Sunday, March 22, 2026

ਡਾ. ਵੇਰਕਾ ਦੀ ਚੋਣ ਮੁਹਿੰਮ ਨੂੰ ਕੁਹਾਟਵਿੰਡ ਹਿੰਦੂਆਂ ਤੋ ਤੱਗੜਾ ਹੁੰਗਾਰਾ

ਚੌਂਕ ਮਹਿਤਾ, 7 ਦਸੰਬਰ (ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਗੁਰੂ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਵੱਲੋ ਆਪਣੀ ਚੋਣ

ppn0701201715

ਮੁਹਿੰਮ ਨੂੰ ਤੇਜ ਕਰਦਿਆਂ ਸਰਕਲ ਮਹਿਤਾ ਦੇ ਵੱਖ ਵੱਖ ਪਿੰਡਾਂ ਵਿਚ ਮੀਟਿੰਗਾਂ ਨੁੰ ਸੰਬੋਧਨ ਕਰਦੇ ਹੋਏ ਪਿੰਡ ਕੁਹਾਟਵਿੰਡ ਹਿੰਦੂਆਂ ਵਿਖੇ ਸਰਪੰਚ ਝਿਲਮਿਲ ਸਿੰਘ ਮਾਹਲਾ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ, ਇਸ ਸਮੇਂ ਉਨਾ੍ਹਂ ਵੱਡੀ ਤਾਦਾਦ ‘ਚ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ 10 ਸਾਲਾ ਦੌਰਾਨ ਬਾਦਲ ਸਰਕਾਰ ਨੇ ਪੰਜਾਬ ਦਾ ਰਿਕਾਰਡ ਤੋੜ੍ਹ ਵਿਕਾਸ ਕਰਵਾਇਆ ਹੈ ਅਤੇ ਹਰੇਕ ਵਰਗ ਨੂੰ ਬੇਸ਼ੁਮਾਰ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉਨਾਂ ਵਿਕਾਸ ਦੀ ਰਫਤਾਰ ਬਰਕਰਾਰ ਰੱਖਣ ਲਈ ਲੋਕਾਂ ਨੁੰ ਸ਼੍ਰੋਮਣੀ ਅਕਾਲੀ ਦਲ ਦਾ ਡੱਟਵਾਂ ਸਾਥ ਦੇਣ ਦੀ ਅਪੀਲ ਕੀਤੀ, ਇਸ ਸਮੇਂ ਪਿੰਡ ਵਾਸੀਆਂ ਸਰਪੰਚ ਝਿਲਮਿਲ ਸਿੰਘ ਮਾਹਲਾ ਦੀ ਅਗਵਾਈ ਵਿਚ ਡਾ. ਵੇਰਕਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਇਸ ਸਮੇਂ ਜਥੇ. ਰਾਜਬੀਰ ਸਿੰਘ ਉਦੋਨੰਗਲ, ਸਰਪੰਚ ਗੁਰਧਿਆਨ ਸਿੰਘ ਮਹਿਤਾ (ਦੋਵੇਂ ਵਰਕਿੰਗ ਕਮੇਟੀ ਮੈਂਬਰ), ਚੇਅਰਮੈਨ ਗੁਰਮੀਤ ਸਿੰਘ ਖੱਬੇ, ਸੁਖਵਿੰਦਰ ਸਿੰਘ ਮਹਿਤਾ, ਜਥੇਦਾਰ ਪ੍ਰਗਟ ਸਿੰਘ ਖੱਬੇਰਾਜਪੂਤਾਂ, ਸਰਪੰਚ ਭੁਪਿੰਦਰ ਸਿੰਘ ਸੈਦੂਕੇ, ਸਰਪੰਚ ਮਹਿੰਗਾ ਸਿੰਘ ਚੂੰਘ, ਡਾਇਰੈਕਟਰ ਗੁਰਮੁੱਖ ਸਿੰਘ ਸਾਹਬਾ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਪ੍ਰਧਾਨ ਬਲਜੀਤ ਸਿੰਘ, ਗੁਰਸਾਹਬ ਸਿੰਘ ਮਲਕਨੰਗਲ, ਮਲਕੀਤ ਸਿੰਘ ਸੰਮਤੀ ਮੈਂਬਰ, ਸਰਪੰਚ ਜੋਗਿੰਦਰ ਸਿੰਘ, ਯੂਥ ਸਕੱਤਰ ਨਿਸਾਨ ਸਿੰਘ ਗੋਲਡੀ ਤੋ ਇਲਾਵਾ ਵੱਡੀ ਗਿਣਤੀ ‘ਚ ਵਰਕਰ ਹਾਜਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply