Friday, May 8, 2026

ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਲੋਹੜੀ ਦਾ ਤਿਉਹਾਰ ਮਨਾਇਆ

ਭਿੱਖੀਵਿੰਡ/ ਖਾਲੜਾ/ ਬੀੜ ਸਾਹਿਬ, 12 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਕਸਬਾ ਭਿੱਖੀਵਿੰਡ ਦੇ ਸੈਕਰਡ ਸੋਲਜ ਕੋਨਵੈਂਟ ਸਕੂਲ ਵਿਖੇ ਸਕੂਲ਼ ਦੇ

PPN1201201710

ਐਮ.ਡੀ ਸਾਹਿਬ ਸਿੰਘ ਸੈਦੋ, ਚੇਅਰਮੈਂਨ ਕੰਧਾਲ ਸਿੰਘ ਬਾਠ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮੇਂ ਜਿਥੇ ਸਕੂਲ ਸਟਾਫ ਤੇ ਵਿਦਿਆਰਥੀਆਂ ਨੇ ਲੋਹੜੀ ਬਾਲ ਕੇ ਪਵਿੱਤਰ ਤਿਉਹਾਰ ਨੂੰ ਮਨਾਉਦਿਆਂ, ਉਥੇ ਸਕੂਲ ਵਿਦਿਆਰਥਣਾਂ ਨੇ ਗਿੱਧਾ ਤੇ ਵਿਦਿਆਰਥੀਆਂ ਨੇ ਭੰਗੜਾ ਪਾਇਆ। ਵਿਦਿਆਰਥੀਆਂ ਨੂੰ ਮੂੰਗਫਲੀ ਤੇ ਰੇਵੜੀਆਂ ਵੀ ਵੰਡੀਆਂ ਗਈਆਂ।ਇਸ ਸਮੇਂ ਪ੍ਰਿੰਸੀਪਲ ਮੈਡਮ ਬਲਜਿੰਦਰ ਕੌਰ ਤੋਂ ਇਲਾਵਾ ਅਨੂ ਸ਼ਰਮਾ, ਪੂਨਮ ਧਵਨ, ਰੀਟਾ ਟੰਡਨ, ਸੰਦੀਪ ਕੌਰ, ਪਲਵਿੰਦਰ ਕੌਰ, ਨਵਨੀਤ ਕੌਰ, ਬਲਜਿੰਦਰ ਕੌਰ, ਜੋਤੀ ਬਾਲਾ, ਮਨਪ੍ਰੀਤ ਕੌਰ, ਦਲਜੀਤ ਕੌਰ, ਰਵਨੀਤ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …

Leave a Reply