Wednesday, March 25, 2026

ਖਾਲਸਾ ਅਕੈਡਮੀ ਨੇ ਤੀਸਰੀ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਜਿੱਤੇ 6 ਗੋਲਡ ਮੈਡਲ

ਚੌਂਕ ਮਹਿਤਾ, 10 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸੰਤ ਬਾਬਾ ਠਾਕੁਰ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਗਿਆਨੀ ਹਰਨਾਮ ਸਿੰਘ ਜੀ ਖਾਲਸਾ

ppn1001201717

ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਦੇ ਵਿਦਿਆਰਥੀਆਂ ਨੇ 24 ਤੋਂ 26 ਦਸੰਬਰ 2016 ਤੱਕ ਚੰਡੀਗੜ੍ਹ ਚੱਲੀ ਤੀਸਰੀ ਨੈਸ਼ਨਲ ਪੱਧਰ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਗ ਲਿਆ।
ਜਿਸ ਵਿਚ ਖਾਲਸਾ ਅਕੈਡਮੀ ਦੇ ਵਿਦਿਆਰਥੀਆਂ ਨੇ 6 ਗੋਲਡ, 2 ਕਾਂਸੀ ਅਤੇ 1 ਸਿਲਵਰ ਮੈਡਲ ਜਿੱਤ ਕੇ ਨੈਸ਼ਨਲ ਪੱਧਰ ਤੇ ਦੂਸਰਾ ਸਥਾਂਨ ਹਾਸਲ ਕੀਤਾ।ਜਿਹਨਾਂ ਵਿੱਚੋਂ ਅੰਡਰ-19 ਦੇ ਗੁਰਸਾਜਨ ਸਿੰਘ ਅਤੇ ਜੰਗਬੀਰ ਸਿੰਘ ਨੇ ਗੋਲਡ ਮੈਡਲ, ਅੰਡਰ-17 ਦੇ ਜਗਰੂਪ ਸਿੰਘ, ਯੁਵਰਾਜ ਸਿੰਘ ਨੇ ਗੋਲਡ ਮੈਡਲ, ਹਰਨੇਕ ਸਿੰਘ ਨੇ ਸਿਲਵਰ ਮੈਡਲ, ਧਰਮਬੀਰ ਸਿੰਘ, ਹੁਸਨਪ੍ਰੀਤ ਸਿੰਘ ਨੇ ਬਰੌਂਜ ਮੈਡਲ ਅਤੇ ਅੰਡਰ-14 ਦੇ ਸਿਮਰਨਪ੍ਰੀਤ ਸਿੰਘ, ਮਨਦੀਪ ਸਿੰਘ ਨੇ ਗੋਲਡ ਮੈਡਲ ਖਾਲਸਾ ਅਕੈਡਮੀ ਦੇ ਨਾਂ ਕੀਤੇ।ਇਸ ਸ਼ਾਨਦਾਰ ਜਿੱਤ `ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ: ਦਿਲਬਾਗ ਸਿੰਘ, ਸਕੂਲ ਸੁਪਰਡੈਂਟ ਸ: ਬਾਜ ਸਿੰਘ, ਕਾਲਜ ਸੁਪਰਡੈਂਟ ਮੈ: ਕੁਲਦੀਪ ਕੌਰ, ਸ੍ਰ: ਗੁਰਦੀਪ ਸਿੰਘ (ਡੀ.ਪੀ), ਕੋਚ ਹਰਭਜਨ ਸਿੰਘ ਰੰਧਾਵਾ, ਕੋਚ ਬਲਜਿੰਦਰ ਸਿੰਘ ਰੰਧਾਵਾ, ਕਰਾਟੇ ਕੋਚ ਜਤਿੰਦਰ ਸਿੰਘ, ਹਰਪਾਲ ਸਿੰਘ ਅਤੇੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜਿੰਦਗੀ ਵਿੱਚ ਹੋਰ ਤਰੱਕੀ ਕਰਨ ਲਈ ਅਸ਼ੀਰਵਾਦ ਦਿੱਤਾ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply