Tuesday, July 14, 2026

ਸੱਤਿਆ ਭਾਰਤੀ ਸਕੂਲ ਚੰਨਣਕੇ ‘ਚ ਮਨਾਈ ਧੀਆਂ ਦੀ ਲੋਹੜ੍ਹੀ

ਚੌਂਕ ਮਹਿਤਾ, 14 ਜਨਵਰੀ (ਜੋਗਿੰਦਰ ਸਿੰਘ ਮਾਣਾ)- ਸੱਤਿਆ ਭਾਰਤੀ ਸਕੂਲ ਚੰਨਣਕੇ ਵਿਖੇ ਧੀਆਂ ਦੀ ਲੋਹੜ੍ਹੀ ਮਨਾਉਣ ਸਮੇਂ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ

PPN140120122

ਚੰਨਣਕੇ ਵਿਸ਼ੇਸ਼ ਤੌਰ ਤੇ ਪੁੱਜੇ, ਉਨਾ੍ਹਂ ਕਿਹਾ ਕਿ ਜਿੱਥੇ ਅਸੀਂ ਪੁੱਤਰਾਂ ਦੀ ਲੋਹੜ੍ਹੀ ਬੜ੍ਹੇ ਚਾਵਾਂ ਮਲਾਰਾ ਨਾਲ ਮਨਾਉਦੇ ਹਾਂ ਓਥੇ ਸਾਨੂੰ ਧੀਆਂ ਦੀ ਲੋਹੜ੍ਹੀ ਵੀ ਮਨਾਉਣੀ ਚਾਹੀਦੀ ਹੈ ਉਨਾ੍ਹਂ ਅੱਜ ਦੇ ਦੌਰ ਵਿਚ ਧੀਆਂ ਅਤੇ ਪੁੱਤਰਾਂ ‘ਚ ਕੋਈ ਫਰਕ ਨਾ ਦੱਸਦੇ ਹੋਏ ਕਿਹਾ ਕਿ ਧੀਆਂ ਵੀ ਉਚੇਰੀ ਵਿੱਦਿਆ ਹਾਸਲ ਕਰਕੇ ਚੰਗੇ ਮੁਕਾਮ ਹਾਸਲ ਕਰ ਚੁੱਕੀਆਂ ਹਨ, ਇਸ ਸਮੇਂ ਉਨਾ੍ਹਂ ਸਮਾਜ ਦੇ ਲੋਕਾਂ ਨੁੰ ਭਰੂਣ ਹੱਤਿਆ ਰੋਕਣ ਦਾ ਸਨੇਹਾਂ ਦਿਤਾ, ਮੁੱਖ ਅਧਿਆਪਕਾ ਮੈਡਮ ਜਸਵਿੰਦਰ ਕੌਰ ਰੰਧਾਵਾ ਨੇ ਪੁੱਜੀਆਂ ਸਖਸ਼ੀਅਤਾਂ ਨੁੰ ਜੀ ਆਇਆਂ ਕਿਹਾ ਤੇ ਸਨਮਾਨਿਤ ਕੀਤਾ। ਇਸ ਮੌਕੇ ਸੂਬੇਦਾਰ ਬਲਕਾਰ ਸਿੰਘ, ਸਰਪੰਚ ਮੇਜਰ ਸਿੰਘ ਸਹੋਤਾ, ਅਰਜਨ ਸਿੰਘ, ਜਸਵੰਤ ਸਿੰਘ, ਮਾਸਟਰ ਜਤਿੰਦਰ ਸਿੰਘ, ਪਰਮਜੀਤ ਕੌਰ, ਸ਼ਾਲੂ ਕੁਮਾਰੀ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ, ਗਰਜੀਤ ਕੌਰ, ਦਲਜੀਤ ਕੌਰ, ਸੰਦੀਪ ਕੌਰ ਅਤੇ ਜਸਪ੍ਰੀਤ ਕੌਰ ਹਾਜਰ ਸਨ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply