Saturday, March 21, 2026

ਗਊਸ਼ਾਲਾ ਨੂੰ ਸਫਲਤਾ ਪੁਰਵਕ ਚਲਾਉਣ ਲਈ ਵੱਧ ਤੋਂ ਵੱਧ ਦਾਨੀ ਆਉਣ ਅੱਗੇ- ਡੀ.ਸੀ

ਪਠਾਨਕੋਟ, 8 ਜਨਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਪਠਾਨਕੋਟ ਵਿੱਚ ਕੈਟਲ ਪਾਊਂਡ ਦੇ ਬਣਨ ਨਾਲ ਜਿੱਥੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਠੀਕ

dc-amit-kumar

ਤਰੀਕੇ ਨਾਲ ਹੋ ਰਹੀ ਹੈ ਉਥੇ  ਸ਼ਹਿਰ ਅਤੇ ਪਿੰਡਾਂ ਵਿੱਚ ਘੁੰਮਦੇ ਬੇਸਹਾਰਾ ਪਸ਼ੂਆਂ ਨਾਲ ਟ੍ਰੈਫਿਕ ਦੀ ਆਵਾਜਾਈ ਵਿੱਚ ਆਉਣ ਵਾਲੀਆਂ ਰੁਕਾਵਟਾਂ  ਵੀ ਘੱਟ ਹੋਈਆ ਹਨ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਦਿੱਤੀ ।ਉਨ੍ਹਾਂ ਦੱਸਿਆ ਕਿ ਪਠਾਨਕੋਟ ਨੇੜੇ ਪਿੰਡ ਡੇਹਰੀਵਾਲ ਵਿਖੇ 90.97 ਲੱਖ ਰੁਪਏ ਦੀ ਲਾਗਤ ਨਾਲ 10.3 ਏਕੜ ਰਕਬੇ ਵਿੱਚ ਕੈਟਲ ਪਾਊਂਡ ਚਲ ਰਿਹਾ ਹੈ। ਉਨ੍ਹਾਂ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗਊਸ਼ਾਲਾ ਨੂੰ ਸਫਲਤਾ ਪੁਰਵਕ ਚਲਾਉਣ ਲਈ ਵੱਧ ਤੋਂ ਵੱਧ ਦਾਨ ਕਰਨ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਦਾਨ ਦੇਣਾ ਚਾਹੁੰਦਾ ਹੈ ਤਾਂ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਆਈ.ਐਫ.ਐਸ.ਸੀ. ਕੋਡ ਨੰਬਰ ਫਸ਼ੀਭ0000201 ਖਾਤਾ ਨੰਬਰ 02011100002644 ਵਿੱਚ ਜਮ੍ਹਾਂ ਕਰਵਾ ਸਕਦੇ ਹਨ ਜਾਂ ਉਹ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਟੈਲੀਫੋਨ ਨੰਬਰ 0186-2227842 ਅਤੇ ਮੋਬਾਇਲ ਨੰਬਰ 98157-40495 ਜਾਂ ਫਿਰ ਸੈਕਟਰੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਮੋਬਾਇਲ ਨੰਬਰ  98144-05208 ਤੇ ਸੰਪਰਕ ਕਰਕੇ ਦਾਨ ਦੇ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਟਲ ਪਾਊਂਡ ਵਿੱਚ ਪਸੂਆਂ ਦੇ ਰੱਖ ਰਖਾਵ ਲਈ ਹਰ ਸੁਵਿਧਾ ਮੁਹਇਆ ਕਰਵਾਈ ਗਈ ਹੈ। ਪਸੂਆਂ ਦੇ ਲਈ ਡਾਕਟਰ ਤੇ ਚੌਕੀਦਾਰ  ਦੀ ਵਿਵਸਥਾ ਕੀਤੀ ਗਈ ਹੈ, ਪਸ਼ੂਆਂ ਲਈ ਸ਼ੈਡ, ਪਾਣੀ ਲਈ ਟਿਊਬਵੈਲ, ਚਾਰਾ ਰੱਖਣ ਲਈ ਸਟੋਰ, ਪਸ਼ੂਆਂ ਲਈ ਖੁਰਲੀਆਂ, ਪਾਣੀ ਅਤੇ ਮਲ ਮੁਤਰ ਦੇ ਨਿਕਾਸ ਲਈ ਨਾਲੀਆਂ ਦੀ ਉਸਾਰੀ ਕੀਤੀ ਗਈ ਹੈ ਅਤੇ ਪਸੂਆਂ ਨੂੰ ਪਾਣੀ ਪਿਲਾਉਣ ਲਈ ਟਿਊਬਵੈਲ ਦਾ ਬੋਰ ਵੀ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਅਗਰੈਸਿਵ ਪਸ਼ੂਆਂ ਲਈ ਵੱਖਰੀ ਸ਼ੈਡ ਵੀ ਬਣਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਬੇਸਹਾਰਾ ਘੁੰਮਣ ਵਾਲੇ ਪਸ਼ੂ ਜੋ ਫਸਲਾਂ ਦਾ ਨੁਕਸਾਨ ਕਰਦੇ ਸਨ, ਉਸ ਤੋਂ ਵੀ ਬਚਾ ਹੋਵੇਗਾ। ਉਨ੍ਹਾਂ ਦੱਸਿਆ ਕਿ ਕੈਟਲ ਪਾਊਂਡ ਨੂੰ ਉਸਾਰੂ ਅਤੇ ਸਫ਼ਲਤਾ ਪੁਰਵਕ ਤਰੀਕੇ ਨਾਲ ਚਲਾਉਣ ਲਈ ਵੱਖ ਵੱਖ ਸਵੈ ਸੇਵੀ ਜੱਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਆਪਣਾ ਸਹਿਯੋਗ ਦੇਣ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply