Friday, July 5, 2024

ਅਕਾਲੀ ਉਮੀਦਵਾਰ ਹਰੀ ਸਿੰਘ ਨੇ ਰੋਡ-ਸ਼ੋਅ ਕਰਕੇ ਕੀਤਾ ਸ਼ਕਤੀ ਪ੍ਰਦਰਸ਼ਨ

ਕਾਂਗਰਸ ਅਤੇ `ਆਪ` ਦੇ ਝੂਠੇ ਵਾਅਦਿਆਂ ਖਿਲਾਫ ਬਰਸੇ ਅਕਾਲੀ ਆਗੂ

ਧੂਰੀ, 6 ਜਨਵਰੀ (ਪ੍ਰਵੀਨ ਗਰਗ)- ਸਥਾਨਕ ਗਰਗ ਪੈਲੇਸ ਧੂਰੀ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਨਾਭਾ ਵੱਲੋਂ

ppn0701201702

ਚੀਮਾਂ ਤੋਂ ਸ਼ੁਰੂ ਕਰਕੇ ਰੋਡ-ਸ਼ੋਅ ਕੀਤਾ ਗਿਆ।ਜਿਸ ਵਿੱਚ ਹਲਕਾ ਵਿਧਾਇਕ ਭਾਈ ਗੋਬਿੰਦ ਸਿੰਘ ਲੋਂਗੋਵਾਲ, ਅਮਨਵੀਰ ਸਿੰਘ ਚੈਰੀ ਡਾਇਰੈਕਟਰ ਪਾਵਰਕਾਮ, ਜਥੇਦਾਰ ਤੇਜਾ ਸਿੰਘ ਕਮਾਲਪੁਰ ਜ਼ਿਲਾ੍ਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਜਥੇਦਾਰ ਰਾਜਿੰਦਰ ਸਿੰਘ ਕਾਂਝਲਾ, ਮਾ. ਨਛੱਤਰ ਸਿੰਘ ਜਹਾਂਗੀਰ ਚੇਅਰਮੈਨ, ਅਮਰ ਸਿੰਘ ਮਾਲੇਰਕੋਟਲਾ ਆਦਿ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਹਲਕੇ ਵਿੱਚ ਕਰਵਾਏ ਰਿਕਾਰਡਤੋੜ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਰੋਧੀ ਪਾਰਟੀਆਂ ਖਿਲਾਫ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਮੁੱਖ ਕੈਪਟਨ ਅਮਰਿੰਦਰ ਸਿੰਘ ਦਾ ਹਲਕੇ ਦੇ ਬੇਰੁਜਗਾਰਾਂ ਨੂੰ ਰੋਜਗਾਰ ਦੇਣ ਦਾ ਝੂਠਾ ਵਾਅਦਾ ਕਰਨਾ ਨੌਜਵਾਨ ਪੀੜੀ ਨਾਲ ਕੀਤਾ ਜਾਣ ਵਾਲਾ ਇੱਕ ਵੱਡਾ ਮਜ਼ਾਕ ਹੈ।ਉਹਨਾਂ `ਆਪ` ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਖੁਲ੍ਹਵਾਏ ਜਾ ਰਹੇ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਸ਼ਿਕੰਜਾ ਕੱਸਦਿਆਂ ਕਿਹਾ ਕਿ ਕੇਜਰੀਵਾਲ ਵੱਲੋਂ ਹਲਕੇ ਵਿੱਚੋਂ ਨਸ਼ੇ ਦਾ ਨਾਮੋ-ਨਿਸ਼ਾਨ ਖਤਮ ਕਰਨ ਦੀ ਗੱਲ ਕਰਨਾ ਵੀ ਲੋਕਾਂ ਨਾਲ ਝੂਠੇ ਸੁਪਨੇ ਦਿਖਾਉਣ ਤੋਂ ਵੱਧ ਕੇ ਕੁਝ ਨਹੀਂ ਹੈ।ਹਲਕਾ ਵਿਧਾਇਕ ਭਾਈ ਲੋਂਗੋਵਾਲ ਨੇ ਇਸ ਰੈਲੀ ਦੌਰਾਨ ਜ਼ਿਮਨੀ ਚੋਣਾਂ ਵਿੱਚ ਮਿਲੇ ਸਹਿਯੋਗ ਦੀ ਗੱਲ ਕਰਦਿਆਂ ਹਲਕੇ ਦੇ ਵੋਟਰਾਂ ਨੂੰ ਪਾਰਟੀ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ । ppn0701201703
