Tuesday, July 14, 2026

ਕਾਫ਼ੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਲੋਹੜੀ ਦਾ ਤਿਓਹਾਰ ਮਨਾਇਆ

ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ)- ਸਥਾਨਕ ਕਾਫ਼ੀ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਚ ਮੁੱਖ ਅਧਿਆਪਕ ਸੁਨੀਤਾ ਗੁੰਬਰ, ਚੇਅਰਮੈਨ ਗੋਰਵ ਝੀਂਝਾ,

PPN140120112

ਮੈਨੇਜਿੰਗ ਡਾਇਰੈਕਟਰ ਪ੍ਰਿਯੰਕਾ ਦੀ ਪ੍ਰਧਾਨਗੀ ਵਿਚ ਲੋਹੜੀ ਦਾ ਤਿਓਹਾਰ ਉਤਸਾਹ ਨਾਲ ਮਨਾਇਆ ਗਿਆ।ਸਕੂਲ ਐਮ.ਡੀ ਮੈਡਮ ਪ੍ਰਿਯੰਕਾ ਨੇ ਲੋਹੜੀ ਤਿਓਹਾਰ ਸਬੰਧੀ ਸਾਰਿਆਂ ਨੂੰ ਵਧਾਈ ਦਿੱਤੀ।ਸਕੂਲ ਦੀ ਮੁੱਖ ਅਧਿਆਪਕਾ ਨੇ ਲੋਹੜੀ ਦੇ ਇਤਿਹਾਸ ਸਬੰਧੀ ਬੱਚਿਆਂ ਨੂੰ ਦੱਸਿਆ।ਸਕੂਲ ਦੇ ਚੇਅਰਮੈਨ ਗੋਰਵ ਝੀਂਝਾ ਨੇ ਬੱਚਿਆਂ ਨੂੰ ਵਿਸਥਾਰ ਨਾਲ ਜਾਦਕਾਰੀ ਦਿੰਦੇ ਹੋਏ ਕਿਹਾ ਕਿ ਲੋਹੜੀ ਖੁਸ਼ੀਆਂ ਭਰਿਆ ਤਿਓਹਾਰ ਹੈ ਅਤੇ ਆਪਸੀ ਭਾਈਚਾਰਕ ਸਾਂਝ ਪੈਦਾ ਕਰਦਾ ਹੈ।ਇਸ ਤਿਓਹਾਰ ਵਿਚ ਸਿਰਫ਼ ਲੱਕੜਾਂ ਨੂੰ ਬਾਲਦੇ ਹੀ ਨਹੀਂ ਸਗੋਂ ਅਸੀਂ ਆਪਣੀਆਂ ਬੁਰਾਈਆਂ ਨੂੰ ਵੀ ਖ਼ਤਮ ਕਰਦੇ ਹਾਂ। ਉਨ੍ਹਾਂ ਨੇ ਸਮੂਹ ਬੱਚਿਆਂ ਨੂੰ ਲੋਹਡੀ ਤਿਓਹਾਰ ਦੀ ਵਧਾਈ ਦਿੱਤੀ।ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਅੰਤ ਵਿਚ ਸਾਰਿਆਂ ਬੱਚਿਆਂ ਅਤੇ ਅਧਿਆਪਕਾਂ ਵਿਚ ਪ੍ਰਸਾਦ ਵੰਡਿਆ ਗਿਆ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply