
ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ) – ਸਥਾਨਕ ਜੱਟੀਆ ਮੁਹੱਲੇ ਵਿਚ ਸਥਿਤ ਬਾਲਾ ਜੀ ਹੈਲਥ ਕਲੱਬ ਵੱਲੋਂ ਬੀਤੀ ਰਾਤ ਲੋਹੜੀ ਦਾ ਤਿਓਹਾਰ ਬਜ਼ੁਰਗਾਂ ਦੇ ਨਾਲ ਮਨਾਇਆ ਗਿਆ।ਕਲੱਬ ਦ ਕੋਚ ਰਾਮ ਪ੍ਰਕਾਸ਼ ਨੇ ਦੱਸਿਆ ਕਿ ਲੋਹੜੀ ਭੈਣ ਭਰਾ, ਮਿਤਰਾਂ ਅਤੇ ਰਿਸ਼ਤੇਦਾਰਾਂ ਦਾ ਪਵਿੱਤਰ ਤਿਓਹਾਰ ਹੈ। ਹਿੰਦੁ ਪੁੱਤਰ ਗਊ ਰੱਖਿਆ ਦਲ ਦੇ ਸੂਬਾਈ ਜਨਰਲ ਸਕੱਤਰ ਸੋਨੂੰ ਵਰਮਾ ਨੇ ਕਿਹਾ ਕਿ ਬੇਟੀ ਨੂੰ ਕਦੇ ਬੋਝ ਨਹੀਂ ਸਮਝਣਾ ਚਾਹੀਦਾ।ਉਸ ਨੂੰ ਪੜ੍ਹਾ ਲਿਖਾ ਕੇ ਸਮਾਜ ਵਿਚ ਅੱਲਗ ਪਹਿਚਾਣ ਦੇਣੀ ਚਾਹੀਦੀ ਹੈ।ਘਰ ਦੀ ਲਕਸ਼ਮੀ ਬੇਟੀਆਂ ਹੀ ਹੁੰਦੀਆਂ ਹਨ।ਅੱਜ ਸੰਸਾਰ ਭਰੂਣ ਹੱਤਿਆ ਵਰਗੀ ਬੁਰਾਈ ਦੀ ਦਲਦਲ ਵਿਚ ਫੱਸਿਆ ਹੋਇਆ ਹੈ।ਪਰ ਲੜਕਿਆਂ ਦੇ ਮੁਕਾਬਲੇ ਲੜਕੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸੰਸਥਾਵਾਂ ਵੱਲੋਂ ਬੇਟੀਆਂ ਨੂੰ ਅੱਗੇ ਲਿਆਉਣ ਲਈ ਵੱਖ ਵੱਖ ਤਰ੍ਹਾਂ ਦੀਆ ਕਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋਕਿ ਸ਼ਲਾਘਾਯੋਗ ਹਨ।ਅੰਤ ਵਿਚ ਕਲੱਬ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ ਸੋਨੂੰ ਵਰਮਾ ਅਤੇ ਪ੍ਰਿੰਸ ਵਰਮਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਾਰਿਆਂ ਨੂੰ ਮੁੰਗਫਲੀ, ਗੁੜ, ਰੇਵੜੀ ਦਾ ਪ੍ਰਸਾਦ ਵੰਡਿਆ ਗਿਆ। ਪ੍ਰੋਗਰਾਮ ਵਿਚ ਲਵਲੀ, ਭਾਰਤ, ਵਿਨੋਦ, ਮਦਨ ਲਾਲ, ਰਾਜ ਪ੍ਰਕਾਸ਼, ਬਲਦੀਪ ਸਿੰਘ, ਵਿਦਿਆ ਦੇਵੀ, ਸ਼ਕੁੰਤਲਾਦੇਵੀ, ਕਿਸ਼ਨੀ ਦੇਵੀ, ਮਾਲਾ, ਗੀਤਾ ਅਤੇ ਹੋਰਨਾਂ ਨੇ ਸਹਿਯੋਗ ਕੀਤਾ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media