ਭਿੱਖੀਵਿੰਡ, 14 ਜਨਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ) – ਸ੍ਰੋਮਣੀ ਅਕਾਲੀ ਦਲ ਨੇ ਗਰੀਬ ਜਨਤਾ ਨੂੰ ਸਹੂਲਤਾਂ ਦੇ ਕੇ ਬਾਗੋ ਬਾਗ ਕੀਤਾ ਹੈ ਇਸ ਲਈ ਤੀਜੀ

ਵਾਰ ਅਕਾਲੀ ਦਲ ਦੀ ਸਰਕਾਰ ਬੜੇ ਅਰਾਮ ਨਾਲ ਬਣੇਗੀ ।ਇਹਨਾਂ ਸਬਦਾਂ ਦਾ ਪ੍ਰਗਟਾਵਾ ਨਗਰ ਪੰਚਾਇਤ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕੇ ਹਲਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਹਲਕੇ ਵਿੱਚ ਵਿਕਾਸ ਕਰਵਾ ਕੇ ਇਸ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ।ਇਸੇ ਕਰਕੇ ਜਨਤਾ ਹੁਣ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੀ ਬੈਠੀ ਹੈ।ਉਨਾਂ ਦਾਅਵਾ ਕੀਤਾ ਕਿ ਅਕਾਲੀ ਦਲ ਹਲਕਾ ਖੇਮਕਰਨ ਦੀ ਸੀਟ ਵੱਡੀ ਲੀਡ ਨਾਲ ਜਿੱਤ ਕੇ ਇਤਿਹਾਸ ਸਿਰਜੇਗਾ, ਕਿਉਂਕਿ ਜਿੰਨਾਂ ਵਿਕਾਸ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਕੀਤਾ ਹੈ ਕਾਗਰਸ ਪਾਰਟੀ ਦੇ ਵੱਸ ਦੀ ਗੱਲ ਨਹੀ।ਇਸੇ ਲਈ ਇਸ ਰਾਜ ਵਿਚ ਹਰ ਵਰਗ ਖੁਸ਼ ਹਾਲ ਨਜਰ ਆ ਰਿਹਾ ਹੈ।
Punjab Post Daily Online Newspaper & Print Media