Thursday, October 8, 2026

ਕੈਸ਼ਲੈਸ ਦੇ ਵੱਖ ਵੱਖ ਤਰੀਕਆਂ ਬਾਰੇ ਕੱਢੀ ਜਾਗਰੁਕਤਾ ਰੈਲੀ

ਅੰਮ੍ਰਿਤਸਰ, 13 ਜਨਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਮਾਧਵ ਵਿਦਿਆ ਨਿਕੇਤਨ ਸੀਨੀ. ਸੈਕੰ. ਸਕੂਲ ਵਿਖੇ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਨ ਸ਼ਰਧਾ

PPN1301201716

ਸਹਿਤ ਮਨਾਇਆ ਗਿਆ। ਇਸ ਸਮੇਂ ਜਿਥੇ ਸਵਾਮੀ ਵਿਵੇਕਾਨੰਦ ਜੀ ਨੂੰ ਪ੍ਰਿੰਸੀਪਲ ਰਮੇਸ਼ ਠਾਕੁਰ ਅਤੇ ਸਟਾਫ ਵਲੋਂ ਸ਼ਰਧਾ ਦੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਗਈ, ਉਥੇ ਵਿਦਿਆਰਥੀਆਂ ਵਲੋਂ ਕੈਸਲੈਸ ਅਰਥਵਿਵਸਥਾ ਦੇ ਸਬੰਧ ਵਿੱਚ ਇਕ ਰੈਲੀ ਕੱਢੀ ਗਈ।ਇਸ ਰੈਲੀ ਦਾ ਉਦੇਸ਼ ਲੋਕਾਂ ਨੂੰ ਕੈਸ਼ਲੈਸ ਤੇ ਡਿਜੀਟਲ ਇੰਡੀਆ ਦਾ ਮਹੱਤਵ ਦੱਸਣਾ ਸੀ।ਵਿਸ਼ੇਸ਼ ਤੌਰ `ਤੇ ਪੱਜੇ ਯੈਸ ਬੈਂਕ ਦੇ ਮੈਨੇਜਰ ਗੋਰਵ ਸ਼ਰਮਾ ਨੇ ਇਸ ਸਮੇਂ ਸਕੂਲੀ ਬੱਚਿਆਂ ਅਤੇ ਸਟਾਫ ਨੂੰ ਸਰਕਾਰ ਵਲੋਂ ਅਰੰਭੀ ਗਈ ਕੈਸ਼ਲੈਸ ਮੁਹਿੰਮ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕੈਸ਼ਲੈਸ ਦੇ ਵੱਖ ਵੱਖ ਤਰੀਕਿਆਂ ਦਾ ਜਿਆਦਾ ਤੋ ਜਿਆਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲ ਦੇ ਪ੍ਰਿਸ਼ੀਪਲ ਰਮੇਸ਼ ਠਾਕੁਰ, ਪ੍ਰਬੰਧ ਸਮਿਤੀ ਮੈਂਬਰ ਸ਼੍ਰੀਮਤੀ ਸਵਿਤਾ ਦਿਲਾਵਰੀ ਅਤੇ ਪ੍ਰਬੰਧਕ ਕੇਸ਼ਵਸਿਆਲ ਮੌਜੂਦ ਸਨ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply