Tuesday, November 24, 2026

ਸਿੱਖਿਆ ਵਿਭਾਗ ਪੰਜਾਬ ਸੈਮੀਨਾਰ ਦੇ ਟੀ.ਏ/ਡੀ.ਏ ਦਾ ਭੁਗਤਾਨ ਤੁਰੰਤ ਕਰੇ – ਲਾਹੌਰੀਆ

ppn0901201722ਜੰਡਿਆਲਾ ਗੁਰੂ, 9 ਜਨਵਰੀ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਜਾਣਕਾਰੀ ਦੇਂਦਿਆ ਦੱਸਿਆ ਕਿ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਸੈਮੀਨਾਰ ਲਾਉਣ ਦੇ ਬਾਵਜੂਦ ਵੀ ਟੀ.ਏ/ ਡੀ.ਏ ਦਾ ਭੁਗਤਾਨ ਨਹੀ ਕੀਤਾ। ਉਨਾਂ ਦੱਸਿਆ ਕਿ ਨਵੰਬਰ/ਦਸੰਬਰ ਮਹੀਨੇ ਵਿੱਚ ਵੱਡੇ ਪੱਧਰ ਤੇ ਲਗਾ ਕੇਂ ਅਧਿਆਪਕਾਂ ਦੀ ਟਰੇਨਿੰਗ ਕਰਵਾਈ ਗਈ ਸੀ, ਪਰ ਕਿਸੇ ਅਧਿਆਪਕ ਨੂੰ ਇਸ ਸੈਮੀਨਾਰ ਸਬੰਧੀ ਬਣਦੀ ਅਦਾਇਗੀ ਨਹੀ ਕੀਤੀ ਗਈ, ਜਦਕਿ ਸੈਮੀਨਾਰ ਦੇ ਦੌਰਾਨ ਅਧਿਆਪਕਾਂ ਕੋਲੋ ਰਜਿਸਟਰ `ਤੇ ਦਸਤਖ਼ਤ ਕਰਵਾ ਲਏ ਗਏ।ਲਹੋਰੀਆ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਵਲੋਂ ਸੈਮੀਨਾਰਾਂ ਲਈ ਦਿੱਤਾ ਪੈਸਾ ਅਧਿਆਪਕਾਂ ਨੂੰ ਕਿਉ ਨਹੀ ਮਿਲਿਆ, ਇਸ ਸਬੰਧੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply