Friday, July 3, 2026

ਉਮੀਦਵਾਰ ਵੱਲੋਂ ਰੈਲੀਆਂ, ਨੁਕੜ ਬੈਠਕਾਂ ਤੇ ਲਾਊਡ ਸਪੀਕਰਾਂ ਦੀ ਵਰਤੋਂ ਪ੍ਰਵਾਨਗੀ ਲੈਣੀ ਜਰੂਰੀ

ਪਠਾਨਕੋਟ, 8 ਜਨਵਰੀ (ਪੰਜਾਬ ਪੋਸਟ ਬਿਊਰੋ)- ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰਤਾਪ ਸਿੰਘ ਨਾਗਰਾ ਵੱਲੋਂ ਵਿਧਾਨ

gurpartap-s-nagra

ਸਭਾ ਚੋਣਾਂ ਲਈ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਧਾਨ ਸਭਾ ਚੋਣਾਂ 2017 ਦਾ ਮਾਨਯੋਗ ਚੋਣ ਕਮਿਸ਼ਨ ਵੱਲੋਂ ਐਲਾਨ ਕੀਤਾ ਜਾ ਚੁੱਕਾ ਹੈ। ਰਾਜਨੀਤਿਕ ਪਾਰਟੀਆਂ/ ਆਜਾਦ ਉਮੀਦਵਾਰਾਂ ਵੱਲੋਂ ਚੋਣਾ ਦੋਰਾਨ ਰੈਲੀਆਂ/ ਨੁਕੜ ਬੈਠਕਾਂ ਕਰਨੀਆਂ ਅਤੇ ਲਾਊਡ ਸਪੀਕਰਾਂ ਦੀ ਵਰਤੋਂ ਕੀਤੀ ਜਾਣੀ ਹੈ। ਮਾਨਯੋਗ ਚੋਣ ਕਮਿਸ਼ਨ ਦੇ ਹੁਕਮ ਅਨੁਸਾਰ ਇਸ ਵਾਰ ਕਿਸੇ ਵੀ ਰਾਜਨੀਤਿਕ ਪਾਰਟੀ/ਆਜਾਦ ਉਮੀਦਵਾਰ ਵੱਲੋਂ ਜੋ ਪ੍ਰਵਾਨਗੀ ਚਾਹੀਦੀ ਹੈ ਉਸ ਲਈ ਰਿਟਰਨਿੰਗ ਅਫਸਰ ਨੂੰ ਆਨ ਲਾਈਨ ਰੈਲੀ, ਜਲਸਾ, ਜਲੂਸ ਦੀ ਪ੍ਰਵਾਨਗੀ ਘੱਟ ਤੋਂ ਘੱਟ 72 ਘੰਟੇ ਅਤੇ ਵੱਧ ਤੋੋਂ ਵੱਧ 120 ਘੰਟੇ ਪਹਿਲਾ ਅਪਲਾਈ ਕੀਤਾ ਜਾਣਾ ਹੈ। ਜੋ ਪਹਿਲਾ ਅਪਲਾਈ ਕਰੇਗਾ ਉਸ ਨੂੰ ਪਹਿਲਾ ਪ੍ਰਵਾਨਗੀ ਦਿੱਤੀ ਜਾਵੇਗੀ। ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਵੀ ਆਨ ਲਾਈਨ ਅਪਲਾਈ ਕੀਤਾ ਜਾਣਾ ਹੈ ਜੇਕਰ ਕਿਸੇ ਵੱਲੋਂ ਵੀ ਚੋਣਾਂ ਨਾਲ ਸਬੰਧਤ ਕੋਈ ਸਿਕਾਇਤ ਕਰਨੀ ਹੋਵੇ ਤਾਂ ਉਹ ਵੀ ਆਨ ਲਾਈਨ ਅਪਲਾਈ ਕੀਤਾ ਜਾਣਾ ਹੈ। ਇਹ ਸਾਰੀਆਂ ਸੁਵਿਧਾਵਾਂ ਚੋਣ ਕਮਿਸ਼ਨ ਦੀ ਵੈਬ ਸਾਈਟ ਚੲੋਪੁਨਜੳਬ.ਨਚਿ.ਨਿ ਤੇ ਉਪਲਬਧ ਹਨ।ਆਮ ਜਨਤਾ ਨੂੰ ਅਪੀਲ ਕੀਤੀ ਜਾਂਦਾ ਹੈ ਕਿ ਆਪਣੀ ਵੋਟ ਦੇ ਮਿਲੇ ਅਧਿਕਾਰ ਦੀ ਵਰਤੋ ਕਰਨ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਸਾਈਟ ਸਬੰਧੀ ਕਿਸੇ ਟ੍ਰੇਨਿੰਗ ਦੀ ਲੋੜ ਹੈ ਤਾਂ ਆਪਣੇ ਨਾਲ ਕਿਸੇ ਕੰਪਿਊਟਰ ਅਕਸਪਰਟ ਨੂੰ ਲਿਆ ਕੇ ਰਿਟਰਨਿੰਗ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) 002-ਭੋਆਂ ਦੇ ਦਫਤਰ ਤੋਂ ਟ੍ਰੇਨਿੰਗ ਲੈ ਸਕਦੇ ਹਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply