Wednesday, July 1, 2026

ਚੋਣ ਪ੍ਰਚਾਰ ਲਈ ਵੀਡੀਓ ਵੈਨਾਂ ਦੀ ਵਰਤੋਂ ਬਾਰੇ ਮੁੱਖ ਚੋਣ ਅਧਿਕਾਰੀ ਵਲੋਂ ਹੀ ਦਿੱਤੀ ਜਾਵੇਗੀ ਮਨਜ਼ੂਰੀ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ)-ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਚੋਣ ਪ੍ਰਚਾਰ ਵਾਸਤੇ  ਵੀਡੀਓ ਵੈਨਾਂ ਦੀ ਵਰਤੋਂ ਬਾਰੇ ਭਾਰਤੀ ਚੋਣ ਕਮਿਸ਼ਨ

election-commission-of-india-logo

ਵਲੋਂ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ  ਵੀਡੀਓ ਵੈਨ ਦੀ ਚੋਣ ਪ੍ਰਚਾਰ ਵਾਸਤੇ ਵਰਤੋਂ ਕਰਨ ਦੀ ਮਨਜ਼ੂਰੀ ਕੇਵਲ ਮੁੱਖ ਚੋਣ ਅਧਿਕਾਰੀ ਪੰਜਾਬ ਵਲੋਂ ਹੀ ਦਿੱਤੀ ਜਾਵੇਗੀ ਅਤੇ ਟਰਾਂਸਪੋਰਟ ਦੇ ਨੋਡਲ ਅਫਸਰ ਕੋਲੋਂ ਵੀਡੀਓ ਵੈਨ ਦੇ ਮੋਟਰ ਵਹੀਕਲ ਐਕਟ ਅਨੁਸਾਰ ਸਹੀ ਹੋਣ ਦਾ ਸਰਟੀਫੀਕੇਟ ਲੈਣਾ ਹੋਵੇਗਾ।
ਜਿਲ੍ਹਾ ਚੋਣ ਅਫਸਰ, ਡਾ. ਬਸੰਤ ਗਰਗ ਨੇ ਦੱਸਿਆ ਕਿ ਵੈਨ ਰਾਹੀਂ ਚੱਲਣ ਵਾਲੀ ਚੋਣ ਸਮੱਗਰੀ ਜਾਂ ਵੀਡੀਓ ਬਾਰੇ ਵੀ ਮੀਡੀਆ ਮੋਨੀਟਰਿੰਗ ਤੇ ਸਰਟੀਫੀਕੇਸ਼ਨ ਕੋਲੋਂ ਅਗੇਤਾ ਸਰਟੀਫੀਕੇਟ ਲੈਣਾ ਹੋਵੇਗਾ।  ਉਨਾਂ  ਕਿਹਾ ਕਿ ਵੀਡੀਓ ਵੈਨਾਂ ਸਿਆਸੀ ਪਾਰਟੀਆਂ ਵਲੋਂ ਨੀਤੀਆਂ ਤੇ ਪ੍ਰੋਗਰਾਮਾਂ ਦੇ ਪ੍ਰਚਾਰ ਲਈ ਵਰਤੀਆਂ ਜਾਣਗੀਆਂ ਅਤੇ ਜੇਕਰ ਉਮੀਦਵਾਰ/ਉਮੀਦਵਾਰਾਂ ਦੇ ਪ੍ਰਚਾਰ ਲਈ ਇਨ੍ਹਾਂ ਦੀ ਵਰਤੋਂ ਹੁੰਦੀ ਹੈ ਤਾਂ ਉਸਦਾ ਖਰਚਾ ਵੀ ਸਬੰਧਿਤ ਉਮੀਦਵਾਰਾਂ ਦੇ ਚੋਣ ਖਰਚ ਵਿਚ ਜੁੜੇਗਾ।
ਸ੍ਰੀ ਗਰਗ ਨੇ ਕਿਹਾ ਕਿ  ਨਵੀਆਂ ਹਦਾਇਤਾਂ ਅਨੁਸਾਰ ਵੀਡੀਓ ਵੈਨਾਂ ਦੀ ਗਿਣਤੀ ਬਾਰੇ ਕੋਈ ਸੀਮਾ ਨਿਰਧਾਰਿਤ ਨਹੀਂ ਕੀਤੀ ਗਈ ਹੈ, ਪਰ ਇਨਾਂ ਵੈਨਾਂ ਦਾ ਖਰਚ ਸਬੰਧਿਤ ਪਾਰਟੀ ਦੇ ਚੋਣ ਖਰਚ ਵਿਚ ਸ਼ਾਮਿਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਵੀਡੀਓ ਵੈਨ ਦੀ ਵਰਤੋਂ ਵੇਲੇ ਉਸਦੇ ਰੂਟ ਸਬੰਧੀ ਜਿਲ੍ਹਾ ਚੋਣ ਅਫਸਰ ਤੇ ਸਥਾਨਕ ਪ੍ਰਸ਼ਾਸ਼ਨ ਨੂੰ ਅਗਾਊਂ ਜਾਣਕਾਰੀ ਦੇਣੀ ਪਵੇਗੀ।
ਇਸੇ ਤਰਾਂ ਰੋਡ ਸ਼ੋਅ ਦੌਰਾਨ ਆਮ ਲੋਕਾਂ ਨੂੰ ਆਉਣ ਵਾਲੀ ਔਖਿਆਈ ਤੋਂ ਬਚਾਉਣ ਲਈ ਰੋਡ ਸ਼ੋਅ ਲਈ ਅਗਾਊਂ ਮਨਜ਼ੂਰੀ ਲੈਣੀ ਲਾਜਮੀ ਹੋਵੇਗੀ ਅਤੇ ਰੋਡ ਸ਼ੋਅ ਦੌਰਾਨ ਵਾਹਨਾਂ ਦੀ ਗਿਣਤੀ ਤੇ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਗਿਣਤੀ ਬਾਰੇ ਵੀ ਅਗੇਤੀ ਜਾਣਕਾਰੀ ਸਬੰਧਿਤ ਜਿਲ੍ਹਾ ਚੋਣ ਅਫਸਰ ਤੇ ਸਥਾਨਕ ਪ੍ਰਸ਼ਾਸ਼ਨ ਨੂੰ ਦੇਣੀ ਹੋਵੇਗੀ। ਉਨਾਂ ਸਪੱਸ਼ਟ ਕੀਤਾ ਕਿ ਕਿ ਰੋਡ ਸ਼ੋਅ ਦੌਰਾਨ ਪਟਾਖੇ ਚਲਾਉਣ ਤੇ ਹਥਿਆਰ ਲੈ ਕੇ ਚੱਲਣ  ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਸ੍ਰੀ ਗਰਗ ਨੇ ਦੱਸਿਆ ਕਿ ਆਮ ਜਨਤਾ ਅਤੇ ਰਾਜਨੀਤਿਕ ਪਾਰਟੀਆਂ ਦੀ ਜਾਣਕਾਰੀ ਹਿੱਤ  ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਚੋਣਾਂ ਸਬੰਧੀ ਅੰਮ੍ਰਿਤਸਰ ਵਿਖੇ 24ਯ7 ਕੰਟਰੋਲ ਰੂਮ ਤੇ ਕਾਲ ਸੈਂਅਰ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਟੋਲ ਫ੍ਰੀ ਨੰਬਰ 1800-180-2145 ਹੈ। ਚੋਣਾਂ ਜਾਂ ਵੋਟਰ ਸੂਚੀ ਸਬੰਧੀ ਸ਼ਿਕਾਇਤ ਜਾਂ ਸੁਝਾਅ ਹਫਤੇ ਦੇ ਕਿਸੇ ਵੀ ਦਿਨ ਅਤੇ ਕਿਸੇ ਵੀ ਸਮੇਂ ਉਕਤ ਨੰਬਰ ਤੇ ਟੈਲੀਫੋਨ/ਕਾਲ ਕਰਕੇ ਨੋਟ ਕਰਵਾਇਆ ਜਾ ਸਕਦਾ ਹੈ ਅਤੇ ਚੋਣਾਂ ਜਾਂ ਵੋਟਰ ਸੂਚੀ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਲੇ ਦੁਆਲੇ ਚੋਣਾਂ ਸਬੰਧੀ ਭ੍ਰਿਸ਼ਟ ਆਚਰਣ ਸਬੰਧੀ ਕੋਈ ਵੀ ਘਟਨਾ ਧਿਆਨ ਵਿੱਚ ਆਉਣ ਤੇ ਅਜਿਹਾ ਵਾਕਿਆ ਤੁਰੰਤ ਉਪਰੋਕਤ ਟੋਲ ਫ੍ਰੀ ਨੰਬਰ ਦੇ ਸੂਚਿਤ ਕੀਤਾ ਜਾਵੇ। ਇਸ ਦਫ਼ਤਰ ਵੱਲੋਂ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ ਇਹ ਸਹੂਲਤ ਭਾਰਤ ਚੋਣ ਕਮਿਸ਼ਨ ਵੱਲੋਂ ਮਿੱਥੇ ਗਏ ਨਿਰਪੱਖ ਚੋਣਾਂ ਨੂੰ ਮੁੱਖ ਰੱਖਦਿਆਂ ਉਪਲੱਬਧ ਕਰਵਾਈ ਗਈ ਹੈ ਆਮ ਜਨਤਾ ਵੱਲੋਂ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply