Tuesday, June 23, 2026

ਬਸਪਾ ਦੇ ਜ਼ਿਲ੍ਹਾ ਕੋਆਰਡੀਨੇਟਰ ਸਮੇਤ ਸੈਂਕੜੇ ਪਰਿਵਾਰ ਅਕਾਲੀ ਦਲ ’ਚ ਸ਼ਾਮਲ

ਮਜੀਠਾ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ 2012 ’ਚ ਬੀ ਐੱਸ ਪੀ ਵੱਲੋਂ ਹਲਕਾ ਮਜੀਠਾ ਤੋਂ

PPN1301201717

ਵਿਧਾਨ ਸਭਾ ਚੋਣ ਲੜ ਚੁੱਕੇ ਦਲਿਤ  ਸੀਤਲ ਸਿੰਘ ਚਾਚੋਵਾਲੀ ਸਮੇਤ ਸੈਂਕੜੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਕੇ ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਚੋਣ ਮੁਹਿੰਮ ਨੂੰ ਤਕੜਾ ਹੁਲਾਰਾ ਦਿੱਤਾ ਹੈ।ਚਾਚੋਵਾਲੀ ਵਿਖੇ ਕੀਤੇ ਗਏ ਪ੍ਰਭਾਵਸ਼ਾਲੀ ਰੈਲੀ ਦੌਰਾਨ ਮਜੀਠੀਆ ਨੇ ਦਲਿਤ ਭਾਈਚਾਰੇ ਦੇ ਆਗੂਆਂ ਦਾ ਪਾਰਟੀ ਵਿੱਚ ਗਰਮਜੋਸ਼ੀ ਨਾਲ ਸਵਾਗਤ ਕੀਤਾ।ਉਹਨਾਂ ਕਿਹਾ ਕਿ ਦ੍ਰਿੜ੍ਹ ਇਰਾਦੇ ਵਾਲੇ ਦਲਿਤ ਆਗੂ ਸੀਤਲ ਸਿੰਘ ਚਾਚੋਵਾਲੀ ਵੱਲੋਂ ਅਕਾਲੀ ਦਲ ਵਿੱਚ ਆਉਣ ਨਾਲ ਪੂਰੇ ਮਜੀਠੇ ਹਲਕੇ ਵਿੱਚ ਹੀ ਉਹਨਾਂ ਨੂੰ ਚੰਗਾ ਹੁੰਗਾਰਾ ਮਿਲੇਗਾ।ਉਹਨਾਂ ਕਿਹਾ ਕਿ ਚਾਚੋਵਾਲੀ ਦਲਿਤ ਵਰਗ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਉਜਾਗਰ ਕਰ ਦੇ ਰਹੇ ਹਨ।ਚਾਚੋਵਾਲੀ ਨੇ ਕਿਹਾ ਕਿ ਉਸ ਨੇ 25 ਸਾਲ ਬੀ ਐੱਸ ਪੀ ਵਿੱਚ ਰਹਿ ਕੇ ਦਲਿਤ ਸਮਾਜ ਦੀ ਸੇਵਾ ਕੀਤੀ ਹੈ ਅਤੇ ਹੁਣ ਉਹ ਪ੍ਰਕਾਸ਼ ਸਿੰਘ ਬਾਦਲ ਦੀਆਂ ਦਲਿਤ ਭਾਈਚਾਰੇ ਪੱਖੀ ਨੀਤੀਆਂ ਅਤੇ ਮਜੀਠੀਆ ਵੱਲੋਂ ਇਮਾਨਦਾਰੀ ਨਾਲ ਹਲਕੇ ਵਿੱਚ ਕਰਾਏ ਗਏ ਵਿਕਾਸ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿੱਚ ਆਏ ਹਨ ।ਉਹਨਾਂ ਕਿਹਾ ਕਿ ਜੋ ਵੀ ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਲ ਦੇ ਰੋਡ ਸ਼ੋਅ ਨੂੰ ਸਫਲ ਕਰਨ ਅਤੇ ਇਲਾਕਾ ਵਾਸੀਆਂ ਵੱਲੋਂ ਆਪ ਮੁਹਾਰੇ ਸੜਕਾਂ ਤੇ ਉਤਰ ਕੇ ਉਹਨਾਂ ਨੂੰ ਪਿਆਰ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਰੋਡ ਸ਼ੋਅ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ 12 ਸਾਲਾਂ ਦੌਰਾਨ ਅਜਿਹਾ ਸ਼ੋਅ ਕਦੀ ਨਹੀਂ ਦੇਖਿਆ, ਹਰ ਸੜਕ ’ਤੇ ਅਕਾਲੀ ਭਾਜਪਾ ਵਰਕਰਾਂ ਦਾ ਉਤਰ ਆਉਣਾ ਮੇਰੇ ਅਤੇ ਮੇਰੇ ਪਰਿਵਾਰ ਲਈ ਮਾਣ ਵਾਲੀ ਗਲ ਹੈ।ਮੈ ਇਹਨਾਂ ਲੋਕਾਂ ਦੀ ਇਮਾਨਦਾਰੀ ਅਤੇ ਮਿਹਨਤ ਨਾਲ ਹੋਰ ਵਧੀਆ ਸੇਵਾ ਕਰਨ ਲਈ ਪਾਬੰਦ ਹਾਂ।
ਇਸ ਮੌਕੇ ਜੋਧ ਸਿੰਘ ਸਮਰਾ, ਬਲਕਾਰ ਸਿੰਘ ਚਾਚੋਵਾਲੀ, ਜੋਗਾ ਸਿੰਘ ਮੈਂਬਰ, ਜਤਿੰਦਰ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਸਰਪੰਚ ਕੋਮਲ ਸਰੂਪ ਸਿੰਘ,ਬੂਟਾ ਸਿੰਘ ਤਲਵੰਡੀ, ਬਲਦੇਵ ਸਿੰਘ, ਸ਼ਮਸ਼ੇਰ ਸਿੰਘ ਅਠਵਾਲ, ਲਖਵਿੰਦਰ ਸਿੰਘ ਮਜੀਠਾ, ਕੈਪਟਨ ਗੁਰਬਖ਼ਸ਼ ਸਿੰਘ, ਪ੍ਰਭ ਸ਼ਰਨ ਸਿੰਘ ਚਾਚੋਵਾਲੀ, ਜਗਬੀਰ ਸਿੰਘ ਬਾਊ, ਸੰਤੋਖ ਸਿੰਘ ਮੈਂਬਰ, ਮੇਜਰ ਸਿੰਘ ਚਾਚੋਵਾਲੀ, ਸੁਖਦੇਵ ਸਿੰਘ ਸੈਕਟਰੀ, ਸ਼ਮਸ਼ੇਰ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply