Tuesday, November 24, 2026

ਤਰੁਣ ਸੰਗਮ ਦੀ ਸਰਬ ਸੰਮਤੀ ਨਾਲ ਚੋਣ- ਮਲਕੀਤ ਚਾਂਗਲ਼ੀ ਚੇਅਰਮੈਨ ਤੇ ਦਿਨੇਸ਼ ਸਿੰਗਲਾ ਬਣੇ ਪ੍ਰਧਾਨ

PPN1701201712
ਧੂਰੀ, 17 ਜਨਵਰੀ (ਪ੍ਰਵੀਨ ਗਰਗ) – ਸਥਾਨਕ ਅਖਿਲ ਭਾਰਤੀ ਤਰੁਣ ਸੰਗਮ ਰਜਿ. ਦੀ ਚੇਅਰਮੈਨ ਸੁਰੇਸ਼ ਬਾਂਸਲ ਅਤੇ ਪ੍ਰਧਾਨ ਤਰਸੇਮ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮਨਜੀਤ ਸਿੰਘ ਬਖਸ਼ੀ ਜਨਰਲ ਸਕੱਤਰ ਵੱਲੋਂ ਸਾਰੇ ਮੈਂਬਰਾਨ ਦਾ ਸਲਾਨਾ ਸਮਾਗਮ `ਤੇ ਪੂਰੇ ਸਾਲ ਹੋਈਆਂ ਮੀਟਿੰਗਾਂ ਵਿੱਚ ਦਿੱਤੇ ਸਹਿਯੋਗ ਬਦਲੇ ਧੰਨਵਾਦ ਕੀਤਾ ਗਿਆ।ਖਜਾਨਚੀ ਪਵਨ ਸਿੰਗਲਾ ਵੱਲੋਂ ਲੇਖਾ-ਜੋਖਾ ਪੇਸ਼ ਕਰਨ ਉਪਰੰਤ ਪਿਛਲੀ ਕਾਰਜਕਾਰਣੀ ਨੂੰ ਭੰਗ ਕਰਕੇ ਸਾਲ 2017 ਲਈ ਨਵੀਂ ਕਾਰਜਕਾਰਨੀ ਚੁਣਨ ਲਈ ਪ੍ਰਸਤਾਵ ਪੇਸ਼ ਕੀਤਾ ਗਿਆ।ਜਿਸ `ਤੇ ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਮਲਕੀਤ ਸਿੰਘ ਚਾਂਗਲੀ ਨੂੰ ਚੇਅਰਮੈਨ ਅਤੇ ਦਿਨੇਸ਼ ਸਿੰਗਲਾ  ਨੂੰ ਪ੍ਰਧਾਨ ਚੁਣ ਕੇ ਦੋਵਾਂ ਨੂੰ ਹੋਰ ਅਹੁਦੇਦਾਰ ਬਨਾਉਣ ਦੇ ਅਧਿਕਾਰ ਸੌਂਪ ਦਿੱਤੇ।ਨਵੇਂ ਚੁਣੇ ਪ੍ਰਧਾਨ ਸ਼੍ਰੀ ਦਿਨੇਸ਼ ਸਿੰਗਲਾ ਨੇ ਚੇਅਰਮੈਨ ਮਲਕੀਤ ਸਿੰਘ ਚਾਂਗਲੀ ਤੇ ਹੋਰ ਸੀਨੀਅਰ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਅੱਜ 2017 ਲਈ ਨਵੀਂ ਕਾਰਜਕਾਰਣੀ ਦਾ ਐਲਾਨ ਕਰ ਦਿੱਤਾ।ਜਿਸ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਬੀਰ ਚੰਦ ਜੈਨ, ਮੀਤ ਪ੍ਰਧਾਨ ਵਿਸ਼ਾਲ ਜੈਨ, ਜਨਰਲ ਸਕੱਤਰ ਮਨਜੀਤ ਸਿੰਘ ਬਖਸ਼ੀ, ਸਕੱਤਰ ਵਿਜੈ ਕੁਮਾਰ ਜੈਨ,  ਖਜਾਨਚੀ ਪਵਨ ਸਿੰਗਲਾ, ਸਹਿ-ਸਕੱਤਰ ਵਿਵੇਕ ਗੁਪਤਾ, ਪ੍ਰਚਾਰ ਸਕੱਤਰ ਮਨਮੋਹਨ ਵਰਮਾਂ ਆਦਿ ਤੋਂ ਇਲਾਵਾ ਸੀਨੀਅਰ ਮੈਂਬਰ ਡਾ. ਦੇਵ ਰਾਜ, ਤਾਰਾ ਚੰਦ ਗੋਇਲ ਅਤੇ ਤਰਸੇਮ ਮਿੱਤਲ ਨੂੰ ਸਰਪ੍ਰਸਤ, ਸੁਰੇਸ਼ ਬਾਂਸਲ, ਨਰੇਸ਼ ਕੁਮਾਰ ਮੰਗੀ ਤੇ ਸੁਰੇਸ਼ ਸਿੰਗਲਾ ਨੂੰ ਸਲਾਹਕਾਰ ਅਤੇ ਰਮੇਸ਼ ਗਰਗ, ਪਰੇਮ ਵਰਮਾਂ, ਰਾਜ ਕੁਮਾਰ, ਵਿਪਨ ਅਰੋੜਾ ਅਤੇ ਸੁਮਿਤ ਗੋਇਲ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply