Monday, March 23, 2026

ਕੱਲ ਤੱਕ 5400 ਤੋਂ ਵੱਧ ਥਾਵਾਂ ਤੋਂ ਚੋਣ ਜਾਬਤੇ ਦੀ ਉਲੰਘਣਾ ਦੇ ਇਸ਼ਤਿਹਾਰ ਹਟਾਏ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ)- ਵਿਧਾਨ ਸਭਾ ਚੋਣਾਂ- 2017 ਦੀ ਐਲਾਨ ਪਿਛੋਂ ਭਾਰਤੀ ਚੋਣ ਕਮਿਸ਼ਨ ਵਲੋਂ ਸਰਕਾਰੀ ਅਤੇ ਗੈਰ-ਸਰਕਾਰੀ ਥਾਵਾਂ

ppn0501201716

ਤੋਂ ਵੱਖ-ਵੱਖ ਪਾਰਟੀਆਂ ਦੀ ਇਸਤਿਹਾਰ ਵਾਜੀ ਨੂੰ ਹਟਾਉਣ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ  ਵੱਡੇ ਤੌਰ ’ਤੇ ਵਿੱਡੀ ਗਈ ਮੁਹਿੰਮ ਤਹਿਤ 5400 ਤੋਂ ਵੱਧ ਥਾਵਾਂ ਤੋਂ ਪੋਸਟਰਾਂ, ਬੈਨਰਾਂ, ਹੋਰਡਿੰਗਾਂ ਅਤੇ ਕੰਧ ਚਿਤਰ ਆਦਿ ਨੂੰ ਹਟਾਇਆ ਗਿਆ ਹੈ, ਜਿੰਨਾਂ ਵਿਚ 1907 ਸਰਕਾਰੀ ਅਤੇ 3502 ਗੈਰ ਸਰਕਾਰੀ ਥਾਂਵਾਂ ’ਤੇ ਲੱਗੇ ਪ੍ਰਚਾਰ ਸਮਗਰੀ ਸ਼ਾਮਿਲ ਹੈ।
ਜਿਲ੍ਹਾਂ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਬਸੰਤ ਗਰਗ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਚੋਣਾਂ ਦੇ ਐਲਾਨ ਤੋਂ 72 ਘੰਟੇ ਦੇ ਵਿੱਚ ਵਿੱਚ ਹਟਾਇਆ ਜਾਣਾ ਸੀ। ਜਿਸ ਸਬੰਧੀ ਨਗਰ ਨਿਗਮ, ਬਿਜਲੀ ਬੋਰਡ, ਸਿੱਖਿਆ ਸਮੇਤ ਸਾਰੇ ਵਿਭਾਗਾਂ ਵੱਲੋਂ ਵਿਸ਼ੇਸ਼ ਤੌਰ ਤੇ ਸਰਕਾਰੀ ਥਾਵਾਂ ਅਤੇ ਨਿੱਜੀ ਜਾਇਦਾਦਾਂ ’ ਤੇ ਲੱਗੇ ਪੋਸਟਰ, ਬੈਨਰ ਅਤੇ ਬਾਲ ਪੈਂਟਿੰਗ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਹਲਕਾ ਅਜਨਾਲਾ ਵਿਚ 136 ਸਰਕਾਰੀ ਅਤੇ 14 ਨਿੱਜੀ ਜਾਇਦਾਦਾਂ ਤੋਂ ਰਾਜਸੀ ਪਾਰਟੀਆਂ ਦੀ ਪ੍ਰਚਾਰ ਸਮਗਰੀ ਹਟਾਈ ਗਈ, ਇਸੇ ਤਰਾਂ ਰਾਜਾਸਾਂਸੀ ਹਲਕੇ ਵਿਚ 72 ਸਰਕਾਰੀ, ਮਜੀਠਾ ਹਲਕੇ ਵਿਚ 40 ਸਰਕਾਰੀ ਅਤੇ 7 ਨਿੱਜੀ, ਜੰਡਿਆਲਾ ਹਲਕੇ ਵਿਚ 206 ਸਰਕਾਰੀ, ਅੰਮ੍ਰਿਤਸਰ ਉਤਰੀ ਵਿਚ 40 ਸਰਕਾਰੀ ਅਤੇ 85 ਨਿੱਜੀ, ਅੰਮ੍ਰਿਤਸਰ ਪੱਛਮੀ ਵਿਚ 25 ਸਰਕਾਰੀ ਅਤੇ 85 ਗੈਰ ਸਰਕਾਰੀ, ਅੰਮ੍ਰਿਤਸਰ ਕੇਂਦਰੀ ਵਿਚ 115 ਸਰਕਾਰੀ ਅਤੇ 1560 ਨਿੱਜੀ, ਅੰਮ੍ਰਿਤਸਰ ਪੂਰਬੀ ਵਿਚ 420 ਸਰਕਾਰੀ ਅਤੇ 501 ਨਿੱਜੀ, ਅੰਮ੍ਰਿਤਸਰ ਦੱਖਣੀ ਵਿਚ 11 ਸਰਕਾਰੀ ਅਤੇ 1236 ਨਿੱਜੀ, ਅਟਾਰੀ ਹਲਕੇ ਵਿਚ 22 ਸਰਕਾਰੀ ਅਤੇ 14 ਨਿੱਜੀ ਥਾਵਾਂ ਅਤੇ ਬਾਬਾ ਬਕਾਲਾ ਹਲਕੇ ਵਿਚ 820 ਸਰਕਾਰੀ ਥਾਵਾਂ ਤੋਂ ਵੱਖ-ਵੱਖ ਰਾਜਸੀ ਪਾਰਟੀਆਂ ਦੀ ਪ੍ਰਚਾਰ ਸਮਗਰੀ ਹਟਾਈ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਇਹ ਮੁਹਿੰਮ ਅਜੇ ਵੀ ਜਾਰੀ ਹੈ ਅਤੇ ਜਿੱਥੇ ਕਿਧਰੇ ਵੀ ਬਿਨਾਂ ਆਗਿਆ ਦੇ ਪ੍ਰਚਾਰ ਸਮਗਰੀ ਲੱਗੀ ਮਿਲੀ ਉਸ ਨੂੰ ਹਟਾ ਦਿੱਤਾ ਜਾਵੇਗਾ।
ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਇਸ਼ਤਿਹਾਰਬਾਜ਼ੀ ਸਬੰਧੀ ਜਾਰੀ ਹਦਾਇਤਾਂ ਬਾਰੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਆਦਰਸ਼ ਚੋਣ ਜਾਬਤੇ ਦੌਰਾਨ ਕਿਸੇ ਵੀ ਸਿਆਾਸੀ ਪਾਰਟੀ, ਉਮੀਦਵਾਰ ਵਲੋਂ ਸਰਕਾਰੀ ਥਾਵਾਂ ਅਤੇ ਨਿੱਜੀ ਥਾਂ ’ਤੇ ਬਿਨਾਂ ਮਾਲਕ ਦੀ ਪ੍ਰਵਾਨਗੀ ਦੇ ਕਿਸੇ ਵੀ ਕਿਸਮ ਦੇ ਇਸਤਿਹਾਰ ਲਗਾਉਣ ਸਬੰਧੀ ਸ਼ਿਕਾਇਤ ਮਿਲਣ ’ਤੇ ਢੁਕਵੀਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply