Monday, February 2, 2026

ਗੁਰਮਤਿ ਟ੍ਰੇਨਿੰਗ ਕੈਂਪ ਦੇ ਪਹਿਲੇ ਦਿਨ ਪੁਸਤਕ ਰਿਲੀਜ਼

PPN110614
ਬਠਿੰਡਾ, 11  ਜੂਨ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੇ ਆਪ ਹੀ ਗੁਰਮਤਿ ਟ੍ਰੇਨਿੰਗ ਕੈਂਪ ਦੀ ਅਰੰਭਤਾ ਦੀ ਅਰਦਾਸ ਕੀਤੀ ਜੋ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਟਿਕਾਣਾ ਭਾਈ ਜਗਤਾ ਜੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੌਕੇ  ਸ਼ਹਿਰ ਦੀ ਧਾਰਮਿਕ ਅਤੇ ਸਮਾਜਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਬੱਚਿਆਂ ਨੂੰ ਆਪਣੇ ਗੋਰਵ ਮਈ ਵਿਰਸੇ ਅਤੇ ਸੱਭਿਆਚਾਰਕ ਇਤਿਹਾਸ ਨਾਲ ਜੋੜਣ ਦੇ ਉਪਰਾਲੇ ਹੇਠ ਗੁਰਮਤਿ ਮਿਸ਼ਰਨੀ ਕਾਲਜ ਲੁਧਿਆਣਾ ਦੇ ਅਧਿਆਪਕਾਂ ਭਾਈ ਸੁਖਰਾਜ ਸਿੰਘ ਧੁੰਦਾ ਅਤੇ ਕਥਾ ਵਾਚਕ ਰਾਜਵੀਰ ਸਿੰਘ ਨੇਹੀਆਂਵਾਲਾ ਦੀ ਅਗਵਾਈ ਹੇਠ ਪਲਵਿੰਦਰ ਸਿੰਘ, ਭੁਪਿੰਦਰ ਸਿੰਘ, ਜਗਤਾਰ ਸਿੰਘ, ਗੁਰਦੇਵ ਸਿੰਘ, ਗੁਰਜੰਟ ਸਿੰਘ, ਵਿਜੈਪਾਲ ਸਿੰਘ, ਰਵਨੀਤ ਸਿੰਘ, ਗੁਰਦੀਪ ਸਿੰਘ, ਗੁਰਮੁਖ ਸਿੰਘ ਅਤੇ ਨਵਦੀਪ ਸਿੰਘ ਵਲੋਂ ਗੁਰਮਤਿ ਗਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਿੱਖ ਕੌਮ ਅਤੇ ਪੰਥ ਦੇ ਉੱਘੇ ਪ੍ਰਚਾਰਕ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਲੋਂ ਕੈਂਪ ਦੀ ਸ਼ੁਰੂਆਤ ਮੌਕੇ ਸੁਸਾਇਟੀ ਵਲੋਂ ਗੁਰਮਤਿ ਗਿਆਨ ਦੀ ਪੁਸਤਕ ਰਿਲੀਜ਼ ਕਰਕੇ ਬੱਚਿਆਂ ਨੂੰ ਵੰਡੀ ਗਈ। ਕੈਂਪ ਦੌਰਾਨ ਬੱਚਿਆਂ ਨੂੰ ਰੀਫ਼ੈਸਮੈਂਟ ਅਤੇ ਗੁਰੂ ਕਾ  ਲੰਗਰ ਵੀ ਵਰਤਾਇਆ ਗਿਆ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply