Tuesday, July 14, 2026

ਟਰੈਕਟਰ-ਸ਼ਾਫਟ ਦੀ ਲਪੇਟ ‘ਚ ਆਉਣ ਨਾਲ ਕਿਸਾਨ ਦੀ ਦਰਦਨਾਕ ਮੌਤ

ਚੌਕ ਮਹਿਤਾ, 14 ਜਨਵਰੀ (ਜੋਗਿੰਦਰ ਸਿੰਘ ਮਾਣਾ)- ਨੇੜਲੇ ਪਿੰਡ ਬੁੱਟਰ ਸਿਵੀਆਂ ਦੇ ਇਕ ਕਿਸਾਨ ਲੱਖਵਿੰਦਰ ਸਿੰਘ ਦੀ ਟਰੈਕਟਰ-ਸ਼ਾਫਟ ਦੀ ਲਪੇਟ ‘ਚ

PPN140120121

ਆਉਣ ਨਾਲ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਅਵਤਾਰ ਸਿੰਘ ਸੈਦਪੁਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਕਲ ਲੋਹੜੀ ਵਾਲੇ ਦਿਨ ਲੱਖਵਿੰਦਰ ਸਿੰਘ (55) ਪੁੱਤਰ ਗੁਰਦੇਵ ਸਿੰਘ ਅਪਣੇ ਘਰ ਕੋਲ ਗੰਨੇ ਦਾ ਰਸ (ਰੌਹ) ਕੱਢਣ ਲਈ ਟਰੈਕਟਰ ਨਾਲ ਚਲਾਏ ਜਾ ਰਹੇ ਵੇਲਣੇ ਤੋਂ ਰੌਹ ਲੈਣ ਲਈ ਗਿਆ ਤਾਂ ਅਚਨਚੇਤ ਉਸ ਦੇ ਕਪੜੇ ਟਰੈਕਟਰ ਦੀ ਘੰੁਮ ਰਹੀ ਸ਼ਾਫਟ ਦੀ ਚਪੇਟ ਵਿੱਚ ਆ ਗਏ ਅਤੇ ਲੋਕਾਂ ਦੇ ਦੇਖਦਿਆਂ-ਦੇਖਦਿਆਂ ਉਸ ਦਾ ਸਿਰ ਅਤੇ ਇਕ ਬਾਂਹ ਸਰੀਰ ਨਾਲੋਂ ਅਲੱਗ ਹੋ ਕੇ ਜ਼ਮੀਨ ਤੇ ਜਾ ਡਿਗਾ ਅਤੇ ਲੱਖਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।ਪ੍ਰਤੱਖਦਰਸ਼ੀਆਂ ਅਨੁਸਾਰ ਲਹੂ-ਮਿੱਝ ਦੇ ਖਿਲਰਨ ਨਾਲ ਦ੍ਰਿਸ਼ ਬਹੁੱਤ ਡਰਾਵਨਾ ਹੋਣ ਕਰਕੇ ਲੋਕਾਂ ਵਿੱਚ ਚੀਕ ਚਿਹਾੜਾ ਪੈ ਗਿਆ।ਵਰਣਨਯੋਗ ਹੈ ਕਿ ਲੱਖਵਿੰਦਰ ਸਿੰਘ ਬਹੁੱਤ ਹੀ ਮਿਲਾਪੜੇ ਸੁਬਾਅ ਦਾ ਮਾਲਕ ਸੀ।ਉਹ ਅਪਣੇ ਪਿਛੇ ਵਿਧਵਾ ਮਨਜੀਤ ਕੌਰ ਅਤੇ ਇਕ ਲੜਕਾ ਪ੍ਰਿਤਪਾਲ ਸਿੰਘ ਛੱਡ ਗਿਆ ਹੈ।ਬੀਤੀ ਸ਼ਾਮ ਉਸ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ-ਸੰਸਕਾਰ ਕਰ ਦਿਤਾ ਗਿਆ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply