Monday, October 5, 2026

ਡਾ. ਨੀਰੂ ਗਰਗ ਨੂੰ ਨੈਸ਼ਨਲ ਭਾਰਤ ਗੌਰਵ ਐਵਾਰਡ ਲਈ ਚੁਣਿਆ

ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਪੋਸਟਗ੍ਰੈਜੂਟੇਟ ਵਿਭਾਗ ਦੇ ਮੁਖੀ ਡਾ.ਨੀਰੂ ਗਰਗ ਨੂੰ ਨੈਸ਼ਨਲ ਭਾਰਤ ਗੌਰਵ ਐਵਾਰਡ ਮਿਲਣ ਤੋਂ ਬਾਅਦ ਇਹਨਾਂ ਦੀਆਂ ਅਕਾਦਮਿਕ ਤੇ ਰਿਸਰਚ ਪ੍ਰਾਪਤੀਆਂ ਨੂੰ ਮੱਦੇ ਨਜਰ ਰੱਖਦੇ ਹੋਏ ਗਲੋਬਲ ਅਚੀਵਰ ਫਾਊਂਡੇਸ਼ਨ ਨਵੀ ਦਿੱਲੀ ਵੱਲੋਂ ਇਹਨਾਂ ਨੂੰ ਗਰੇਟ ਅਚੀਵਰ ਐਵਾਰਡ ਲਈ ਚੁਣਿਆ ਗਿਆ ਹੈ ਜੋ ਕਿ 10 ਫਰਵਰੀ 2017 ਨੂੰ ਅੰਤਰਾਸ਼ਟਰੀ ਪੱਧਰ `ਤੇ ਬੈਂਕਾਕ (ਥਾਈਲੈਂਡ) ਵਿਖੇ ਦਿੱਤਾ ਜਾਣਾ ਹੈ।

PPN1701201706
ਡਾ.ਨੀਰੂ ਗਰਗ ਦੀਆਂ ਕਾਰ ਗੁਜਾਰੀਆਂ ਨੂੰ ਮੱਦੇ ਨਜਰ ਰੱਖਦੇ ਹੋਏ ਇਹਨਾਂ ਨੂੰ ਮਨਿਸਟਰੀ ਆਫ ਪਾਰਲੀਮੈਂਟ ਅਫੇਅਰਜ ਭਾਰਤ ਸਰਕਾਰ ਨਵੀਂ ਦਿੱਲੀ ਵੱਲੋ ਬਤੋਰ ਕੋ-ਆਰਡੀਨੇਟਰ ਵੀ ਚੁਣਿਆ ਗਿਆ ਹੈ।ਜਿਸ ਸਦਕਾ ਇਹਨਾਂ ਨੇ ਪੁਡੂਚਰੀ ਮੰਤਰਾਲੇ ਵੱਲੋਂ ਯੂੁਥ ਪਾਰਲੀਮੈਂਟ ਮਾਮਲਿਆਂ ਦੀ ਜਾਣਕਾਰੀ ਲਈ ਕਰਵਾਏ ਗਏ ਦੋ ਰੋਜਾ ਰਾਸ਼ਟਰੀ ਓਰੀਐਨਟੇਸ਼ਨ ਵਿਚ ਭਾਗ ਲਿਆ।ਇਸ ਦਾ ਉਦਘਾਟਨ ਸ੍ਰੀ ਰਾਜੀਵ ਅਫ਼ੇਅਰਸ ਨਵੀ ਦਿੱਲੀ ਨੇ ਕੀਤਾ।ਇਸ ਓਰੀਐਨਟੇਸ਼ਨ  ਦਾ ਮੁੱਖ ਉਦੇਸ਼ ਅਜੋਕੇ ਨੌਜਵਾਨ ਵਰਗ ਨੂੰ ਪਾਰਲੀਮੈਂਟ ਸਿਸਟਮ ਬਾਰੇ ਜਾਣੂ ਕਾਰਵਾਉਣਾ ਹੈ। ਡਾ. ਨੀਰੂ ਗਰਗ ਇਕਲੇ ਅਧਿਆਪਕ ਸਨ ਜਿੰਨਾਂ ਨੇ ਇਸ  ਓਰੀਅਨਟੇਸ਼ਨ ਵਿਚ ਸ਼ਾਮਲ ਹੋ ਕੇ ਪੰਜਾਬੀ ਯੂਨੀ. ਪਟਿਆਲਾ ਨੂੰ ਰੀਪ੍ਰੇਜੈਂਟ ਕੀਤਾ।ਇਹਨਾਂ ਦੀ ਇਸ ਪ੍ਰਾਪਤੀ ਲਈ ਕਾਲਜ ਦੇ ਪ੍ਰਧਾਨ ਐਡਵੈਕੇਟ ਸੋਮ ਨਾਥ ਬਾਘਲਾ, ਕਾਲਜ ਵਾਈਸ ਪ੍ਰੈਂਜੀਡੈਂਟ ਜ਼ਸਵੰਤ ਰਾਏ, ਕਾਲਜ ਸਕੱਤਰ ਐਡਵੈਕੇਟ ਜਤਿੰਦਰ ਕੁਮਾਰ ਗੁਪਤਾ ਅਤੇ ਅਜੈ ਗੁਪਤਾ ਕਾਲਜ ਚੈਅਰਮੈਨ ਨੰਦਲਾਲ ਗਰਗ, ਕਾਲਜ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਤਾਂਘੀ ਅਤੇ ਸਟਾਫ ਵੱਲੋ ਵਧਾਈ ਦਿੰਦਿਆ ਇਹਨਾਂ ਦੀ ਸ਼ਲਾਘਾ ਕੀਤੀ ਗਈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply