Wednesday, July 1, 2026

ਨਿੱਜੀ ਸਕੂਲਾਂ ‘ਤੇ ਨਕੇਲ ਕੱਸੇਗੀ ਆਪ ਸਰਕਾਰ- ਮੁਨੀਸ਼ ਅਗਰਵਾਲ

ਅੰਮ੍ਰਿਤਸਰ, 8 ਜਨਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਨੀਸ਼ ਅਗਰਵਾਲ ਨੇ ਨਿੱਜੀ ਸਕੂਲਾਂ `ਤੇ

ppn0801201720

ਨਕੇਲ ਕੱਸਣ ਦੀ ਗੱਲ ਕਰਦਿਆਂ ਦਾਅਵਾ ਕੀਤਾ ਕਿ ਆਪ ਦੀ ਸਰਕਾਰ ਆਉਣ ‘ਤੇ ਪੰਜਾਬ ਵਿੱਚ ਜਿਥੇ ਨਿੱਜੀ ਸਕੂਲਾਂ ਦੀ ਮਨਮਾਨੀ ਨੂੰ ਰੋਕਿਆ ਜਾਵੇਗਾ, ਉਥੇ ਹੀ ਸਰਕਾਰੀ ਸਕੂਲਾਂ ਵਿਚ ਸਿਖਿਆ ਦਾ ਮਿਆਰ ਏਨਾ ਕੁ ਉੱਚਾ ਚੁੱਕਿਆ ਜਾਵੇਗਾ ਕਿ ਹਰ ਆਮ ਵਿਅਕਤੀ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇ ਸਕੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਵਡੀ ਪ੍ਰਾਪਤੀ ਨਾਲ ਹੀ ਦੇਸ਼ ਦਾ ਸਹੀ ਭਵਿੱਖ ਤੈਅ ਹੋਵੇਗਾ।
ਹਲਕਾ ਉੱਤਰੀ ਵਿਚ ਇੱਕ ਚੋਣ ਇਕੱਤਰਤਾ ਨੂੰ ਸੰਬੋਧਨ ਕਰ ਕਰਦਿਆਂ ਆਪ ਉਮੀਦਵਾਰ ਅਗਰਵਾਲ ਨੇ ਕਿਹਾ ਕਿ ‘ਆਪ’ ਮੁਦੇ ਦੀ ਰਾਜਨੀਤੀ ਕਰਦੀ ਹੈ।ਸਿੱਖਿਆ ਦਾ ਮੁੱਦਾ ਅੱਜ ਦੀ ਤਰੀਕ ਵਿਚ ਸਭ ਤੋਂ ਅਹਿਮ ਮੁਦਿਆਂ ‘ਚੋਂ ਇਕ ਹੈ, ਜਿਸਨੂੰ ਪਹਿਲ ਦੇ ਅਧਾਰ `ਤੇ ਉਠਾਇਆ ਜਾਵੇਗਾ। ਉਨਾਂ ਕਿਹਾ ਕਿ ਨਿੱਜੀ ਸਕੂਲਾਂ ਵਲੋੋਂ ਕੀਤੀ ਜਾ ਰਹੀ ਲੁੱਟ-ਖਸੁੱਟ ਕਾਰਨ ਮਾਪੇ ਡਾਢੇ ਪ੍ਰੇਸ਼ਾਨ ਹਨ।ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਨਿੱਜੀ ਸਕੂਲਾਂ ਦੇ ਖਿਲਾਫ ਕੁੱਝ ਮਾਪਿਆਂ ਨੇ ਸੰਗਠਨ ਬਣਾ ਕੇ ਜੰਗ ਛੇੜੀ ਸੀ, ਜਿਸ ਉਪਰੰਤ ਪੰਜਾਬ ਸਰਕਾਰ ਨੇ ਉਨ੍ਹਾਂ ਨੱੂੰ ਧਰਵਾਸਾ ਦੇਣ ਲਈ ਇਕ ਰੈਗੂਲੇਟਰੀ ਬਾਡੀ ਦਾ ਐਲਾਨ ਕਰ ਦਿੱਤਾ, ਪਰ ਬਾਵਜੂਦ ਇਸ ਦੇ ਨਿੱਜੀ ਸਕੂਲਾਂ ਦੀ ਲੁੱਟ ਬੰਦ ਨਹੀਂ ਹੋਈ, ਕਿਉਂਕਿ ਇਸ ਰੈਗੂਲੇਟਰੀ ਬਾਡੀ ਦੇ ਕਾਨੂੰਨ ਮਾਪਿਆਂ ਦੇ ਹੱਕ ਵਿਚ ਹੋਣ ਦੀ ਬਜਾਏ ਨਿੱਜੀ ਸਕੂਲਾਂ ਦੇ ਹੱਕ ਵਿਚ ਜ਼ਿਆਦਾ ਸਨ।ਉਨ੍ਹਾਂ ਦੇ ਨਾਲ ਸ਼ਿਵਾਨੀ ਸ਼ਰਮਾ, ਸੁਮਿਤ ਸਿੰਘਾਨੀਆ, ਗੋਰੀ ਅਰੋੜਾ, ਨਿਧੀ ਅਗਰਵਾਲ, ਨੂਰੀਨ ਮਹਾਜਨ, ਨਿਤਿਨ ਗੁਪਤਾ, ਵਿਸ਼ਨੂ ਸਮੇਤ ਵੱਡੀ ਗਿਣਤੀ ਇਲਾਕਾ ਵਾਸੀ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply