ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਏਅਰਪੋਰਟ ਰੋਡ ਸਥਿਤ ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਵਿਖੇ “ਧੀਆਂ ਦੀ ਲੋਹੜੀ” ਦਾ

ਤਿਉਹਾਰ ਬੜੀ ਰਵਾਇਤੀ ਜੋਸ਼ੋਖਰੋਸ਼ ਨਾਲ ਮਨਾਇਆ ਗਿਆ।ਜਿਸ ਦੌਰਾਨ ਸਕੂਲ ਦੇ ਬੱਚਿਆਂ ਵਲੋਂ ਵਿਸ਼ੇਸ਼ ਤੌਰ `ਤੇ ਤਿਆਰ ਕੀਤਾ ਲੋਹੜੀ ਦਾ ਸੰਗੀਤਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਉਘੇ ਸਟੇਜ਼ ਤੇ ਟੀ.ਵੀ ਕਲਾਕਾਰ ਨਰਿੰਦਰ ਸਾਂਘੀ ਵਲੋਂ ਤਿਆਰ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਸਭਿਆਚਾਰ ਦੀ ਹਰ ਝਲਕ ਦੇਖਣ ਨੂੰ ਮਿਲੀ।ਲੜਕੇ ਦੇ ਵਿਆਹ ਤੋਂ ਬੱਚੇ ਦੇ ਜਨਮ ਤੱਕ ਮਨਾਈ ਜਾਂਦੀ ਲੋਹੜੀ ਦੀ ਖੁਸ਼ੀ ਅਤੇ ਲੜਕੀ ਦੇ ਪੈਦਾ ਹੋਣ `ਤੇ ਘਰਾਂ ਵਿੱਚ ਪੈਦਾ ਹੁੰਦੇ ਸਨਾਟੇ ਨੂੰ ਬਹੁਤ ਹੀ ਭਾਵੁਕਤਾ ਨਾਲ ਦਿਖਾਇਆ ਗਿਆ।

ਲੋਹੜੀ ਦੇ ਸਮਾਗਮ ਵਿੱਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਜਿੰਨਾਂ ਨੇ ਪ੍ਰੋਗਰਾਮ ਦੀ ਸ਼ਲਾਘਾ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਵਿੱਚੋ ਕੁਰੀਤੀਆਂ ਖਤਮ ਕਰਨ ਵੱਲ ਇਕ ਸਫਲ ਕਦਮ ਹਨ।ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਅਤੇ ਸਮਾਜਿਕ ਬੁਰਾਈਆਂ ਅਤੇ ਧੀਆਂ ਨੂੰ ਬਣਦਾ ਮਾਨ ਸਨਮਾਨ ਦੇਣ ਪ੍ਰਤੀ ਜਾਗਰੂਕ ਫੈਲਾਉਣ ਲਈ ਪ੍ਰੇਰਿਤ ਕੀਤਾ।ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਅਰੰਭ ਸਕੂਲ ਸ਼ਬਦ ਨਾਲ ਕੀਤਾ ਗਿਆ ਅਤੇ ਪਿ੍ਰੰਸੀਪਲ ਰਵਿੰਦਰ ਕੌਰ ਬਮਰਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਕੂਲ ਦੀ ਪ੍ਰਗਤੀ ਰਿਪੋਰਟ ਪੜੀ। ਨੰਨ੍ਹੇ ਮੁੁੰਨੇ ਬੱਚਿਆਂ ਦੇ ਸਵਾਗਤੀ ਗੀਤ ਉਪਰੰਤ “ਧੀਆਂ ਦੀ ਲੋਹੜੀ” ਸੰਗੀਤਕ ਨਾਟਕ ਪੇਸ਼ ਕੀਤਾ ਗਿਆ।ਜਿਸ ਨੇ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ।

ਮੁੱਖ ਮਹਿਮਾਨ ਚਰਨਜੀਤ ਸਿੰਘ ਚੱਢਾ, ਧਨਰਾਜ ਸਿੰਘ ਮੀਤ ਪ੍ਰਧਾਨ ਚੀਫ ਖਾਲਸਾ ਦੀਵਾਨ, ਹਰਮਿੰਦਰ ਸਿੰਘ ਐਡੀਸ਼ਨਲ ਆਨਰੇਰੀ ਸਕੱਤਰ, ਰਮਣੀਕ ਸਿੰਘ ਮੈਂਬਰ ਇੰਚਾਰਜ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ਼ ਝਬਾਲ ਵਲੋਂ ਲੋਹੜੀ ਦਾ “ਭੁੱਗਾ” ਬਾਲਣ ਦੀ ਰਸਮ ਅਦਾ ਕੀਤੀ ਗਈ।ਪ੍ਰਧਾਨ ਚੱਢਾ ਨੇ ਬੱਚਿਆਂ ਦੇ ਪ੍ਰੋਗਰਾਮ ਤੋਂ ਖੁੱਸ਼ ਹੋ ਕੇ ਸਕੂਲ ਨੂੰ ਇਕ ਲੱਖ ਰੁਪਏ ਲੋਹੜੀ ਦੇ ਰੂਪ ਵਿੱਚ ਦੇਣ ਦਾ ਐਲਾਨ ਕੀਤਾ।ਤਿੰਨ ਧੀਆਂ ਦੀਆਂ ਮਾਂਵਾਂ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ ਅਤੇੇ ਸਕੂਲ ਵਿੱਚ ਤਿਆਰ ਕੀਤੀਆਂ ਫਿਜਿਕਸ, ਕੈਮਿਸਟਰੀ ਅਤੇ ਬਾਇਓਲੌਜੀ ਦੀਆਂ ਲੈਬਾਂ ਦਾ ਉਦਘਾਟਨ ਕੀਤਾ।ਸਕੂਲ ਦੇ ਮੈਂਬਰ ਇੰਚਾਰਜ ਡਾ. ਮਨਮੋਹਨ ਸਿੰਘ ਖੰਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media