ਫਾਜ਼ਿਲਕਾ, 12 ਜਨਵਰੀ (ਵਿਨੀਤ ਅਰੋੜਾ)- 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਆਜ਼ਾਦ ਉਮੀਦਵਾਰ ਦੇ ਤੋਰ ਤੇ ਪੰਜਾਬ ਸਰਕਾਰ ਦੇ ਮੌਜੂਦਾ ਸਮਾਂ

ਵਿੱਚ ਮੰਤਰੀ ਰਹੇ ਚੌਧਰੀ ਸੁਰਜੀਤ ਕੁਮਾਰ ਜਿਆਣੀ ਦੇ ਖਿਲਾਫ ਚੋਣ ਲੜ ਕੇ ਉਹਨਾਂ ਨੂੰ ਵੱਡੀ ਟੱਕਰ ਦੇਣ ਵਾਲਾ ਰੌਕੀ ਭਾਵੇ ਜਿੱਤ ਤਾਂ ਹਾਸਲ ਨਹੀ ਕਰ ਸਕਿਆ ਪਰ ਆਜ਼ਾਦ ਉਮੀਦਵਾਰ ਹੋਣ ਦੇ ਬਾਵਜੂਦ ਵੀ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਫਾਜ਼ਿਲਕਾ ਦੇ ਸਾਬਕਾ ਐਮ.ਐਲ.ਏ ਡਾ. ਮਹਿੰਦਰ ਕੁਮਾਰ ਰਿਣਵਾ ਨੂੰ ਪਛਾੜਦੇ ਹੋਏ ਦੂਜੇ ਨੰਬਰ ਤੇ ਰਿਹਾ।ਜਿਨਂੇ ਘੱਟ ਫਰਕ ਤੋਂ ਉਹ ਹਾਰਿਆ ਸੀ ਉਸ ਤੋ ਇਹ ਸਾਬਤ ਹੋ ਗਿਆ ਸੀ ਕਿ ਸਮਾਜਿਕ ਕੰਮਾਂ ਵਿੱਚ ਰੌਕੀ ਕਾਫੀ ਅੱਗੇ ਨਿਕਲ ਚੁੱਕਿਆ ਸੀ। ਮਰਹੂਮ ਯੁਵਾ ਨੇਤਾ ਜਸਵਿੰਦਰ ਸਿੰਘ ਰੌਕੀ ਨੇ ਆਮ ਜਨਤਾ ਦੇ ਦਿਲ ਵਿੱਚ ਬੜੀ ਡੁੂੰਘੀ ਥਾਂ ਹਾਸਿਲ ਕੀਤੀ ਸੀ।ਲੋਕ ਉਸਨੂੰ ਇੱਕ ਮਸੀਹੇ ਦੇ ਵਾਂਗ ਅੱਜ ਵੀ ਯਾਦ ਕਰਦੇ ਹਨ।ਕਿਹਾ ਜਾਂਦਾ ਸੀ ਕਿ ਜੋ ਫੈਸਲੇ ਸਰਕਾਰ, ਅਦਾਲਤ ਅਤੇ ਥਾਣਿਆਂ ਦੇ ਵਿੱਚ ਸਿਰੇ ਨਹੀ ਚੜ੍ਹਦੇ ਸਨ ਉਹ ਜਸਵਿੰਦਰ ਸਿੰਘ ਰੌਕੀ ਦੇ ਇੱਕ ਫੋਨ ਤੇ ਹੀ ਨੇਪੜੇ ਚੜ ਜਾਂਦੇ ਸਨ।ਰੌਕੀ ਨੇ ਸਹੁਰੇ ਘਰਾਂ ਤੋ ਬੇਘਰ ਕੀਤੀਆਂ ਕਈ ਧੀਆਂ ਦੇ ਮੁੜ ਤੋ ਘਰ ਵਸਾਏ ਸਨ ਅਤੇ ਉਹ ਲੰਮੇ ਸਮੇ ਤੋ ਚਲਦੇ ਆ ਰਹੇ ਕਈ ਪਰਿਵਾਰਿਕ ਝੱਗੜਿਆਂ ਨੂੰ ਵੀ ਆਪਸੀ ਤਾਲਮੇਲ ਨਾਲ ਸੁਲਝਾ ਦੇਂਦਾ ਸੀ।
ਰੌਕੀ ਦੇ ਸਮਾਜ ਭਲਾਈ ਵਿੱਚ ਕੀਤੇ ਇਹਨਾਂ ਕੰਮਾ ਦਾ ਲਾਹਾ ਅੱਜ ਉਸ ਦੀ ਭੈਣ ਰਾਜਦੀਪ ਕੌਰ ਨੂੰ ਮਿਲ ਰਿਹਾ ਹੈ।ਬੀਬੀ ਰਾਜਦੀਪ ਕੌਰ ਦੇ ਨਾਲ ਲੋਕਾਂ ਦਾ ਪਿਆਰ ਇੱਕ ਮਿਸਾਲ ਬਣਦਾ ਨਜ਼ਰ ਆ ਰਿਹਾ ਹੈ।ਉਹ ਜਿੱਥੇ ਵੀ ਜਾਂਦੀ ਹੈ ਲੋਕਾਂ ਦਾ ਹਜੂਮ ਉਸ ਨੁੰ ਸੁਨਣ ਦੇ ਦੇਖਣ ਲਈ ਇਕੱਠਾ ਹੋ ਜਾਂਦਾ ਹੈ। ਲੋਕਾ ਨੂੰ ਉਸ ਦੇ ਵਿੱਚ ਰੌਕੀ ਦਾ ਅੱਕਸ ਨਜ਼ਰ ਆਉਦਾ ਹੈ।ਅੱਜ ਪਿੰਡ ਜੰਡਵਾਲਾ ਮੀਰਾ ਸਾਂਗਲਾ ਵਿਖੇ ਇੱਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਬੀਬੀ ਰਾਜਦੀਪ ਕੌਰ ਨੇ ਕਿਹਾ ਕਿ ਉਹ ਰੌਕੀ ਦੇ ਸਪਨੇ ਨੂੰ ਸਾਕਾਰ ਕਰਨਾ ਚਾਹੁੰਦੀ ਹੈ ਅਤੇ ਜਿਸ ਤਰ੍ਹਾਂ ਉਸ ਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਤਾ ਉਹ ਦਿਨ ਦੂਰ ਨਹੀ ਜਦੋ ਉਹ ਵੱਡੀ ਜਿੱਤ ਹਾਸਲ ਕਰਕੇ ਰੌਕੀ ਦੇ ਸਪਨੇ ਨੂੰ ਹਕੀਕਤ ਵਿੱਚ ਬਦਲ ਕੇ ਦਿਖਾਵੇਗੀ। ਇਸੇ ਮੌਕੇ ਉਹਨਾਂ ਦੇ ਨਾਲ ਅਨੁਰਾਗ ਕੰਬੋਜ, ਸੋਨੂ ਰਾਮਪੁਰੀਆ, ਸੁਭਾਸ਼ ਬਾਘਲਾ, ਰੋਮਣ ਭੁੱਲਰ ਅਤੇ ਹੋਰ ਵਰਕਰ ਵੀ ਹਾਜ਼ਰ ਸਨ।
Punjab Post Daily Online Newspaper & Print Media