Monday, October 5, 2026

ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜੁਕੇਸ਼ਨ ਵੱਲੋਂ ਆਯੋਜਿਤ ਵਰਕਸ਼ਾਪ

ਬਠਿੰਡਾ, 17 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਪੰਜਾਬ ਦੇ ਅਨਏਡਿਡ ਕਾਲੇਜਿਜ਼ (ਪੁੱਕਾ) ਦੇ ਇੱਕ ਵਫਦ ਨੇ ਪ੍ਰੈਜ਼ੀਡੈਂਟ ਡਾ: ਅੰਸ਼ੂ ਕਟਾਰੀਆ ਦੀ ਅਗਵਾਈ ਹੇਠ ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜੁਕੇਸ਼ਨ ਨਵੀਂ ਦਿੱਲੀ ਵੱਲੋਂ ਆਯੋਜਿਤ ਇੱਕ ਵਰਕਸ਼ਾਪ ਵਿੱਚ ਹਿੱਸਾ ਲਿਆ ਇਹ ਵਰਕਸ਼ਾਪ ਦਿੱਲੀ ਵਿੱਚ ਸਾਲ 2017-18 ਦੇ ਅਪਰੂਵਲ ਪ੍ਰਸੈਸ ਤੇ ਰਿਲਿਜ਼ ਹੋਈ ਹੈਂਡਬੁੱਕ ਤੇ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਵਿੱਚ 500 ਤੋ ਜਿਆਦਾ ਵਫਦਾਂ ਨੇ ਹਿੱਸਾ ਲਿਆ, ਜਿਸ ਵਿੱਚ ਵੱਖ-ਵੱਖ ਸਰਕਾਰੀ ਯੂਨੀਵਰਸਿਟੀਆ ਦੇ ਵਾਈਸ ਚਾਂਸਲਰ, ਚੈਅਰਮੈਨ, ਡੈਲੀਗੇਟਸ, ਤਕਨੀਕੀ ਸਿੱਖਿਆ ਦੇ ਡਾਇਰੈਕਟੋਰੇਟ ਆਦਿ ਵੀ ਸ਼ਾਮਿਲ ਸਨ।ਪੁੱਕਾ ਦੇ ਟਰਾਈਸਿਟੀ ਕੋਰਡੀਨੇਟਰ, ਮਾਨਵ ਧਵਨ ਵੀ ਇਮ ਮੌਕੇ ਹਾਜਿਰ ਸਨ।

PPN1701201707
ਕਟਾਰੀਆ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਹਮੇਸ਼ਾਂ ਵੱਖ-ਵੱਖ ਸਰਕਾਰਾਂ ਦੇ ਮੁੱਖ ਖੇਤਰ ਰਹੇ ਹਨ।ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਹੋਮ ਲੋਨ, ਕਾਰ ਲੋਨ ਸਸਤੇ ਹਨ ਪ੍ਰੰਤੂ ਕਾਲੇਜਿਸ ਅਤੇ ਵਿਦਿਆਰਥੀ ਸਿੱਖਿਆ ਲੋਨ ਵਿੱਚ ਜਿਆਦਾ ਵਿਆਜ ਦਾ ਭੁਗਤਾਨ ਕਰ ਰਹੇ ਹਨ।ਉਹਨਾਂ ਨੇ ਮੰਗ ਕੀਤੀ ਕਿ ਪਹਿਲਾਂ ਤਾਂ ਅਨਏਡਿਡ ਕਾਲੇਜਿਸ ਨੂੰ ਪ੍ਰੋਜੈਕਟ ਫਾਈਨੇਸਿੰਗ ਘੱਟ ਵਿਆਜ ਦਰ ਤੇ ਹੋਣੀ ਚਾਹੀਦੀ ਹੈ ਅਤੇ ਦੂਜਾ ਵਿਦਿਆਰਥੀਆਂ ਨੂੰ ਵਿਆਜ ਮੁਕਤ ਸਿੱਖਿਆ ਕਰਜਾ ਮਿਲਣਾ ਚਾਹੀਦਾ ਹੈ।ਅਨਏਡਿਡ ਕਾਲੇਜਿਸ ਦੀ ਫੰਡਿੰਗ ਅਤੇ ਵਿਦਿਆਰਥੀਆਂ ਦੇ ਸਿੱਖਿਆ ਕਰਜੇ ਦੇ ਲਈ ਸਿੱਖਿਆ ਨੂੰ ਮੁੱਖ ਖੇਤਰ ਦੇ ਤੋਰ ਤੇ ਪੁੱਕਾ ਨੇ ਇਹ ਵੀ ਮੰਗ ਕੀਤੀ ਕਿ ਏਆਈਸੀਟੀਈ ਨੂੰ ਸਾਲ ਵਿੱਚ ਦੋ ਵਾਰ ਵਿਦਿਆਰਥੀਆਂ ਦੇ ਦਾਖਿਲੇ ਕਰਨ ਦੀ ਇਜਾਜਤ ਕਾਲੇਜਿਸ ਨੂੰ ਦੇਣੀ ਚਾਹੀਦੀ ਹੈ। ਜੇ ਕਾਲੇਜਿਸ ਨੂੰ ਇਹ ਇਜਾਜਤ ਮਿਲ ਜਾਂਦੀ ਹੈ ਤਾਂ ਉਹ ਆਪਣੀ ਇੰਟੈਕ ਦੀਆਂ ਨਾ ਭਰਿਆਂ ਹੌਇਆ ਸੀਟਾਂ ਨੂੰ ਭਰਨ ਦੇ ਯੋਗ ਹੋ ਜਾਣਗੇ।ਸੰਸਾਰ ਦੇ ਕਈ ਹੋਰ ਦੇਸ਼ਾਂ ਵਿੱਚ ਸਾਲ ਵਿੱਚ ਦੋ ਵਾਰ ਦਾਖਿਲੇ ਹੁੰਦੇ ਹਨ ਜਦਕਿ ਭਾਰਤ ਵਿੱਚ ਸਿਰਫ ਜੁਲਾਈ ਬੈਚ ਵਿੱਚ ਹੀ ਦਾਖਿਲੇ ਕਰਨ ਦੀ ਇਜਾਜਤ ਹੈ।
ਸਹਾਸਰਬੁੱਧੇ ਨੇ ਪੁੱਕਾ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਹਨਾਂ ਨੇ ਮੰਨਿਆ ਕਿ ਇਹ ਸਾਰੀਆਂ ਚਿੰਤਾਵਾਂ ਠੀਕ ਹਨ ਅਤੇ ਇਹਨਾਂ ਤੇ ਧਿਆਨ ਦੇਣ ਦੀ ਲੋੜ ਹੈ।ਵਰਕਸ਼ਾਪ ਤੋ ਬਾਅਦ ਦੇਸ਼ ਦੇ ਸਾਰੇ ਸੰਗਠਨਾਂ ਦੀ ਹੋਈ ਇੱਕ ਰਸਮੀ ਮੀਟਿੰਗ ਵਿੱਚ ਪੁੱਕਾ ਨੇ ਦੂਜੇ ਸੰਗਠਨਾਂ ਦੇ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਉਹ ਸਭ ਏ.ਆਈ.ਸੀ.ਟੀ.ਈ ਅਪਰੂਵਲ ਅਤੇ ਅਨਏਡਿਡ ਕਾਲੇਜਿਸ ਦੇ ਹਿੱਤਾਂ ਨੂੰ ਬਚਾਉਣ ਲਈ ਇੱਕ ਮੰਚ ਤੇ ਇਕਠੇ ਹੋਣ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply