ਫਾਜ਼ਿਲਕਾ, 7 ਜਨਵਰੀ (ਵਿਨੀਤ ਅਰੋੜਾ)- ਸ਼ਿਵ ਸੈਨਾ ਬਾਲ ਠਾਕਰੇ ਦੀ ਇੱਕ ਮੀਟਿੰਗ ਅੱਜ ਸਥਾਨਕ ਬਾਲਾ ਜੀ ਧਾਮ ਵਿਖੇ ਜ਼ਿਲਾ ਪ੍ਰਧਾਨ ਅਮਨ ਡੋਡਾ ਅਤੇ ਮੀਤ

ਪ੍ਰਧਾਨ ਵਰੁਣ ਗਰੋਵਰ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਸ਼ਿਵ ਸੇਲਾ ਦੇ ਰਾਸ਼ਟਰੀ ਸਕੱਤਰ ਅਤੇ ਸਾਂਸਦ ਅਨਿਲ ਦੇਸਾਈ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਦੇ ਆਬਜਰਵਰ ਪਰਮਜੀਤ ਸਿੰਘ ਅਤੇ ਅਮ੍ਰਿਤਸਰ ਤੋਂ ਰਾਜ ਉਪ ਪ੍ਰਮੁੱਖ ਸੁਖਦੇਵ ਸੰਧੂ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਅਮਨ ਡੋਡਾ ਨੇ ਕਿਹਾ ਕਿ ਸੰਗਠਨ ਹਾਈ ਕਮਾਨ ਦੇ ਨਿਰਦੇਸ਼ਾਂ ਤੇ ਚਲਦੇ ਪ੍ਰਦੇਸ਼ ਵਿਚ ਸ਼ਿਵ ਸੈਨਾ ਦੀਆਂ ਸਮੂਹ ਗਤੀਵਿਧੀਆਂ ਦੀ ਜਾਣਕਾਰੀ ਹਾਈਕਮਾਨ ਤੱਕ ਪਹੁੰਚਾਉਣ ਲਈ ਆਬਜਰਵਰ ਪਰਮਜੀਤ ਸਿੰਘ ਨੂੰ ਜਿੰਮੇਵਾਰੀ ਸੋਂਪੀ ਗਈ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਤੋਂ ਬਠਿੰਡਾ, ਮੋਗਾ, ਜਲਾਲਾਬਾਦ ਸਮੇਤ ਯੂਨਿਟਾਂ ਵੱਲੋਂ ਪਰਮਜੀਤ ਸਿੰਘ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਠਿੰਡਾ ਤੋਂ ਓਮ ਖਾਨ, ਸੰਦੀਪ ਸ਼ਰਮਾ, ਮੋਗਾ ਤੋਂ ਰਜਨੀਸ਼ ਸ਼ਰਮਾ, ਜਲਾਲਾਬਾਦ ਤੋਂ ਸੁਮਿਤ ਕੁਮਾਰ, ਫਾਜ਼ਿਲਕਾ ਤੋਂ ਅੰਗ੍ਰੇਜ਼ ਸਿੰਘ, ਗੋਪਾਲ ਸਿੰਗਲਾ, ਅਮ੍ਰਿਤਸਰ ਤੋਂ ਵਰੁਣ ਅਤੇ ਨੀਰਜ਼ ਬਜਾਜ ਹਾਜ਼ਰ ਸਨ।
Punjab Post Daily Online Newspaper & Print Media