Thursday, June 25, 2026

ਧੂਰੀ-ਬਰਨਾਲਾ ਸੜਕ `ਤੇ ਪਏ ਟੋਇਆਂ ਕਾਰਨ ਲੋਕ ਪਰੇਸ਼ਾਨ, ਟੁੱਟੀ ਸੜਕ ਬਣਦੀ ਹੈ ਹਾਦਸੇ ਦਾ ਕਾਰਨ

ਧੂਰੀ, 16 ਜਨਵਰੀ (ਪ੍ਰਵੀਨ ਗਰਗ) – ਕਿਸਾਨ ਮੁਕਤੀ ਮੋਰਚਾ ਦੇ ਪ੍ਰਧਾਨ ਮਾ. ਕਿਰਪਾਲ ਸਿੰਘ ਰਾਜੋਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਤਕਰੀਬਨ ਦੋ ਕੁ ਸਾਲ ਪਹਿਲਾਂ ਬਣੀ ਧੂਰੀ-ਬਰਨਾਲਾ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਿੱਥੇ ਜਗਾ੍-2 ਟੋਏ ਪਏ ਹਨ।

PPN1601201717

ਉਹਨਾਂ ਕਿਹਾ ਕਿ ਸਰਕਾਰ ਦੇ ਰਿਕਾਰਡਤੋੜ ਵਿਕਾਸ ਕਾਰਜਾਂ ਦੇ ਦਾਅਵੇ ਉਸ ਵਕਤ ਖੋਖਲੇ ਜਿਹੇ ਜਾਪਦੇ ਹਨ, ਜਦੋਂ ਇਸ ਸੜਕ ਦੀ ਖਸਤਾ ਹਾਲਤ ਉਪੱਰ ਨਿਗਾ੍ਹ ਮਾਰੀ ਜਾਂਦੀ ਹੈ। ਉਹਨਾਂ ਚੋਣਾਂ ਦੇ ਇਸ ਦੌਰ `ਚ ਵੀ ਰਾਜਨੀਤਕ ਪਾਰਟੀਆਂ ਵੱਲੋਂ ਇਸ ਮਸਲੇ ਉੱਪਰ ਕੋਈ ਧਿਆਨ ਨਾ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਸੜਕ ਦੀ ਤਰਸਯੋਗ ਹਾਲਤ ਵਿੱਚ ਸੁਧਾਰ ਬਾਰੇ ਕਈ ਵਾਰ ਪੀ.ਡਬਲਯੂ.ਡੀ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪ੍ਰੰਤੂ ਮਹਿਕਮੇ ਵੱਲੋਂ ਸਿਰਫ ਨਿੱਕੀ-ਮੋਟੀ ਮੁਰੰਮਤ ਕਰਵਾਕੇ ਹੀ ਲੋਕ-ਦਿਖਾਵਾ ਕੀਤਾ ਜਾਂਦਾ ਰਿਹਾ ਹੈ।ਜ਼ਿਕਰਯੋਗ ਹੈ ਕਿ ਸ਼ਹਿਰ ਨਿਵਾਸੀਆਂ ਨੂੰ ਇਹ ਸੜਕ ਸਥਾਨਕ ਮਨਸਾ ਦੇਵੀ ਮੰਦਰ, ਰਣੀਕੇ ਮੰਦਰ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਮੂਲੋਵਾਲ ਨਾਲ ਜੋੜਦੀ ਹੈ, ਜਿਸ ਕਾਰਨ ਇੱਥੋਂ ਗੁਜਰਣ ਵਾਲੇ ਸ਼ਰਧਾਲੂਆਂ ਅਤੇ ਆਵਾਜਾਈ ਨੂੰ ਸੜਕ ਦੇ ਟੋਇਆਂ ਕਾਰਨ ਬਹੁਤ ਦਿਕੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਕਈ ਵਾਰ ਇਹ ਸੜਕ ਵੱਡੇ ਹਾਦਸਿਆਂ ਦਾ ਕਾਰਨ ਵੀ ਬਣੀ ਹੈ ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply