Sunday, April 19, 2026

ਦਵਿੰਦਰ ਸਿੰਘ ਘੁਬਾਇਆ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ

ਫਾਜ਼ਿਲਕਾ, 16 ਜਨਵਰੀ (ਵਿਨੀਤ ਅਰੋੜਾ) – ਫਾਜ਼ਿਲਕਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਘੁਬਾਇਆ ਨੇ ਅੱਜ ਐਸਡੀਐਮ ਫਾਜ਼ਿਲਕਾ ਕਮ ਰਿਟਰਨਿੰਗ ਅਧਿਕਾਰੀ ਵਿਨੋਦ ਕੁਮਾਰ ਬਾਂਸਲ ਦੇ ਸਾਹਮਣੇ ਆਪ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ।ਉਨ੍ਹਾਂ ਦੇ ਨਾਲ ਉਨ੍ਹਾਂ ਦਾ ਵੱਡਾ ਭਰਾ ਵਰਿੰਦਰ ਵੀ ਹਾਜ਼ਰ ਸੀ।

PPN1601201722

ਇਸ ਤੋਂ ਇਲਾਵਾ ਉਨ੍ਹਾਂ ਦੇ ਅਬੋਹਰ ਦੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ, ਅਤੇ ਗੁਰੂ ਹਰਸਹਾਏ ਦੇ ਕਾਂਗਰਸ ਉਮੀਦਵਾਰ ਰਾਣਾ ਸਿੰਘ ਸੋਢੀ, ਪੰਜਾਬ ਡਾਕਟਰ ਸੈਲ ਚੇਅਰਮੈਨ ਡਾ. ਯਸ਼ਪਾਲ ਜੱਸੀ, ਸੁਰਿੰਦਰ ਕਾਲੜਾ ਅਤੇ ਹੋਰ ਕਾਂਗਰਸੀ ਆਗੂ ਨਾਲ ਹਾਜ਼ਰ ਸਨ।ਵਰਣਨਯੌਗ ਹੈ ਕਿ ਦਵਿੰਦਰ ਸਿੰਘ ਘੁਬਾਇਆ ਨੇ ਆਪਣੇ ਨਾਮਜ਼ਦਗੀ ਪੱਤਰ ਵਿਚ ਕੁਲ 90 ਲੱਖ ਦੀ ਆਮਦਨ ਸ਼ੋ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਦਵਿੰਦਰ ਸਿੰਘ ਘੁਬਾਇਆ ਦੇ ਸਮਰਥਕ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply