Wednesday, July 29, 2026

ਪ੍ਰਾਇਮਰੀ ਤੇ ਮਿਡਲ ਸਕੂਲ ਪਿੰਡ ਬਾਲਿਓਂ ਦੇ ਬੱਚਿਆਂ ਨੂੰ ਐਨ.ਆਰ.ਆਈ ਨੇ ਵੰਡੀਆਂ ਜਰਸੀਆਂ

ਸਮਰਾਲਾ, 7 ਜਨਵਰੀ (ਬਲਬੀਰ ਸਿੰਘ ਬੱਬੀ)- ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਮਿਡਲ ਸਕੂਲ ਪਿੰਡ ਬਾਲਿਓਂ ਵਿਖੇ ਸਰਦੀ ਦੇ ਮੱਦੇਨਜ਼ਰ ਪ੍ਰਵਾਸੀ

ppn0701201713

ਭਾਰਤੀ ਵਾਸੀ ਬਾਲਿਓਂ ਬਲਵਿੰਦਰ ਸਿੰਘ ਅਤੇ ਚਰਨਜੀਤ ਕੌਰ ਵੱਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਜਰਸੀਆਂ ਵੰਡੀਆਂ ਗਈਆਂ।ਸਕੂਲ ਵਿੱਚ ਕਰਵਾਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਵਰਿੰਦਰ ਅਗਨੀਹੋਤਰੀ ਪੀ. ਬੀ. ਸੀ ਸਮਰਾਲਾ-1 ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮਿਡਲ ਸਕੂਲ ਇੰਚਾਰਜ ਮੈਡਮ ਬਲਜਿੰਦਰ ਕੌਰ ਅਤੇ ਸੀ. ਐਚ. ਟੀ ਚਰਨਜੀਤ ਸਿੰਘ ਬਾਲਿਓਂ ਨੇ ਐਨ. ਆਰ. ਆਈ ਬਲਵਿੰਦਰ ਸਿੰਘ ਅਤੇ ਚਰਨਜੀਤ ਕੌਰ ਦਾ ਬੱਚਿਆਂ ਨੂੰ ਕੋਟੀਆਂ ਵੰਡਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਜਿਆਦਾਤਰ ਗਰੀਬ ਪਰਿਵਾਰਾਂ ਦੇ ਬੱਚੇ ਹੀ ਪੜ੍ਹਦੇ ਹਨ।ਉਨ੍ਹਾਂ ਦੇ ਘਰਦਿਆਂ ਵਿੱਚ ਆਪਣੇ ਬੱਚਿਆਂ ਦਾ ਤਨ ਵੀ ਪੂਰੀ ਤਰ੍ਹਾਂ ਢੱਕ ਸਕਣ ਦੀ ਗੁੰਜਾਇਸ਼ ਤੱਕ ਨਹੀ ਹੁੰਦੀ।ਅਜਿਹੇ ਬੱਚਿਆਂ ਦੀ ਸਹਾਇਤਾ ਕਰਨਾ ਬਹੁਤ ਹੀ ਭਲਾਈ ਦਾ ਕਾਰਜ਼ ਹੈ।ਇਸ ਦਾਨੀ ਜੋੜੇ ਵੱਲੋਂ ਪਿੰਡ ਦੇ ਲੋੜਵੰਦ ਬਜੁੱਰਗਾਂ ਨੂੰ ਵੀ ਕੋਟੀਆਂ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਬਲਵੀਰ ਸਿੰਘ ਸਮਾਜ ਸੇਵੀ, ਹਰਕੇਸ ਸਿੰਘ ਸਾਬਕਾ ਸਰਪੰਚ, ਦਲੀਪ ਸਿੰਘ ਨੰਬਰਦਾਰ, ਸਕੂਲ ਚੇਅਰਮੈਨ ਵਿਕਰਮਜੀਤ ਸਿੰਘ ਵੱਲੋਂ ਵੀ ਇਸ ਦਾਨ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ।ਵਰਿੰਦਰ ਅਗਨੀਹੋਤਰੀ ਨੇ ਆਏ ਸਾਰੇ ਮਹਿਮਾਨਾਂ, ਦਾਨੀ ਸੱਜਣਾਂ ਅਤੇ ਪਿੰਡ ਦੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਮਿਨਾਕਸ਼ੀ ਰਾਜਨ, ਮਨਪ੍ਰੀਤ ਕੌਰ, ਸੰਜੀਤ ਕੁਮਾਰ ਸਾਇੰਸ ਮਾਸਟਰ ਆਦਿ ਤੋਂ ਇਲਾਵਾ ਐਸ. ਐਮ. ਸੀ ਚੇਅਰਮੈਨ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜਰ ਸਨ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …

Leave a Reply