ਫਾਜ਼ਿਲਕਾ, 14 ਜਨਵਰੀ (ਵਿਨੀਤ ਅਰੋੜਾ)- ਫਾਜ਼ਿਲਕਾ ਦੇ ਪੈਰਾਡਾਇਸੋ ਹੋਟਲ ਵਿੱਚ ਆਮ ਆਦਮੀ ਪਾਰਟੀ ਵੱਲੋ ਇੱਕ ਵਰਕਰ ਮਿਟਿੰਗ ਦਾ ਆਯੋਜਨ ਕੀਤਾ

ਗਿਆ। ਇਸ ਮਿਟਿੰਗ ਵਿੱਚ ਉਚੇਚੇ ਤੋਰ ਤੇ ਪੁੱਜੇ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਪਾਰਟੀ ਵਰਕਰਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਅਰਵਿੰਦਰ ਕੇਜਰੀਵਾਲ ਨੇ ਫਾਜ਼ਿਲਕਾ ਤੋ ਪੜ੍ਹੇ ਲਿਖੇ, ਸੂਝਵਾਨ ਅਤੇ ਨੌਜਵਾਨ ਨੇਤਾ ਸਮਰਬੀਰ ਸਿੰਘ ਸਿਧੂੱ ਨੂੰ ਟਿਕਟ ਦੇ ਕੇ ਯੂਵਾ ਵਰਗ ਦਾ ਮਾਨ ਵਧਾਇਆਂ ਹੈ। ਉਹਨਾਂ ਕਿਹਾ ਕਿ ਪਾਰਟੀ ਨੌਜਵਾਨ ਅਤੇ ਉਰਜਾਵਾਨ ਉਮੀਦਵਾਰਾਂ ਨੂੰ ਮੋਕਾ ਦੇਂਣਾ ਚਾਹੁੰਦੀ ਹੈ। ਜੋ ਹਰ ਵੱਲੇ ਲੋਕਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਦੇ ਮੋਡੇ ਨਾਲ ਮੋਡਾ ਜੋੜ ਕੇ ਸਾਥ ਦੇਂਣ ਅਤੇ ਸਮਾਜ ਲਈ ਕੁਝ ਨਵੀਂ ਅਤੇ ਉਸਾਰੂ ਸੋਚ ਲੇ ਕੇ ਅੱਗੇ ਆਉਣ।ਮੰਤਰੀ ਜੈਨ ਨੇ ਕਿਹਾ ਕਿ 4 ਫਰਵਰੀ ਨੂੰ ਸਰਕਾਰ ਬਦਲ ਜਾਨੀ ਹੈ ਅਤੇ ਪੰਜਾਬ ਵਿੱਚ ਵੀ ਆਮ ਆਦਮੀ ਦੀ ਸਰਕਾਰ ਬਣ ਜਾਏਗੀ। ਅਫਸਰ ਰਾਜ, ਇੰਸਪੈਕਟਰੀ ਰਾਜ, ਹਿੱਸਾ ਪੱਤੀ ਦੀ ਸਰਕਾਰ ਅਤੇ ਬਾਦਲ ਰਾਜ ਦਾ ਖਾਤਮਾ ਹੋ ਜਾਏਗਾ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਉਪਲੱਬਦੀਆਂ ਗਿਣਾਉਂਦੇ ਹੋਏ ਉਹਨਾਂ ਕਿਹਾ ਕਿ ਦਿੱਲੀ ਵਿੱਚ ਇਮਾਨਦਾਰ ਲੋਕਾਂ ਦੀ ਸਰਕਾਰ ਹੈ। ਜਿੱਥੇ ਨਾ ਤਾ ਰਿਸ਼ਵਤ ਚਲਦੀ ਹੈ ਅਤੇ ਨਾ ਹੀ ਸਿਫਾਰਿਸ਼। ਉੱਥੇ ਹਰ ਕੰਮ ਪਹਿਲ ਅਤੇ ਯੋਗਤਾ ਦੇ ਅਧਾਰ ਤੇ ਹੁੰਦਾ ਹੈ। ਇਸੇ ਇਮਾਨਦਾਰੀ ਕਰਕੇ ਹੀ ਦਿੱਲੀ ਸਰਕਾਰ ਨੇ ਆਪਣੇ ਕੀਤੇ ਕੰਮਾਂ ਵਿੱਚ ਕਈ ਹੈਰਾਨ ਕਰ ਦੇਨ ਵਾਲੇ ਕੰਮ ਵੀ ਕੀਤੇ ਹਨ। ਜੋ ਪੁੱਲ 325 ਕਰੋੜ ਵਿੱਚ ਪੂਰਾ ਹੋਣਾ ਸੀ ਉਸਨੂੰ ਸਿਰਫ਼ 200 ਕਰੋੜ ਵਿੱਚ ਹੀ ਪੂਰਾ ਕਰਤਾ । ਦਿੱਲੀ ਵਿੱਚ 8000 ਮੁਹੱਲਾਂ ਸਕੂਲ ਅਤੇ ਹਜ਼ਾਰਾ ਮੁਹੱਲਾਂ ਕਲੀਨਿਕ ਖੋਲੇ ਗਏ ਹਨ, ਜਿਨਾਂ ਵਿੱਚ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਇਹ ਸਕੂਲ ਪ੍ਰਾਈਵੇਟ ਸਕੂਲਾਂ ਨਾਲੋ ਅਤੇ ਇਹ ਮੁਹੱਲਾਂ ਕਲੀਨਿਕ ਪ੍ਰਾਈਵੇਟ ਹਸਪਤਾਲਾਂ ਨਾਲੋ ਵੀ ਕਿਤੇ ਵੱਧਿਆ ਹਨ। ਜਿਥੇ ਦਿੱਲੀ ਸਰਕਾਰ ਵੱਲੋਂ ਲੋਕਾਂ ਨੂੰ ਐਮ.ਆਰ.ਆਈ.,ਸੀਟੀ ਸਕੈਨ ਅਤੇ ਹਰ ਪ੍ਰਕਾਰ ਦੀਆਂ ਦਵਾਈਆਂ ਮੁਫਤ ਉਪਲੱਬਧ ਕਰਵਾਈਆ ਜਾਂਦੀਆਂ ਹਨ। ਮੰਤਰੀ ਜੈਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣਾ ਤੈਹ ਹੈ ਅਤੇ ਉਹਨਾਂ ਦਾ ਸਰਕਾਰ ਬਨਣ ਤੋ ਬਾਦ ਪਹਿਲਾ ਕੰਮ ਰਿਸ਼ਵਤ ਤੇ ਰੋਕ ਲਗਾਉਣਾ, ਸਿਹਤ ਅਤੇ ਸਿੱਖਿਆ ਸੁਵਿਧਾਵਾਂ ਨੂੰ ਮੁਫਤ ਅਤੇ ਲਾਜਮੀ ਬਨਾਉਂਣਾ ਹੈ।
ਜੈਨ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸਾਡੀਆਂ ਮੂਲਭੁਤ ਜਰੂਰਤਾਂ ਹਨ, ਜਿਨ੍ਹਾਂ ਨੂੰ ਪੂਰਾ ਕਰਨਾ ਹਰ ਇੱਕ ਸਰਕਾਰ ਦਾ ਫਰਜ਼ ਬਣਦਾ ਹੈ।ਉਹਨਾਂ ਨੇ ਕਿਹਾ ਜੇਕਰ ਦੇਸ਼ ਦੇ ਨਾਗਰਿਕ ਸਿਹਤਮੰਦ ਅਤੇ ਪੜ੍ਹੇ ਲਿਖੇ ਹੋਣਗੇ ਤਾ ਹੀ ਦੇਸ਼ ਤਰੱਕੀ ਕਰ ਪਾਏਗਾ।ਫਾਜ਼ਿਲਕਾ ਹਲਕੇ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਦੇ ਹੱਕ ਵਿੱਚ ਵਰਕਰਾਂ ਨੂੰ ਅਪੀਲ ਕਰਦੇ ਹੋਏ ਜੈਨ ਨੇ ਕਿਹਾ ਕਿ ਪਾਰਟੀ ਵਰਕਰ ਸਮਰਬੀਰ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜੈਤੂ ਬਨਾਉਂਣ ਦੇ ਲਈ ਘਰ ਘਰ ਜਾਕੇ ਪ੍ਰਚਾਰ ਕਰਨ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਪਾਰਟੀ ਦੀ ਨੀਤੀਆਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਅਤੇ ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਦੀ ਵਾਰੀ ਵੱਟੇ ਦੀ ਰਾਜਨੀਤੀ ਨੂੰ ਸਮੱਝ ਚੁਕੇ ਹਨ ਅਤੇ ਹੁਣ ਬਦਲਾਵ ਚਾਹੁੰਦੇ ਹਨ। ਲੋਕ ਵੀ ਹੁਣ ਕਿਸੇ ਨਵੇਂ ਚੇਹਰੇ ਨੂੰ ਅੱਗੇ ਲਿਆਉਣਾ ਚਾਹੁੰਦੇ ਹਨ। ਇਸੇ ਮੌਕੇ ਮੰਤਰੀ ਜੈਨ ਨੇ ਹਾਲ ਵਿੱਚ ਬੈੇਠੇ ਲੋਕਾਂ ਦੇ ਸਵਾਲਾਂ ਦਾ ਬੜੀ ਬੇਬਾਕੀ ਨਾਲ ਜਵਾਬ ਵੀ ਦਿੱਤਾ। ਇੱਕ ਪ੍ਰਸ਼ਨ ਦੇ ਜਵਾਬ ਵਿੱਚ ਜੈਨ ਨੇ ਕਿਹਾ ਕਿ ਜੇਕਰ ਉਹਨਾਂ ਦੀ ਪਾਰਟੀ ਦਾ ਕੋਈ ਵਰਕਰ ਜਾਂ ਕੋਈ ਉਮੀਦਵਾਰ ਰਿਸ਼ਵਤ ਲੈਂਦਾ ਜਾਂ ਦਿੰਦਾ ਪਾਇਆ ਗਿਆ ਤਾ ਉਸਨੂੰ ਤੁੰਰਤ ਹੀ ਪਾਰਟੀ ਤੋ ਬਰਖਾਸਤ ਕਰ ਦਿੱਤਾ ਜਾਵੇਗਾ। ਉਹਨਾਂ ਲੋਕਾਂ ਨੂੰ ਕਿਸੇ ਖਾਸ ਜਾਤੀ ਦੇ ਨਾਂ ਤੇ ਨਹੀਂ ਸਗੋਂ ਬਦਲਾਵ ਦੇ ਨਾਂਮ ਤੇ ਵੋਟ ਪਾਉਣ ਲਈ ਕਿਹਾ। ਇਸ ਮੋਕੇ ਸਮਰਬੀਰ ਸਿੰਘ ਨੇ ਆਏ ਹੋਏ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ 19 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਨੇਤਾ ਅਰਵਿੰਦਰ ਕੇਜਰੀਵਾਲ ਫਾਜ਼ਿਲਕਾ ਦੀ ਜਨਤਾ ਨੂੰ ਸਬੋਧੰਨ ਕਰਣਗੇਂ।
Punjab Post Daily Online Newspaper & Print Media