ਭਿੱਖੀਵਿੰਡ, 14 ਜਨਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ) – ਕਾਂਗਰਸ ਦੀ ਹੁਣ ਚੱੜ੍ਹਤ ਵੇਖ ਕੇ ਅਕਾਲੀ ਦਲ ਦੇ ਆਗੂ ਹੁਣ ਘਬਰਾਏ ਹੋਏ ਹੁਣ ਚੁੱਪ ਕਰ ਕੇ ਬੈਠ

ਗਏ ਨੇ ਇਹਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਸਤਰਾਜ ਸਿੰਘ ਮਰਗਿੰਦਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਕਾਂਗਰਸ ਦੇ ਹਲਕਾ ਖੇਮਕਰਨ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਅਤੇ ਜਨਤਾ ਹੁਣ ਇਹਨਾਂ ਅਕਾਲੀ ਆਗੂਆਂ ਨੂੰ ਦੱਸ ਦੇਵੇਗੀ ਕੇ ਕਿਵੇਂ ਗੁੰਡਾ ਰਾਜ ਕਰੀਦਾ ਹੈ।ਉਨਾ ਕਿਹਾ ਕਿ ਅਕਾਲੀ ਆਗੂਆਂ ਨੇ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ ਅੱਤ ਦਾ ਨਸ਼ਾ ਲਿਆ ਕੇ ਨੋਜਵਾਨੀ ਖਤਮ ਕਰ ਕੇ ਰੱਖ ਦਿੱਤੀ ਹੈ। ਇਸ ਰਾਜ ਵਿਚ ਹਰ ਵਰਗ ਅੱਤ ਦੁੱਖੀ ਨਜਰ ਆ ਰਿਹਾ ਹੈ।ਉਨਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਆਉਣ `ਤੇ ਸਭ ਤੋ ਪਹਿਲਾਂ ਨਸ਼ਾ ਬੰਦ ਕੀਤਾ ਜਾਵੇਗਾ।ਬੇਰੁਜ਼ਗਾਰਾਂ ਨੂੰ ਰੁਜ਼ਗਾਰ ਅਤੇ ਗਰੀਬ ਜਨਤਾ ਨੂੰ ਸਹੂਲਤਾਂ ਨਾਲ ਬਾਗੋ ਬਾਗ ਕੀਤਾ ਜਾਵੇਗਾ।ਸਰਕਾਰੇ ਦਰਬਾਰੇ ਗਰੀਬ ਜਨਤਾ ਦੀ ਗੱਲ ਪਹਿਲ ਦੇ ਅਧਾਰ `ਤੇ ਸੁਣੀ ਜਾਵੇਗੀ।
Punjab Post Daily Online Newspaper & Print Media