Friday, May 8, 2026

ਸਮਾਜ ਅੰਦਰੋਂ ‘‘ਭਰੂਣ ਹੱਤਿਆ’’ ਦਾ ਰੁਝਾਨ ਕਦੋਂ ਖਤਮ ਹੋਵੇਗਾ- ਲੇਖਕ

ਸੰਦੌੜ, 12 ਜਨਵਰੀ (ਹਰਮਿੰਦਰ ਸਿੰਘ ਭੱਟ) – ਅੱਜ ਦੇ ਵਿਗਿਆਨਕ ,ਤਕਨੀਕੀ ਅਤੇ ਸਾਇੰਸ ਦੇ ਯੁੱਗ ਵਿੱਚ ਮਨੁੱਖ ਬੇਸੱਕ ਤਰੱਕੀ ਕਰ ਰਿਹਾ ਹੈ ਪਰ ਮਰਦ

PPN1201201707

ਪ੍ਰਧਾਨ ਦੇ ਸਮਾਜ ਅੰਦਰ ਅੋਰਤ ਨੂੰ ਆਪਣੇ ਪੈਰ ਦੀ ਜੁੱਤੀ ਹੀ ਸਮਝਿਆ ਜਾਦਾਂ ਹੈ।ਦੇਸ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਲਤਾੜੇ ਗਰੀਬ ਬੱਚਿਆਂ ਦੀ ਹਮਦਰਦ  ਸੀ੍ਰਮਤੀ ਮਦਰ ਟਰੇਸਾ, ਅਕਾਸ ਵਿੱਚ ਉਡਾਰੀਆਂ ਭਰਨ ਵਾਲੀ ਕਲਪਨਾ ਚਾਵਲਾ, ਰਾਸਟਰਪਤੀ ਦੇ ਅਹੁੱਦੇ ਤੇ ਬਿਰਾਨਮਾਨ ਰਹੀ ਸੀ੍ਰਮਤੀ ਪ੍ਰਤਿਭਾ ਪਾਟਲ, ਹਾਕੀ ਨੂੰ ਬਲੰਦੀਆਂ ਤੇ ਲਿਜਾਣ ਵਾਲੀ ਖਿਡਾਰਨ ਰਾਣੀ ਤੋਂ ਇਲਾਵਾ ਹੋਰ ਵੀ ਸਨਮਾਨਜਨ ਅੋਰਤ ਨੇ ਜਮੀਨ ਤੋਂ ਲੈ ਕੇ ਅਸਮਾਨ ਤੱਕ ਤਰੱਕੀ ਕਰਨ ਵਾਲੀ ਬੇਟੀ ਅੱਜ ਫਿਰ ਵਿਚਾਰੀ ਹੀ ਗਿਣੀ ਜਾ ਰਹੀ ਹੈ।ਇਸ ਤਰਾਂ ਸਮਾਜ ਅੰਦਰ ਹੋ ਰਹੀ ਭਰੂਣ ਹੱਤਿਆ ਨੂੰ ਲੈ ਕੇ ਨਵੇਂ ਵਰੇ ਦੀ ਆਮਦ ਤੇ ਕੁੜੀਆਂ ਦੀ ਲੋਹੜੀ ਵੀ ਧੂਮਧਾਮ ਨਾਲ ਮਨਾਈਏ ਇਸ ਸਾਰੇ ਵਰਤਾਰੇ ਸਬੰਧੀ ਪੰਜਾਬ ਮਾਂ ਬੋਲੀ ਦੀ ਆਪਣੀ ਅਮੋਲਕ ਲਿਖਤਾਂ ਰਾਂਹੀ ਸੇਵਾ ਨਿਭਾ ਰਹੇ ਗਾਇਕ/ਗੀਤਕਾਰ ਗਿੱਲ ਰਣਸ਼ੀਹਕੇ, ਉੱਘੇ ਲੇਖਕ ਹਰਮਿੰਦਰ ਸਿੰਘ ਭੱਟ, ਲੇਖਕ ਤਰਸੇਮ ਮਹਿਤੋ, ਲੇਖਕ ਬੇਅੰਤ ਬਾਜਵਾ, ਗਾਇਕ ਅਸ਼ਵਨੀ ਵਰਮਾਂ, ਗੀਤਕਾਰ ਲੱਖਾ ਚੂਹੜਚੱਕ, ਗਾਇਕ ਕੁਲਜੀਤ ਅਸਟ੍ਰੈਲਿਆ, ਲੇਖਕ ਜਗਤਾਰ ਹਿਸੋਵਾਲ, ਕਹਾਣੀਕਾਰ ਕੁਲਵਿੰਦਰ ਕੌਸਲ, ਲੇਖਕ ਰਣਜੀਤ ਝੁਨੇਰ, ਲੇਖਕ ਇਕਬਾਲ ਪਾਲੀ, ਲੇਖਕ ਜਸਵੀਰ ਦੱਧਾਹੂਰ, ਲੇਖਿਕਾ ਗੁਰਜੀਤ ਕੋਰ ਬਿਸਨਗੜ੍ਹ, ਲੇਖਿਕਾ ਅਮਨਦੀਪ ਕੋਰ ਜਲਵਾਣਾ ਨੇ ਆਪੋ ਆਪਣੇ ਵਿਚਾਰਾਂ ਦੀ ਸਾਂਝ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਇੱਕ ਸਾਹਿਤਕ ਸਮਾਗਮ ਦੌਰਾਨ ਕੀਤੇ। ਉਨਾਂ ਕਿਹਾ ਕਿ ਅੰਦਰ ਫੈਲੀ ਮਾੜੀ ਕੁਰੀਤੀ ਬਾਰੇ ਕਿਹਾ ਕਿ ਭਰੂਣ ਹੱਤਿਆ ਇੱਕ ਮਾੜਾ ਰੁਝਾਨ ਹੈ।ਇਹ ਰੁਝਾਨ ਜਿਆਦਾ ਪੜ੍ਹੇ ਲਿਖੇ ਲੋਕਾਂ ਵਿੱਚ ਕਿਤੇ ਜਿਆਦਾ ਹੈ ਕਿਉਕਿ ਉਹ ਸਿਰਫ ਬੇਟੇੱ ਤੱਕ ਹੀ ਸੀਮਤ ਰਹਿ ਜਾਂਦੇ ਹਨ।ਦੂਜੇ ਪਾਸੇ ਗਰੀਬ ਵਰਗ ਦੇ ਲੋਕਾਂ ਵਿੱਚ ਗਰੀਬੀ ਹੋਣ ਕਾਰਣ ਉਹਨਾਂ ਨੂੰ ਅੱਜ ਪੰਜਾਬ ਅੰਦਰ ਹੋ ਰਹੇ ਅਲਟਾਸਾਊਂਡ ਦਾ ਖਰਚ ਹੀ ਕਰਨਾ ਔਖਾ ਹੈ।ਉਹਨਾਂ ਕਿਹਾ ਕਿ ਪੰਜਾਬ ਅੰਦਰ ਸਮਾਜਿਕ ਜੱਥੇਬੰਦੀਆਂ ,ਧਾਰਮਿਕ ਜੱਥੇਬੰਦੀਆਂ ਤੋਂ ਇਲਾਵਾ ਹੋਰ ਸੰਗਠਨਾਂ ਨੂੰ ਇੱਕ ਬੀੜਾ ਚੁੱਕ ਕੇ ਲਹਿਰ ਚਲਾਉਣੀ ਚਾਹੀਦੀ ਹੈ ਕਿ ਜੇਕਰ ਬੇਟੀ ਹੀ ਨਾ ਰਹੀ ਤਾਂ ਸਮਾਜ ਅੱਗੇ ਕਿੱਥੇ ਵਧੇਗਾ।ਦੇਸ ਦੇ ਲੀਡਰਾਂ  ਨੂੰ ਉਹਨਾਂ ਦੀ ਮਾਂ (ਬੇਟੀ) ਨੇ ਹੀ ਜਨਮ ਦੇ ਕੇ ਸਮਾਜ ਦੀ ਸਿਰਜਣਾ ਕੀਤੀ ਹੈ, ਜਿਹਨਾਂ ਨੇ ਅੱਜ ਤੱਕ ਭਰੂਣ ਹੱਤਿਆ ਕਰਨ ਵਾਲੇ ਮਾੜੇ ਅਨਸਰਾਂ ਤੇ ਕਾਨੂੰਨ ਦਾ ਸਿਕੰਜਾ ਨਹੀ ਕਸਿਆ।ਵਰਨਣਯੋਗ ਹੈ ਕਿ ਜੇਕਰ ਪੰਜਾਬ ਅੰਦਰ 2011 ਦੇ ਲਿੰਗ ਅਨੁਪਾਤ ਦੇ ਡਿਰਾਉਣੇ ਅੰਕੜਿਆਂ ਤੇ ਧਿਆਨ ਮਾਰਿਆ ਜਾਵੇ ਤਾਂ 1000 ਲੜਕਿਆਂ ਪਿਛੇ 798 ਲੜਕੀਆਂ ਹਨ।ਪਰ ਅੱਜ ਪੰਜਾਬ ਅੰਦਰ 1135 ਅਲਰਾਸਾਊੂਂਡ ਮਸੀਨਾਂ ਨੂੰ ਸਰਕਾਰ ਨੇ ਮਨਜੂਰੀ ਦਿੱਤੀ ਹੋਈ ਹੈ ਜਿਸ ਨਾਲ ਜਿਆਦਾ ਭਰੂਣ ਹੱਤਿਆ ਜਾਂ ਗਰਭ ਗਿਰਾਉਣ ਦੇ ਆਸਾਰ ਬਣੇ ਹਨ।ਕੀ ਬੇਟੀ ਬਚਾਉ,ਬੇਟੀ ਪੜਾਉ ਦਾ ਸੁਪਨਾ ਸਾਕਾਰ ਹੋਵੇਗਾ।ਅੱਜ ਬਾਬਾ ਨਾਨਕ ਨੂੰ ਇਹ ਬੇਟੀਆਂ ਪੁਛਦੀਆ ਹਨ ਕਿ ‘‘ਜਿਤੁ ਜੰਮੇ ਰਾਜਾਨੁ’’ ਦੇ ਹੁਕਮ ਅਨੁਸਾਰ ਸਾਡੇ ਨਾਲ ਮਰਦ ਪ੍ਰਧਾਨ ਸਾਨੂੰ ਜਨਮ ਸਮੇਂ ਹੀ ਕੂੜੇ ਵਿੱਚ ਸੁੱਟ ਦਿੰਦਾ ਹੈ ਇਹ ਰੁਝਾਨ ਕਦੋਂ ਖਤਮ ਹੋਵੇਗਾ।

Check Also

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …

Leave a Reply