Tuesday, November 24, 2026

ਸਰਕਾਰੀ ਕਾਲਜ ‘ਚ ਵੁਸੂ ਟ੍ਰੇਨਿੰਗ ਸੈਂਟਰ ਦਾ ਉਦਘਾਟਨ

ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਵਿਖੇ ਵੁਸੂ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕਾਲਜ

PPN1701201705

ਪ੍ਰਿੰਸੀਪਲ ਡਾ: ਸੁਖਰਾਜ ਸਿੰਘ ਵਲੋਂ ਕੀਤਾ ਗਿਆ।ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ: ਸੁਰਜੀਤ ਸਿੰਘ, ਮੈਡਮ ਪ੍ਰੋ: ਜਗਜੀਵਨ ਕੌਰ ਵੀ ਮੌਜੂਦ ਸਨ।ਜਿਲਾ ਵੁਸੂ ਐਸੋਸੀਏਸ਼ਨ ਆਫ਼ ਬਠਿੰਡਾ ਦੇ ਜਨਰਲ ਸਕੱਤਰ ਪ੍ਰਦੀਪ ਸ਼ਰਮਾ ਵਲੋਂ ਇਨ੍ਹਾਂ ਦਾ ਧੰਨਵਾਦ ਕੀਤਾ ਗਿਆ। ਪ੍ਰਿੰਸੀਪਲ ਅਤੇ ਕਾਲਜ ਮੈਨੇਮੈਂਟ ਨੇ ਵੁਸੂ ਸੈਂਟਰ ਚਲਾਉਣ ਲਈ ਐਸੋਸੀਏਸ਼ਨ ਲਈ ਪੂਰਨ  ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਹਰੇਕ ਸਹਿਯੋਗ ਦਾ ਵਿਸ਼ਵਾਸ ਵੀ ਦਿਵਾਇਆ।ਇਸ ਮੌਕੇ ਵਾਇਸ ਪ੍ਰਿੰਸੀਪਲ ਰਮੇਸ਼ ਚੰਦਰ, ਵੁਸੂ ਵਿਕਾਸ ਕਮੇਟੀ ਦੇ ਚੇਅਰਮੈਨ ਰਾਕੇਸ਼ ਨਰੂਲਾ, ਪ੍ਰੈਸ ਸਕੱਤਰ ਸੁਖਵਿੰਦਰ ਸੁੱਖਾ, ਕਮਲ ਵਾਧਵਾ, ਹਸੁਨ ਵਾਧਵਾ, ਵਿਜੈ ਮਿੰਤਲ, ਪ੍ਰਕਾਸ਼ ਕੁਮਾਰ,ਲਖਵੀਰ ਕੌਰ,ਗੁੰਜਨ ਕੁਮਾਰੀ, ਸਿਵਾਨੀ, ਅੰਜਲੀ, ਪ੍ਰਭਜੋਤ, ਪ੍ਰਦੀਪ ਸਿੰਘ ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply