ਮਜੀਠਾ, 12 ਜਨਵਰੀ (ਪੰਜਾਬ ਪੋਸਟ ਬਿਊਰੋ)- ਇਸ ਤੋਂ ਪਹਿਲਾਂ ਮਜੀਠੀਆ ਨੇ ਹਜ਼ਾਰਾਂ ਦੀ ਗਿਣਤੀ ’ਚ ਆਪਣੇ ਸਮਰਥਕਾਂ ਨਾਲ ਗੁਰਦਵਾਰਾ ਗੁਰੂ ਕੇ ਬੇਰ ਮੱਤੇਵਾਲ ਵਿਖੇ ਨਤਮਸਤਕ ਹੋਏ। ਜਿੱਥੇ ਮਜੀਠੀਆ ਅਤੇ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਜੀਠੀਆ ਵੱਲੋਂ ਮਜੀਠਾ ਤਕ ਇੱਕ ਜ਼ਬਰਦਸਤ ਤੇ ਵਿਸ਼ਾਲ ਰੋਡ ਸ਼ੋਅ ਦਾ ਆਯੋਜਨ ਕੀਤਾ। ਅਣਗਿਣਤ ਕਾਰਾਂ ਦੇ ਵੱਡੇ ਕਾਫਲੇ ਨਾਲ ਅੱਜ ਪੂਰਾ ਮਜੀਠਾ ਹਲਕਾ ਅਕਾਲੀ ਰੰਗ ਵਿੱਚ ਰੰਗਿਆ ਗਿਆ ਨਜ਼ਰ ਆਇਆ।ਵਰਕਰਾਂ ਵਿੱਚ ਜੋਸ਼ ਤਾਂ ਦੇਖਿਆ ਹੀ ਬਣ ਦਾ ਸੀ। ਇਸ ਮੌਕੇ ਥਾਂ ਥਾਂ ਲੋਕਾਂ ਨੇ ਆਪਣੇ ਮਹਿਬੂਬ ਨੇਤਾ ਮਜੀਠੀਆ ਦਾ ਆਤਿਸ਼ਬਾਜ਼ੀ, ਢੋਲ ਢਮੱਕਾ, ਫੁੱਲਾਂ ਦੀ ਵਰਖਾ ਅਤੇ ਸਿਰੋਪਾਉ ਆਦਿ ਰਾਹੀ ਗਰਮਜੋਸ਼ੀ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।ਜਿਸ ਨੇ ਵਿਰੋਧੀਆਂ ਦੋ ਹੋਸ਼ ਉਡਾ ਕੇ ਰਖ ਦਿੱਤੇ ਹਨ। ਇਸ ਇਤਿਹਾਸਕ ਰੋਡ ਸ਼ੋਅ ਤੋਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਮਜੀਠੀਆ ਦੀ ਜਿੱਤ ਚੁੱਕਿਆ ਹੈ ਤੇ ਬਸ ਰਸਮੀ ਐਲਾਨ ਹੀ ਬਾਕੀ ਰਹਿ ਗਿਆ ਹੈ।ਰੋਡ ਸ਼ੋਅ ਦੌਰਾਨ ਵਰਕਰਾਂ ਨੇ ਅਕਾਲੀ ਦਲ ਜ਼ਿੰਦਾਬਾਦ, ਮਜੀਠੀਆ ਜ਼ਿੰਦਾਬਾਦ, ਇੱਕੀ ਦੁੱਕੀ ਰਹਿਣ ਨਹੀਂ ਦੇਣੀ ਆਦਿ ਨਾਅਰਿਆਂ ਨਾਲ ਅਸਮਾਨ ਗੂੰਜਾ ਛੱਡਿਆ। ਰੋਡ ਸ਼ੋਅ ਗੁਰਦਵਾਰਾ ਗੁਰੂ ਕੇ ਬੇਰ ਮੱਤੇਵਾਲ ਤੋਂ ਸ਼ੁਰੂ ਹੋਕੇ ਰਾਮਦਿਵਾਲੀ, ਉਦੋਕੇ, ਟਾਹਲੀ ਸਾਹਿਬ, ਚਵਿੰਡਾ ਦੇਵੀ, ਕਥੂਨੰਗਲ, ਹੁੰਦਾ ਹੋਇਆ ਮਜੀਠਾ ਵਿਖੇ ਸਮਾਪਤ ਹੋਇਆ।

ਇਸ ਮੌਕੇ ਰਜਿੰਦਰ ਮੋਹਨ ਸਿੰਘ ਛੀਨਾ, ਰਣਜੀਤ ਸਿੰਘ ਵਰਿਆਮ ਨੰਗਲ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਰਾਜ ਮਹਿੰਦਰ ਸਿੰਘ ਮਜੀਠਾ, ਪਪੂ ਜੈਤੀਪੁਰ, ਜੋਧ ਸਿੰਘ ਸਮਰਾ, ਭਗਵੰਤ ਸਿਆਲਕਾ, ਮੇਜਰ ਕਲੇਰ, ਸਰਬਜੀਤ ਸੁਪਾਰੀਵਿੰਡ, ਗੁਰਵੇਲ ਅਲਕੜੇ, ਅਮਨਦੀਪ ਗਿੱਲ, ਅਨਵਰ ਮਸੀਹ, ਹਰਭਜਨ ਲਡੂ, ਬੀਬੀ ਬਲਵਿੰਦਰ ਕੌਰ, ਗਗਨਦੀਪ ਭਕਨਾ, ਰਾਕੇਸ਼ ਪ੍ਰਾਸ਼ਰ, ਕੁਲਵਿੰਦਰ ਧਾਰੀਵਾਲ, ਜ਼ੈਲ ਸਿੰਘ ਗੋਪਾਲ ਪੁਰਾ, ਪੱਪੂ ਕੋਟਲਾ, ਪ੍ਰਭਪਾਲ ਝੰਡੇ,ਸਲਵੰਤ ਸੇਠ, ਤਰੁਨ ਅਬਰੋਲ, ਸੁਖਵਿੰਦਰ ਸਿੰਘ ਗੋਲਡੀ, ਲਾਟੀ ਸ਼ਾਹ ਮਜੀਠਾ, ਸੁਖਵਿੰਦਰ ਸਿੰਘ ਗੋਲਡੀ, ਗੁਰਜਿੰਦਰ ਢਪਈਆਂ, ਸਰਵਨ ਸਿੰਘ ਰਾਮਦਿਵਾਲੀ, ਹਰਭਜਨ ਸਿੰਘ ਉਦੋਕੇ, ਅਮਰਪਾਲ ਪਾਲੀ, ਦਿਲਬਾਗ ਸਿੰਘ ਕਲੇਰ, ਮੇਜਰ ਕਲੇਰ, ਬਲਵਿੰਦਰ ਬਲੋਵਾਲੀ, ਸੁਰਿੰਦਰ ਸਿੰਘ, ਸੁਰਿੰਦਰ ਪਾਲ ਗੋਕਲ, ਮੁਖਵਿੰਦਰ ਸਿੰਘ ਮਜੀਠਾ ਅਤੇ ਪੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media