ਰੈਲੀ ਨੂੰ ਸੰਬੋਧਨ ਕਰਦੇ ਹੋਏ ਉਮੀਦਵਾਰ ਹਰੀ ਸਿੰਘ ਨੇ ਕਿਹਾ ਕਿ ਅੱਜ ਦੇ ਰੋਡ-ਸ਼ੋਅ ਦੌਰਾਨ ਉਹਨਾਂ ਨੂੰ ਹਲਕੇ ਦੇ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ ਹੈ, ਜਿਸ ਦੇ ਚਲਦਿਆਂ ਉਹਨਾਂ ਜਿੱਤ ਨੂੰ ਯਕੀਨੀ ਦੱਸਦਿਆਂ ਕਿਹਾ ਕਿ ਉਹਨਾਂ ਦਾ ਚੋਣ ਲੜਣ ਦਾ ਮਕਸਦ ਸਿਰਫ ਇਲਾਕੇ ਦੇ ਲੋਕਾਂ ਵਿੱਚ ਵਿਚਰ ਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਾਉਣਾ ਅਤੇ ਸਮਾਜਸੇਵੀ ਦੇ ਤੌਰ ਤੇ ਆਪਣੀ ਅਹਿਮ ਭੂਮਿਕਾ ਨਿਭਾਉਣਾ ਹੈ। ਉਹਨਾਂ ਪਾਰਟੀ ਵੱਲੋਂ ਉਹਨਾਂ ਨੂੰ ਧੂਰੀ ਹਲਕੇ ਤੋਂ ਚੋਣ ਲੜਣ ਦਾ ਮੌਕਾ ਦੇਣ ਪ੍ਰਤੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦਾ ਤਹਿ ਦਿੱਲੋਂ ਧੰਨਵਾਦ ਕੀਤਾ। ਇਸ ਮੌਕੇ ਗਮਦੂਰ ਸਿੰਘ ਜਵੰਧਾ ਸਰਪੰਚ ਪ੍ਰਧਾਨ ਟਰੱਕ ਯੂਨੀਅਨ, ਪ੍ਰਸ਼ੋਤਮ ਕਾਂਸਲ ਪ੍ਰਧਾਨ ਨਗਰ ਕੌਂਸਲ, ਹਰਜੀਤ ਸਿੰਘ ਧਨੋਆ, ਜਤਿੰਦਰ ਸਿੰਘ ਸੋਨੀ ਮੰਡੇਰ, ਬੰਤ ਸਿੰਘ ਐਮ.ਡੀ., ਤਲਵੀਰ ਧਨੇਸਰ, ਪਰਮਜੀਤ ਸਿੰਘ ਪੰਮਾਂ, ਹੰਸ ਰਾਜ ਗਰਗ, ਜਗਜੀਤ ਸਿੰਘ ਲੀਲਾ ਬੁਗਰਾ, ਰਣ ਸਿੰਘ ਐਮ.ਸੀ., ਭੁਪਿੰਦਰ ਮਿੱਠਾ, ਡਾ. ਰਾਜਵੀਰ ਸਿੰਘ ਲਸੋਈ, ਮਲਕੀਤ ਚੰਗਾਲ, ਜੱਥੇਦਾਰ ਸੁਖਦੇਵ ਸਿੰਘ ਘਨੌਰ, ਧਰਮਿੰਦਰ ਸਿੰਘ ਜਹਾਂਗੀਰ, ਕੁਲਵੰਤ ਸਿੰਘ ਸਿਆਨ, ਹਰਪ੍ਰੀਤ ਸਿੰਘ ਪ੍ਰੀਤ, ਰਾਜੀਵ ਕੌਂਸਲ, ਕੁਲਵੰਤ ਸਿੰਘ ਅਟਵਾਲ, ਅਮਰੀਕ ਸਿੰਘ ਸੋਹੀ ਅਤੇ ਗੁਰਮੀਤ ਸਿੰਘ ਬਰੜਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Check Also

ਸੰਸਦ ’ਚ ਰਾਹੁਲ ਗਾਂਧੀ ਵੱਲੋਂ ਅਭਯ ਮੁਦਰਾ ਨੂੰ ਪਹਿਲੇ ਪਾਤਸ਼ਾਹ ਨਾਲ ਜੋੜਨ ਦਾ ਨੋਟਿਸ ਲਿਆ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਬੀਤੇ ਦਿਨੀਂ ਭਾਰਤ …

Leave a Reply