਗਿੰਦਰ ਮਾਣਾ) – ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਹੋਰ ਵੀ ਤੇਜ਼ ਕਰਨ ਲਈ 2017 ਦੀਆਂ ਚੋਣਾ ਵਿੱਚ ਪੰਜਾਬੀਆਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇ ਕੇ ਤੀਸਰੀ ਵਾਰ ਸ੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੀ ਸਰਕਾਰ ਬਣਾਉਣਗੇ ਇਹ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਜੰਡਿਆਲਾ ਗੁਰੂ ਤੋਂ ਸਾਝੇਂ ਉਮੀਦਵਾਰ ਡਾ: ਦਲਬੀਰ ਸਿੰਘ ਵੇਰਕਾ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਇਥੇ ਮਹਿਤਾ ਚੋਂਕ ਵਿਖੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ।
ਡਾ: ਵੇਰਕਾ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆ ਕਿਹਾ ਕਿ ਕਦੇ ਪੰਜਾਬ ਦੇ ਲੋਕ ਬਿਜਲੀ ਨੂੰ ਤਰਸਦੇ ਸਨ, ਪਰ ਹੁਣ ਸਰਕਾਰ ਨੇ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਗਿਆ ਅਤੇ ਸੁਖਬੀਰ ਸਿੰਘ ਬਾਦਲ ਨੇ ਸੀਮਤ ਸਾਧਨਾਂ ਦੇ ਬਾਵਜੂਦ ਦ੍ਰਿੜ੍ਹ ਨਿਸ਼ਚੇ ਨਾਲ ਐਸੀ ਬੀ.ਸੀ ਭਾਈਚਾਰੇ ਨੂੰ 200 ਯੂਨਿਟ ਅਤੇ ਕਿਸਾਨਾਂ ਨੂੰ ਫਰੀ ਬਿਜਲੀ ਦੇ ਕੇ ਉਹਨਾਂ ਨੂੰ ਪਿਛਲੇ 9 ਸਾਲਾਂ ਦੌਰਾਨ 39 ਹਜ਼ਾਰ ਕਰੋੜ ਦਾ ਲਾਭ ਦਿੱਤਾ।ਇਸੇ ਤਰਾਂ ਆਟਾ ਦਾਲ ਸਕੀਮ ’ਤੇ 1 ਕਰੋੜ 42 ਲਖ ਲੋਕਾਂ ’ਤੇ 4 ਹਜ਼ਾਰ ਕਰੋੜ, ਸਿਹਤ ਬੀਮਾ ਯੋਜਨਾ ਲਾਗੂ ਕਰ ਕੇ ਕਰੀਬ 40 ਲਖ ਲਾਭ ਪਾਤਰੀਆਂ ਨੂੰ 200 ਕਰੋੜ ਨਾਲ ਨਾ ਕੇਵਲ ਉਕਤ ਲੋੜਾਂ ਪੂਰੀਆਂ ਕੀਤੀਆਂ ਸਗੋਂ ਰਾਜ ਵਿੱਚ ਸੜਕੀ ਬੁਨਿਆਦੀ ਢਾਂਚੇ ਵਿੱਚ ਜੰਗੀ ਪੱਧਰ ’ਤੇ ਸੁਧਾਰ ਲਿਆਉਂਦਿਆਂ ਸੜਕਾਂ ਦਾ ਜਾਲ ਵਿਛਾਉਣ ਲਈ 40 ਹਜ਼ਾਰ ਕਰੋੜ ਰੁਪੈ ਖਰਚੇ ਗਏ। ਉਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾ ਸਹੂਲਤਾਂ ਨੂੰ ਜਾਰੀ ਰੱਖਣ ਲਈ 2017 ਵਿੱਚ ਸ੍ਰੋਮਣੀ ਅਕਾਲੀ ਦਲ- ਭਾਜਪਾ ਦੀ ਸਰਕਾਰ ਬਣਾਈ ਜਾਵੇ। ਇਸ ਮੌਕੇ ਬਿਕਰਮਜੀਤ ਸਿੰਘ ਕੋਟਲਾ, ਗੁਰਮੀਤ ਸਿੰਘ ਖੱਬੇਰਾਜਪੂਤਾਂ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ, ਹਰਜਿੰਦਰ ਸਿੰਘ ਨੰਗਲੀ ਸਰਕਲ ਪ੍ਰਧਾਨ, ਗੁਰਧਿਆਨ ਸਿੰਘ ਮਹਿਤਾ, ਲਖਵਿੰਦਰ ਸਿੰਘ ਸੋਨਾ, ਹਰਗੋਪਾਲ ਸਿੰਘ ਰੰਧਾਵਾ, ਕੁਲਵਿੰਦਰ ਸਿੰਘ, ਮਾਸਟਰ ਕੈਲਾਸ ਸਿੰਘ ਮਹਿਤਾ, ਸੁਖਦੇਵ ਸਿੰਘ, ਸੁਖਿਿਵੰਦਰ ਸਿੰਘ ਮਹਿਤਾ,ਨਿਰਭੈਲ ਸਿੰਘ ਗਿੱਲ, ਦਲਜੀਤ ਸਿੰਘ ਫੋਜੀ, ਮਨਜੀਤ ਸਿੰਘ ਮੰਨਾ, ਸੁਰਜੀਤ ਸਿੰਘ ਬਾਬਾ, ਹਰਜੀਤ ਸਿੰਘ ਚਾਟੀਵਿੰਡ ਆਦਿ ਆਗੂ ਵੀ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply