Friday, May 8, 2026

ਪਿੰਡ ਬਾਪਲਾ ਵਿਚ ਇਕ ਦਰਜਨ ਤੋਂ ਵੱਧ ਆਮ ਆਦਮੀ ਪਾਰਟੀ `ਚ ਸ਼ਾਮਲ

ਸੰਦੌੜ, 12 ਜਨਵਰੀ (ਹਰਮਿੰਦਰ ਸਿੰਘ ਭੱਟ) – ਹਲਕਾ ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਸ਼ਦ ਡਾਲੀ ਨੂੰ ਉਸ ਸਮੇ ਵੱਡਾ ਹੁਲਾਰਾ

PPN1201201709

ਮਿਲਿਆ ਜਦੋਂ ਪਿੰਡ ਬਾਪਲਾ ਨਾਲ ਸਬੰਧਿਤ ਇਕ ਦਰਜਨ ਤੋਂ ਵੱਧ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਆਪੋ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਆਖਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਉਧਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਜਗਤਾਰ ਸਿੰਘ ਮਹੰਤ, ਗੁਰਮੇਲ ਸਿੰਘ ਬੱਲ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਜਸਵਿੰਦਰ ਸਿੰਘ ਸੋਨੂੰ, ਮਨਜੀਤ ਸਿੰਘ ਮਰਾਹੜ, ਦਰਸ਼ਨ ਸਿੰਘ, ਜਗਤਾਰ ਸਿੰਘ, ਜਗਰੂਪ ਸਿੰਘ ਮਾਣਕ, ਬੁੱਧ ਸਿੰਘ, ਅਵਤਾਰ ਸਿੰਘ ਨੂਨਾ ਨੂੰ ਅਰਸ਼ਦ ਡਾਲੀ ਨੇ ਪਾਰਟੀ ਚਿੰਨ ਦੇ ਕੇ ਸਨਮਾਤਿਨ ਕੀਤਾ। ਅਰਸ਼ਦ ਡਾਲੀ ਨੇ ਅੱਗੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਕਾਰਣ ਪੰਜਾਬ ਅੰਦਰ ਲੋਕ ਆਪ ਪਾਰਟੀ ਨਾਲ ਜੁੜ ਰਹੇ ਹਨ ਜੋਕਿ ਖੁਸਹਾਲ ਪੰਜਾਬ ਦੇ ਲਈ ਸੁਭ ਸੰਕੇਤ ਹਨ।ਉਨ੍ਹਾਂ ਸ਼ਾਮਲ ਹੋਏ ਪਰਿਵਾਰਾਂ ਨੂੰ ਯਕੀਨ ਦਿਵਾਇਆ ਕਿ ਪਾਰਟੀ ਅੰਦਰ ਉਨ੍ਹਾਂ ਨੂੰ ਮਾਣ ਸਨਮਾਨ ਦਿੱਤਾ ਜਾਵੇਗਾ।ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਪੰਜਾਬ ਤੇ ਰਾਜ ਕਰ ਰਹੀਆਂ ਪਾਰਟੀਆਂ ਨੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ ਹੈ ਅਤੇ ਹਰ ਪਾਸੇ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਵਿਚ ਹਰ ਚੀਜ ਬਲੈਕ ਵਿਚ ਮਿਲਦੀ ਰਹੀ ਹੈ ਅਤੇ ਇਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਕੋਈ ਵੀ ਹਮਦਰਦੀ ਨਹੀਂ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਪੂਰੇ ਦੇਸ਼ ਅੰਦਰ ਸਫਾਇਆ ਹੋ ਰਿਹਾ ਹੈ ਅਤੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਤੀਜੀ ਵਾਰ ਹਾਰ ਦਾ ਸਵਾਦ ਚੱਖੇਗੀ।ਉਨ੍ਹਾਂ ਅੱਗੇ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਬਣਨ ਤੇ ਮਾਲੇਰਕੋਟਲਾ ਹਲਕੇ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਭ੍ਰਿਸਟਚਾਰ ਤੋਂ ਮੁਕਤ ਕਰਵਾਇਆ ਜਾਵੇਗਾ।ਇਸ ਦੌਰਾਨ ਪਿੰਡ ਬਾਪਲਾ ਦੇ ਆਪ ਪਾਰਟੀਆਂ ਦੇ ਆਗੂਆਂ ਨੇ ਅਰਸ਼ਦ ਡਾਲੀ ਨੂੰ ਵਿਸਵਾਸ ਦਿਵਾਇਆ ਕਿ ਪਿੰਡ ਦੇ ਵੱਡੀ ਗਿਣਤੀ ਵਿਚ ਲੋਕ ਕੇਜਰੀਵਾਲ ਦੀ ਸੋਚ ਨਾਲ ਸਹਿਮਤ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਹਲਕਾ ਇੰਚਾਰਜ ਅਮਨ ਬਾਪਲਾ, ਸਰਕਲ ਇੰਚਾਰਜ ਅਮਨ ਮਿੱਠੇਵਾਲ, ਹਰਪ੍ਰੀਤ ਸਿੰਘ, ਜਗਜੀਵਨ ਸਿੰਘ, ਨੋਨੀ ਬਾਪਲਾ, ਪਿਰਥੀ ਧਾਲੀਵਾਲ, ਹਰਦੀਪ ਸਿੰਘ ਮਰਾਹੜ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਪਾਰਟੀ ਵਰਕਰ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …

Leave a Reply