Sunday, March 22, 2026

ਮਜੀਠੀਆ ਵੱਲੋਂ ਚੋਣ ਮੁਹਿੰਮ ਦਾ ਆਗਾਜ਼ 9 ਜਨਵਰੀ ਤੋਂ – ਤਲਬੀਰ ਗਿੱਲ, ਸ਼ਿਵੀ

ਕੱਥੂਨੰਗਲ, 7 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ

ppn0701201714

ਬਿਕਰਮ ਸਿੰਘ ਮਜੀਠੀਆ 9 ਜਨਵਰੀ ਨੂੰ ਗੁਰਦਵਾਰਾ ਜਨਮ ਅਸਥਾਨ ਬਾਬਾ ਬੁੱਢਾ ਜੀ ਕੱਥੂਨੰਗਲ ਵਿਖੇ ਅਰਦਾਸ ਕਰਨ ਉਪਰੰਤ ਆਪਣੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਜੀਠੀਆ ਦੇ ਸਿਆਸੀ ਸਕੱਤਰ ਤਲਬੀਰ ਸਿੰਘ ਗਿੱਲ ਅਤੇ ਮੇਜਰ ਸ਼ਿਵੀ ਨੇ ਦੱਸਿਆ ਕਿ ਹਲਕਾ ਮਜੀਠਾ ਦੇ ਅਕਾਲੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਮਜੀਠੀਆ ਅਤੇ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਗੁਰੂ ਦਾ ਓਟ ਆਸਰਾ ਲੈਂਦਿਆਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਗਿਆ।ਜਿਸ ਦਾ ਭੋਗ 9 ਜਨਵਰੀ ਨੂੰ ਪਵੇਗਾ।ਉਪਰੰਤ ਮਜੀਠੀਆ ਆਪਣੀ ਚੋਣ ਮੁਹਿੰਮ ਵਿੱਢਣਗੇ। ਉਹਨਾਂ ਕਿਹਾ ਕਿ ਮਜੀਠੀਆ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਹੈ ਸਿਰਫ਼ ਐਲਾਨ ਹੋਣਾ ਬਾਕੀ ਹੈ।
ਗਿੱਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮਜੀਠਾ ਦਾ ਵਿਕਾਸ ਮਜੀਠੀਆ ਦੀ ਦੂਰ ਅੰਦੇਸ਼ੇ ਅਤੇ ਸਿਆਸੀ ਇੱਛਾ ਸ਼ਕਤੀ ਦਾ ਨਤੀਜਾ ਹੈ, ਸਭ ਤੋਂ ਵੱਧ ਪਛੜਿਆ ਇਲਾਕਾ ਅੱਜ ਮਜੀਠੀਆ ਦੀ ਬਦੌਲਤ ਮਜੀਠਾ ਸਬ ਡਿਵੀਜ਼ਨ ਦਾ ਦਰਜਾ ਹਾਸਲ ਕਰਦਿਆਂ ਵਿਕਾਸ ਪੱਖੋਂ ਮੋਹਰਲੀਆਂ ਕਤਾਰਾਂ ’ਚ ਖੜ੍ਹਾ ਹੋ ਚੁੱਕਿਆ ਹੈ।ਉਹਨਾਂ ਕਿਹਾ ਕਿ ਮਜੀਠੀਆ ਨੇ ਨਾ ਕੋਈ ਵਾਅਦਾ ਕੀਤਾ ਨਾ ਕੋਈ ਲਾਰਾ ਲਾਇਆ ਸਗੋਂ ਕੰਮ ਕਰ ਕੇ ਵਿਖਾ ਦਿੱਤਾ ਹੈ ।ਉਹਨਾਂ ਕਿਹਾ ਕਿ ਮਜੀਠੀਆ ਅੱਗੇ ਤੋਂ ਵੀ ਕੰਮ ਕਰਕੇ ਹੀ ਆਪਣੀ ਸਥਿਤੀ ਹੋਰ ਮਜ਼ਬੂਤ ਕਰਨਗੇ। ਉਹਨਾਂ ਦੱਸਿਆ ਕਿ ਬਿਜਲੀ ਸੁਧਾਰ ’ਤੇ ਖਰਚੇ 225 ਕਰੋੜ ਖਰਚ ਕਰਦਿਆਂ 8 ਨਵੇਂ ਬਿਜਲੀ ਸਬ ਸਟੇਸ਼ਨ ਸਥਾਪਿਤ ਕੀਤੇ ਗਏ।ਮਜੀਠਾ ਕਸਬੇ ਦੀਆਂ 100 ਫੀਸਦੀ ਦੀਆਂ ਗਲੀਆਂ ਨੂੰ ਸਟਰੀਟ ਲਾਈਟਾਂ ਨਾਲ ਰੁਸ਼ਨਾਇਆ ਗਿਆ ।ਹਰੇਕ ਪਿੰਡ ’ਚ ਸੋਲਰ ਸਟਰੀਟ ਲਾਈਟਾਂ ਲਗਾਦਿਤੀਆਂ ਦਿੱਤਿਆਂ ਗਈਆਂ ਜਾਂ ਲਗਾਈਆਂ ਜਾ ਰਹੀਆਂ ਹਨ।ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਅਸਥਾਨ ਗੁਰਦਵਾਰਾ ਸਾਹਿਬ ਤੋਂ ਪਿੰਡ ਕੱਥੂਨੰਗਲ ਅਤੇ ਚੰਡਾ ਦੇਵੀ ਤਕ ਸੜਕ ਨੂੰ ਸੂਰਜੀ ਊਰਜਾ ਨਾਲ ਰੁਸ਼ਨਾਉਣ ਦਾ ਪ੍ਰਬੰਧ ਕੀਤਾ ਗਿਆ।
ਸਾਰੇ ਡੇਰਿਆਂ ਨੂੰ 24 ਘੰਟੇ ਬਿਜਲੀ, 95 ਫੀਸਦੀ ਡੇਰਿਆਂ ਦੇ ਰਸਤੇ ਪੱਕੇ ਕੀਤੇ ਗਏ। ਹਰੇਕ ਪਿੰਡ ਨੂੰ ਪਾਣੀ ਦੀ ਸਪਲਾਈ ਲਈ ਟੈਂਕਿਆਂ ਬਣਾਈਆਂ ਗਈਆਂ।ਹਰੇਕ ਪਿੰਡ ਦੀਆਂ ਗਲੀਆਂ ਨਾਲੀਆਂ ਅਤੇ ਬਾਜ਼ਾਰ ਕੰਕਰੀਟ ਨਾਲ ਕੀਤੀਆਂ ਪੱਕੀਆਂ ਗਈਆਂ ਹਨ। ਇਸ ਤੋਂ ਇਲਾਵਾ ਸੜਕੀ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਕਰੀਬ 200 ਕਰੋੜ ਰੁਪੈ ਖਰਚੇ ਗਏ ਹਨ। ਉਹਨਾਂ ਕਿਹਾ ਕਿ ਜਿੱਥੇ ਦਸ ਸਾਲ ਪਹਿਲਾਂ ਕਾਰੋਬਾਰੀ ਲੋਕ ਮਜੀਠਾ ਛੱਡ ਕੇ ਜਾ ਰਹੇ ਸਨ ਉਥੇ ਉਹ ਅੱਜ ਮਜੀਠਾ ਵਿੱਚ ਰਹਿ ਕੇ ਸ਼ਹਿਰਾਂ ਨੂੰ ਟੱਕਰ ਦੇ ਰਹੇ ਹਨ।ਨੇੜਲੇ ਹਲਕਿਆਂ ਦੇ ਲੋਕ ਮਜੀਠਾ ਦਾ ਵਿਕਾਸ ਦੇਖ ਆਪਣੇ ਪਿੰਡਾਂ ਤੇ ਇਲਾਕਿਆਂ ਨੂੰ ਮਜੀਠਾ ਹਲਕੇ ਵਿੱਚ ਸ਼ੁਮਾਰ ਹੋਇਆ ਦੇਖਣਾ ਲੋਚਦੇ ਹਨ।ਇਸ ਮੌਕੇ ਰਾਜ ਮਹਿੰਦਰ ਸਿੰਘ ਮਜੀਠਾ, ਰਣਜੀਤ ਸਿੰਘ ਵਰਿਆਮ ਨੰਗਲ, ਤਰੁਨ ਅਬਰੋਲ, ਯੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਰੇਸ਼ਮ ਸਿੰਘ ਭੁੱਲਰ, ਜ਼ੈਲ ਸਿੰਘ ਗੋਪਾਲਪੁਰਾ, ਬਾਪੂ ਗੁਰਦਿਆਲ ਸਿੰਘ ਡਾਰੀਕੇ, ਦਿਲਬਾਗ ਸਿੰਘ ਮੁਕੰਦਪੁਰਾ,ਬਿਲਾ ਕੌਂਸਲਰ ਮਜੀਠਾ, ਗੁਰਵੇਲ ਸਿੰਘ ਅਲਕੜੇ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਮਨਦੀਪ ਸਿੰਘ ਸ਼ਹਿਜ਼ਾਦਾ, ਬਲਵਿੰਦਰ ਸਿੰਘ ਬਾਬੋਵਾਲ, ਗੁਰਜਿੰਦਰ ਸਿੰਘ ਢਪਈਆਂ, ਸੰਤ ਪ੍ਰਕਾਸ਼ ਸਿੰਘ ਮਜੀਠਾ ਆਦਿ ਵੀ ਮੌਜੂਦ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply