Wednesday, July 15, 2026

ਸ੍ਰੀ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ 28ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫਤਾ ਮਨਾਇਆ

ਜੰਡਿਆਲਾ ਗੁਰੂ, 14 ਜਨਵਰੀ (ਹਰਿੰਦਰ ਪਾਲ ਸਿੰਘ) – 28ਵਾਂ ਰਾਸ਼ਟਰੀ ਸੜਕ ਸੁਰੱਖਿਆ ਹਫਤਾ ਜੋ ਹਰ ਸਾਲ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ ਜੋ ਇਸ ਵਾਰ ਵੀ 9 ਜਨਵਰੀ 2017 ਤੋ 15 ਜਨਵਰੀ 2017 ਤੱਕ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਐਸ ਐਸ ਪੀ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੇ ਏਲਾਨ ਚੇਲੀਅਨ (ਆਈ ਪੀ ਐਸ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਭਦਿਆਲ ਸਿੰਘ ਵੱਲੋਂ ਸਕੂਲਾਂ,ਕਾਲਜਾਂ,ਟੈਕਸੀ ਸਟੈਡਾਂ,ਟੈਪੂ ਯੂਨੀਅਨਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਜਾ ਕੇ ਮਨਾਇਆਂ ਜਾਂਦਾ ਹੈ ਜੋ ਅੱਜ ਸੁਵਿਧਾ ਸੈਂਟਰ ਜੰਡਿਆਲਾ ਗੁਰੂ ਅਤੇ ਸਰਬੱਤ ਦਾ ਭਲਾ ਐਜੂਕੇਸ਼ਨ ਅਤੇ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁੱਖਰਾਜ ਸਿੰਘ ਸੋਹਲ ਦੇ ਸਹਿਯੋਗ ਸਦਕਾ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲੀਆਂ ਵਿਖੇ ਮਨਾਇਆਂ ਗਿਆ।ਇਸ ਮੌਕੇ ਪ੍ਰਭਦਿਆਲ ਸਿੰਘ ਨੇ ਸਕੂਲ ਦੇ ਵਿਦਿਆਰਥੀਆਂ,ਸਟਾਫ ਅਤੇ ਸਕੂਲ ਵਹੀਕਲਾਂ ਦੇ ਡਰਾਇਵਰਾਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਇਕੱਲੇ ਪੰਜਾਬ ਵਿੱਚ ਹੀ ਤਕਰੀਬਨ 5000 ਮੌਤਾਂ ਸੜਕਾਂ ਤੇ ਐਕਸੀਡੈਂਟਾਂ ਕਾਰਨ ਹੁੰਦੀਆਂ ਅਤੇ ਜਿਸ ਵਿੱਚ 90 ਪ੍ਰਤੀਸ਼ਤ ਮੌਤਾਂ ਸਿਰ ਦੀ ਸੱਟ ਕਾਰਨ ਹੁੰਦੀਆਂ ਹਨ।ਉਹਨਾ ਲੋਕਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਜੇਕਰ ਆਪਾਂ ਟੂ ਵੀਲਰ ਚਲਉਦੇ ਸਮੇ ਸਿਰ ਤੇ ਹੈਲਮਟ ਜਾਂ ਪੱਗੜੀ ਨਹੀਂ ਪਹਿਣੀ ਤਾਂ ਨਤੀਜੇ ਖਤਰਨਾਕ ਹੋ ਸਕਦੇ ਹਨ

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply