Saturday, June 27, 2026

ਸਾਬਕਾ ਮੁੱਖ ਮੰਤਰੀ ਤੇ ਕਈ ਰਾਜਾਂ ਦੇ ਗਵਰਨਰ ਰਹਿ ਚੁੱਕੇ ਸੁਰਜੀਤ ਸਿੰਘ ਬਰਨਾਲਾ ਦਾ ਦੇਹਾਂਤ

ਧੂਰੀ, 14 ਜਨਵਰੀ (ਪ੍ਰਵੀਨ ਗਰਗ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਈ ਰਾਜਾਂ ਦੇ ਰਹਿ ਚੁੱਕੇ ਗਵਰਨਰ ਸੁਰਜੀਤ ਸਿੰਘ ਬਰਨਾਲਾ ਦਾ ਅੱਜ ਚੰਡੀਗੜ੍ਹ ਦੇ

Surjit Barnala

ਪੀ.ਜੀ.ਆਈ ਹਸਪਤਾਲ ਵਿਖੇ ਦੇਹਾਂਤ ਹੋ ਗਿਆ।ਪਿਛਲੇ 2 ਦਿਨਾਂ ਤੋਂ ਬਰਨਾਲਾ ਪੀ.ਜੀ.ਆਈ. ਵਿਖੇ ਦਾਖਲ ਸਨ ਜਿੱਥੇ ਅੱਜ ਉਹਨਾਂ ਨੇ ਆਖਰੀ ਸਾਂਹ ਲਿਆ।ਜ਼ਿਕਰਯੋਗ ਹੈ ਕਿ ਸ੍ਰ. ਬਰਨਾਲਾ ਦਾ ਸੰਸਕਾਰ ਉਹਨਾਂ ਦੇ ਜੱਦੀ ਸ਼ਹਿਰ ਬਰਨਾਲਾ ਵਿਖੇ ਹੀ ਕੀਤਾ ਜਾਵੇਗਾ।ਇਸ ਮੰਦਭਾਗੀ ਖਬਰ ਦੇ ਪਤਾ ਚੱਲਣ `ਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਕਾਂਗਰਸੀ ਆਗੂ ਸੰਦੀਪ ਸਿੰਗਲਾ, ਪਿ੍ਰੰ. ਜੋਰਾ ਸਿੰਘ, ਚਮਕੌਰ ਸਿੰਘ ਕੁੰਭੜਵਾਲ, ਲਖਵੀਰ ਬਮਾਲ, ਮਿੱਠੂ ਲੱਡਾ, ਸਤਵੰਤ ਕਾਕਾ ਬਮਾਲ, ਇੰਦਰਪਾਲ ਸਿੰਘ ਗੋਲਡੀ, ਮੱਖਣ ਲਾਲ ਗਰਗ ਚੇਅਰਮੈਨ ਕੈਂਬਰਿਜ ਸਕੂਲ ਅਤੇ ਗੁਰਬਚਨ ਸਿੰਘ ਆਦਿ ਵੱਲੋਂ ਬਰਨਾਲਾ ਪਰਿਵਾਰ ਨਾਲ ਡੂੰਘੀ ਹਮਦਰਦੀ ਜਾਹਰ ਕੀਤੀ ਗਈ ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply