Thursday, October 8, 2026

ਪੁੰਨੂ ਕਾਤਰੋਂ ਆਪ ਪਾਰਟੀ. ਦੇ ਜੁਆਇੰਟ ਸੈਕਟਰੀ ਨਿਯੁੱਕਤ

ਧੂਰੀ, 10 ਜਨਵਰੀ (ਪ੍ਰਵੀਨ ਗਰਗ)- ਪਾਰਟੀ ਹਾਈ ਕਮਾਂਡ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਪੁੰਨੂ ਕਾਤਰੋਂ ਨੂੰ ਸੂਬੇ ਦਾ ਜੁਆਇੰਟ

punnu-katron

ਸੈਕਟਰੀ ਨਿਯੁੱਕਤ ਕੀਤਾ ਗਿਆ ਹੈ।ਪੁੰਨੂ ਕਾਤਰੋਂ ਦੀ ਇਸ ਨਿਯੁੱਕਤੀ `ਤੇ ਪਾਰਟੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।ਪੁੰਨੂ ਕਾਤਰੋਂ ਨੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।ਉਹਨਾਂ ਹਲਕਾ ਧੂਰੀ ਦੇ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ, ਰਾਜਵੰਤ ਸਿੰਘ ਘੁੱਲੀ, ਹਰਪਾਲ ਸਿੰਘ, ਮੰਨੂ ਸ਼ਰਮਾਂ, ਹਰਪਾਲ ਸਿੰਘ ਚੀਮਾਂ, ਹਰਪ੍ਰੀਤ ਗਿੱਲ, ਸਰਬਜੀਤ ਗਿੱਲ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਲੱਕੀ, ਕੁਲਵਿੰਦਰ ਸਿੰਘ ਕੰਡੋਰੀ, ਨਿਰਮਲ ਸਿੰਘ ਆਦਿ ਪਾਰਟੀ ਵਰਕਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਵਫਾਦਾਰੀ ਸਿਪਾਹੀਆਂ ਦੀ ਕੋਈ ਕਮੀ ਨਹੀਂ ਹੈ ।ਉਹਨਾਂ ਪਾਰਟੀ ਵਰਕਰਾਂ ਦੀ ਮਿਹਨਤ ਦੀ ਸ਼ਲਾਘਾ ਕਰਦੇ ਹੋਏ ਜਨਤਾ ਦੇ ਮਿਲ ਰਹੇ ਸਹਿਯੋਗ ਅਤੇ ਪਿਆਰ ਲਈ ਸਭ ਦਾ ਧੰਨਵਾਦ ਕੀਤਾ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply