ਧੂਰੀ, 8 ਜਨਵਰੀ (ਪ੍ਰਵੀਨ ਗਰਗ)- ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਨਾਭਾ (ਪ੍ਰੀਤ ਟਰੈਕਟਰ ਵਾਲੇ) ਦੇ ਹਲਕਾ ਧੂਰੀ ਵਿਖੇ ਖੁੱਲੇ੍

ਦਫਤਰ ਦਾ ਦੌਰਾ ਕਰਨ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ ਵਿੱਤ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲੋਂ ਹਲਕਾ ਧੂਰੀ ਤੋਂ ਚੋਣ ਲੜਣ ਲਈ ਹਰੀ ਸਿੰਘ ਉਮੀਦਵਾਰ ਨੂੰ ਕਮਾਨ ਸੌਂਪੀ ਹੈ ਜੋ ਸ਼ਲਾਘਾਯੋਗ ਕਦਮ ਹੈ, ਕਿਉਂਕਿ ਹਰੀ ਸਿੰਘ ਇੱਕ ਨੇਕ, ਇਮਾਨਦਾਰ ਅਤੇ ਸਮਾਜਸੇਵੀ ਸ਼ਖਸ਼ੀਅਤ ਦੇ ਨਾਲ-2 ਹਰ ਇੱਕ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਵਾਲੇ ਚੰਗੇ ਇਨਸਾਨ ਹਨ।ਉਹਨਾਂ ਕਿਹਾ ਕਿ ਪਾਰਟੀ ਆਗੂ ਅਤੇ ਵਰਕਰ ਆਮ ਜਨਤਾ ਵਿੱਚ ਲਗਾਤਾਰ ਵਿਚਰ ਕੇ ਪਾਰਟੀ ਦਾ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਉਹਨਾ ਨੂੰ ਆਮ ਜਨਤਾ ਦਾ ਖੂਬ ਸਹਿਯੋਗ ਮਿਲ ਰਿਹਾ ਹੈ।
ਕਿਹਾ ਕਾਂਗਰਸ ਪਾਰਟੀ ਆਪਸੀ ਫੁੱਟ ਦਾ ਸ਼ਿਕਾਰ, `ਆਪ` ਪਾਰਟੀ ਦਾ ਕੋਈ ਭਵਿੱਖ ਨਹੀਂ

ਉਹਨਾਂ ਪਾਰਟੀ ਦਾ ਇੱਕਜੁੱਟ ਹੋ ਕੇ ਕੰਮ ਕਰਨ ਨੂੰ ਪਾਰਟੀ ਦੀ ਇੱਕ ਵੱਡੀ ਕਾਮਯਾਬੀ ਦੱਸੀ। ਉਹਨਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਬਰਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਆਪਸੀ ਫੁੱਟ ਦਾ ਸ਼ਿਕਾਰ ਰਹੀ ਹੈ ਅਤੇ ਉਹਨਾਂ ‘ਆਪ’ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਕਿਹਾ ਕਿ ਜੋ ਵਿਅਕਤੀ ਦਿੱਲੀ ਵਿੱਚ ਲੋਕਾਂ ਦੇ ਵਾਅਦਿਆਂ `ਤੇ ਖਰਾ੍ਹ ਨਾ ਉਤਰ ਸਕਿਆ, ਉਹ ਪੰਜਾਬ ਵਿੱਚ ਕੀ ਵਿਕਾਸ ਕਰੇਗਾ। ਉਹਨਾਂ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਹਲਕੇ ਦਾ ਪਿਛਲੇ ਸਮੇਂ ਦੌਰਾਨ ਵੱਡੇ ਪੱਧਰ `ਤੇ ਕਰਵਾਏ ਸਰਵਪੱਖੀ ਵਿਕਾਸ ਦੀ ਭੁਮਿਕਾ ਨੂੰ ਮੁੱਖ ਦੱਸਦਿਆਂ ਵਿਧਾਨ ਸਭਾ ਚੋਣਾਂ 2017 ਵਿੱਚ ਪਾਰਟੀ ਦੀ ਬਹੁਤ ਵੱਡੀ ਜਿੱਤ ਦਾ ਦਾਅਵਾ ਕੀਤਾ।
ਇਸ ਮੌਕੇ ਸ਼੍ਰੀ ਅਮਨਵੀਰ ਸਿੰਘ ਚੈਰੀ ਡਾਇਰੈਕਟਰ ਪਾਵਰਕਾਮ, ਜੱਥੇਦਾਰ ਤੇਜਾ ਸਿੰਘ ਕਮਾਲਪੁਰ ਜ਼ਿਲਾ੍ਹ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਜੱਥੇਦਾਰ ਰਾਜਿੰਦਰ ਸਿੰਘ ਕਾਂਝਲਾ, ਮਾ. ਨਛੱਤਰ ਸਿੰਘ ਜਹਾਂਗੀਰ ਚੇਅਰਮੈਨ, ਗਮਦੂਰ ਸਿੰਘ ਜਵੰਧਾ ਸਰਪੰਚ ਪ੍ਰਧਾਨ ਟਰੱਕ ਯੂਨੀਅਨ, ਅਮਰ ਸਿੰਘ ਮਾਲੇਰਕੋਟਲਾ, ਪ੍ਰਸ਼ੋਤਮ ਕਾਂਸਲ ਪ੍ਰਧਾਨ ਨਗਰ ਕੌਂਸਲ, ਹਰਜੀਤ ਸਿੰਘ ਧਨੋਆ, ਜਤਿੰਦਰ ਸਿੰਘ ਸੋਨੀ ਮੰਡੇਰ, ਜ਼ਿਲਾ੍ਹ ਯੋਜਨਾ ਬੋਰਡ ਚੇਅਰਮੈਨ ਭੁਪਿੰਦਰ ਸਿੰਘ ਭਲਵਾਨ ਆਦਿ ਸਮੇਤ ਸਤਗੁਰ ਸਿੰਘ ਨਮੋਲ, ਬੰਤ ਸਿੰਘ ਐਮ.ਡੀ., ਤਲਵੀਰ ਧਨੇਸਰ, ਪਰਮਜੀਤ ਸਿੰਘ ਪੰਮਾਂ, ਹੰਸ ਰਾਜ ਗਰਗ, ਜਗਜੀਤ ਸਿੰਘ ਲੀਲਾ ਬੁਗਰਾ, ਭੁਪਿੰਦਰ ਮਿੱਠਾ, ਡਾ. ਰਾਜਵੀਰ ਸਿੰਘ ਲਸੋਈ, ਮਲਕੀਤ ਚੰਗਾਲ, ਜੱਥੇਦਾਰ ਸੁਖਦੇਵ ਸਿੰਘ ਘਨੌਰ, ਜ਼ਿਲਾ ਪ੍ਰਧਾਨ ਇਸਤਰੀ ਵਿੰਗ ਬੀਬੀ ਪਰਮਜੀਤ ਕੌਰ ਵਿਰਕ ੳਤੇ ਬਲਾਕ ਪ੍ਰਧਾਨ ਇਸਤਰੀ ਵਿੰਗ ਚਰਨਜੀਤ ਕੌਰ ਅਤੇ ਗੁਰਮੀਤ ਸਿੰਘ ਬਰੜਵਾਲ ਵੀ ਹਾਜ਼ਰ ਸਨ।
Punjab Post Daily Online Newspaper & Print Media