Sunday, March 22, 2026

28ਵੇਂ ਸੜਕ ਸੁਰੱਖਿਆ ਹਫ਼ਤੇ ਦੇ ਚੌਥੇ ਦਿਨ ਕਾਲਜ ਵਿਦਿਆਰਥੀਆਂ ਦਾ ਸੈਮੀਨਾਰ ਆਯੋਜਿਤ

ਫਾਜ਼ਿਲਕਾ, 12 ਜਨਵਰੀ (ਵਿਨੀਤ ਅਰੋੜਾ)- ਜ਼ਿਲਾ ਟਰਾਂਸਪੋਰਟ ਅਫ਼ਸਰ ਗੁਰਚਰਨ ਸਿੰਘ ਸੰਧੂ ਦੀ ਅਗਵਾਈ ਵਿਚ 28ਵੇ ਸੜਕ ਸੁਰੱਖਿਆ ਹਫ਼ਤੇ ਤਹਿਤ ਸਥਾਨਕ ਸਰਕਾਰੀ ਐਮ.ਆਰ ਕਾਲਜ ਵਿਖੇ ਚੌਥੇ ਦਿਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
PPN1201201727

ਇਸ ਮੌਕੇ ਜ਼ਿਲਾ ਟਰਾਂਸਪੋਰਟ ਅਫ਼ਸਰ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਸੜਕੀ ਨਿਯਮਾਂ ਨੂੰ ਅਪਣਾਉਣ ਲਈ ਕਿਹਾ। ਉਨਖ਼ਾਂ ਕਿਹਾ ਕਿ ਕਈ ਵਾਰ ਉਹ ਆਪਣੀ ਜਵਾਨੀ ਦੇ ਜੋਸ ਵਿਚ ਸੜਕੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ। ਜਿਸ ਨਾਲ ਨੌਜਵਾਨਾਂ ਦਾ ਸੜਕ ਦੁਰਘਟਨਾਵਾਂ ਵਿਚ ਨੁਕਸਾਨ ਹੋ ਜਾਂਦਾ ਹੈ।ਇਸ ਲਈ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਕੇ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ।ਸੜਕ ਹਾਦਸਿਆਂ ਦੀ ਮੁੱਖ ਵਜਖ਼ਾ ਲਾਪਰਵਾਹੀ ਹੈ। ਜਦੋਂ ਅਸੀ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹਾਂ ਤਾਂ ਸੜਕ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ।ਜਿਸ ਦਾ ਖੁਮਿਆਜ਼ਾ ਜਿਥੇ ਲਾਪਰਵਾਹ ਵਿਅਕਤੀ ਨੂੰ ਭੁਗਤਣਾ ਪੈਂਦਾ ਹੈ।ਉਥੇ ਹੀ ਕਿਸੇ ਦੂਜੇ ਵਿਅਕਤੀ ਦੀ ਜਾਨ ਜੋਖ਼ਮ ਵਿਚ ਪਾ ਦਿੰਦੇ ਹਾਂ।
ਸ. ਸੰਧੂ ਨੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫ਼ਿਕ ਨਿਯਮਾਂ ਨੂੰ ਅਪਣਾਉਂਦੇ ਹੋਏ।ਆਪਣੇ ਵਹੀਕਲਾਂ ਦੇ ਨੰਬਰ ਪਲੇਟਾਂ ਲਗਾਉਣ ਅਤੇ ਨਾ ਹੀ ਕੋਈ ਉੱਚੀ ਅਵਾਜ਼ ਵਾਲੇ ਜਾਂ ਮਿਊਜ਼ਿਕ ਵਾਲੇ ਹਾਰਨ ਵਜਾਉਣ। ਉਨਖ਼ਾਂ ਵਿਦਿਆਰਥੀਆਂ ਨੂੰ ਮੋਟਰਸਾਈਕਲਾਂ ਦੇ ਸਲੈਸਰਾਂ ਨਾਲ ਛੇੜਖਾਨੀ ਨਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਸੜਕੀ ਨਿਯਮਾਂ ਨੂੰ ਅਪਣਾਉਣਗੇ ਅਤੇ ਆਪਣੇ ਮਾਪਿਆਂ ਦੀ ਆਗਿਆ ਦਾ ਹਮੇਸ਼ਾਂ ਪਾਲਣ ਕਰਨਗੇ।ਇਸ ਮੌਕੇ ਜ਼ਿਲਾ ਸਾਇੰਸ ਸੁਪਰਵਾਈਜ਼ਰ ਸ਼੍ਰੀ ਵਿਪਨ ਕਟਾਰੀਆ ਅਤੇ ਕਾਲਜ ਦੇ ਪ੍ਰੌਫੈਸਰ ਹਾਜ਼ਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply