Monday, August 31, 2026

ਸਰਕਾਰੀ ਐਲੀਮੈਟਰੀ ਸਕੂਲ ਸੈਦਪੁਰ ਵਿਖੇ ਰੁੱਖ ਲਗਾ ਕੇ ਮਨਾਈ ਲੋਹੜੀ

ਪੱਟੀ, 13 ਜਨਵਰੀ (ਅਵਤਾਰ ਸਿੰਘ ਢਿੱਲੋਂ) – ਸਰਕਾਰੀ ਐਲੀਮੈਟਰੀ ਸਕੂਲ ਸੈਦਪੁਰ ਵਿਖੇ ਸਕੂਲ ਅਧਿਆਪਕਾਂ ਵੱਲੋ ਜਿੱਥੇ ਲੋਹੜੀ ਦਾ ਤਿਉਹਾਰ ਮੁੰਗਫਲੀ

PPN1301201718

ਰਿਊੜੀਆਂ ਵੰਡ ਕੇ ਮਨਾਇਆ।ਉਥੇ ਇੱਕ ਨਵੇਕਲੀ ਰੀਤ ਵੀ ਚਲਾਈ ਸਮੁੰਚੇ ਸਟਾਫ ਅਤੇ ਪੰਤਵੰਤੇ ਸੱਜਣਾ ਹਰੇਕ ਨੇ ਇੱਕ ਇੱਕ ਰੁੱਖ ਲਗਾ ਕੇ ਵਾਤਾਵਰਨ ਨੂੰ ਸਵੱਛ ਬਣਾਉਣ ਦੀ ਸੋਂਹ ਖਾਦੀ ।ਇਸ ਮੌਕੇ ਅਧਿਆਪਕ ਰਵਿੰਦਰ ਸਿੰਘ ਨੇ ਬੋਲਦਿਆ ਕਿਹਾਂ ਕਿ ਅਜੋਕੇ ਵੱਧ ਦੇ ਪ੍ਰਦੂਸ਼ਣ ਕਾਰਨ ਮਾਨਵੀ ਜੀਵਨ ਦਾ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ।ਸੋਜੇਕਰ ਪੌਦੇ ਲਗਾਉਣ ਵਰਗੇ ਉੱਦਮ ਨਾ ਕੀਤੇ ਗਏ ਤਾਂ ਧਰਤੀ ਅਤੇ ਇਥੋ ਦੇ ਜੀਵਾਂ ਨੂੰ ਬਚਾੳਣਾ ਅਤਿਅੰਤ ਔਖਾ ਹੋ ਜਾਵੇਗਾ।ਇਸ ਮੌਕੇ ਮੁੱਖ ਅਧਿਆਪਕਾ ਰਾਜਵਿੰਦਰ ਕੌਰ, ਰਵਿੰਦਰ ਸਿੰਘ, ਕੈਪਟਨ ਗਿਆਨ ਸਿੰਘ, ਸੱਕਤਰ ਸਿੰਘ, ਸਰਪੰਚ ਹਰਪਾਲ ਸਿੰਘ ਅਤੇ ਹੋਰ ਪੰਤਵੰਤੇ ਸੱਜਣ ਹਾਜ਼ਰ ਸਨ।

Check Also

ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …

Leave a Reply